ਪੰਨਾ:Alochana Magazine January, February, March 1966.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਣ ਤੋਂ ਬਗੈਰ ਹੀ ਸਾਨੂੰ ਪਤਾ ਹੈ ਕਿ ਉਸਦੇ ਅੰਦਰ ਕੀ ਹੈ । ਹਾਲਾਤ ਦੇ ਪ੍ਰਤਿਨਿਧ ਅੰਗ ਦਾ ਪੇਸ਼ ਹੋਣਾ ਪਾਤਰ ਦੀਆਂ ਤਿਨਿਧ ਖ਼ਾਸੀਅਤਾਂ ਨੂੰ ਪੇਸ਼ ਕਰਦਾ ਹੈ । ਜਿਸ ਤਰ੍ਹਾਂ ਸਾਹਿੱਤਕਾਰ ਪ੍ਰਤਿਨਿਧ ਚੁਣਦਾ ਅਤੇ ਬਣਾਉ ਦਾ ਹੈ ਇਸ ਤਰ੍ਹਾਂ ਜ਼ਿੰਦਗੀ ਆਪ ਵੀ ਬਣਾਉਂਦਾ ਹੈ । ਜਦੋਂ ਹਾਲਾਤ ਕੋਈ ਰੁਖ ਲੈਂਦੇ ਹਨ ਉਹ ਆਪਣੇ ਸੁਰ ਦੀਆਂ ਖ਼ਾਸੀਅਤਾਂ ਵੀ ਮਨੁੱਖਾਂ ਵਿਚ ਉਸਾਰਦੇ ਹਨ । ਲੋਕਾਂ ਵਿਚ ਲਹਿਰ ਉਠਦੀ ਹੈ । ਜਦੋਂ ਸਮਾਜ ਕੋਈ ਮਸਲਾ ਸ਼ਿੱਦਤ ਨਾਲ ਖੜਾ ਕਰਦਾ ਹੈ ਉਸਦੇ ਹਲ ਦਾ ਮਨੁੱਖੀ ਵਜੂਦ ਵੀ ਉਸਰਦਾ ਹੈ ਕਿਉਂਕਿ ਹਰ ਮਸਲਾ ਅੰਤ ਹਲ ਤਾਂ ਮਨੁੱਖੀ ਸ਼ਕਤੀ ਨੇ ਹੀ ਕਰਨਾ ਹੁੰਦਾ ਹੈ । ਲੋੜ ਆਪਣੀ ਈਜਾਦ ਆਪ ਪੈਦਾ ਕਰਦੀ ਹੈ । ਹਾਲਾਤ ਸ਼ਿੱਦਤ ਨਾਲ ਸਵਾਲ ਖੜਾ ਕਰਨ ਮਨੁੱਖ ਨੂੰ ਜਵਾਬ ਦੇਣਾ ਹੀ ਪੈਂਦਾ ਹੈ । ਸਮਾਜ ਲੋੜ ਮਹਿਸੂਸੇ ਉਸਨੂੰ ਪੂਰੀ ਕਰਨ ਵਾਸਤੇ ਵਿਅਕਤੀ ਬਾਹੁੜਦਾ ਹੈ । ਇਸੇ ਕਾਰਨ ਕਰਕੇ ਵਿਅਕਤੀ ਖਤਮ ਹੋ ਜਾਏ ਉਸਦੀ ਥਾਂ ਮਾੜਾ ਚੰਗਾ ਵਿਅਕਤੀ ਹੋਰ ਆਣ ਖਲੋਂਦਾ ਹੈ । ਐਸੀ ਸ਼ਖ਼ਸੀਅਤ ਦੀ ਅੰਦਰਲੀ ਗੁੱਲੀ, ਉਸਦਾ ਨਿੱਜੀ ਪੈਸ਼ਨ ਇਤਿਹਾਸਕ ਸਾਮਾਜਿਕ ਮਸਲੇ ਨਾਲ ਨੇੜਿਓ ਸੰਬੰਧਤ ਇਕਸੁਰ ਹੁੰਦਾ ਹੈ । ਕਿਉਂਕਿ ਐਸੀਆਂ ਸ਼ਖ਼ਸੀਅਤਾਂ ਦੇ ਜ਼ਾਤੀ ਪੈਸ਼ਨ ਵੀ ਮਸਲੇ ਦੇ ਹਲ ਵਲ ਹੀ ਤਾਂਘਦੇ ਰਹਿੰਦੇ ਹਨ ਇਸ ਵਾਸਤੇ ਮਹਿਸੂਸ ਇਹ ਹੁੰਦਾ ਹੈ ਜਿਵੇਂ ਉਹ ਬਣੇ ਹੀ ਮਸਲੇ ਦੇ ਹਲ ਵਾਸਤੇ ਹੁੰਦੇ ਹਨ । ਵਿਅਕਤੀ ਦੇ ਪੈਸ਼ਨ ਵਿਚ ਸਾਮਾਜਿਕ ਮਸਲੇ ਦਾ ਹਲ ਹੋਣਾ ਕੋਈ ਕਰਾਮਾਤ ਨਹੀਂ । ਜੋ ਮਾਦਾਇਕ ਅੰਗ ਜਾਂ ਅਸਰ ਹਾਲਾਤ ਦਾ ਰੁੱਖ ਬਣਾਉਂਦੇ ਹਨ ਉਹ ਹੀ ਆਰਥਕ ਸਾਮਾਜਿਕ ਸ਼ਕਤੀਆਂ, ਰੁੱਖ, ਮਨੁੱਖਾਂ ਵਿਚ ਆਪਣੇ ਨਾਲ ਰਲਵੇਂ ਪੈਸ਼ਨ ਪੈਦਾ ਕਰਦੇ ਹਨ । ਐਸੀਆਂ ਵਿਅਕਤੀਆਂ ਵਲੋਂ ਦੇ ਬਹੁਤ ਤਬਕੇ ਦੀਆਂ ਦਿੱਤੀ ਉਸ ਦੀਆਂ ਪ੍ਰਤੀਨਿਧ, ਉਸ ਦੀਆਂ ਬਣਾਈਆਂ ਬਣਦੀਆਂ ਹਨ । ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੇ ਗਰੀਬ ਕਰੋਰ ਪਰੇ । ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਦੇ ਪੈਸ਼ਨ ਲੋਕਾਂ ਦੀਆਂ ਸਧਰਾਂ ਦੀ ਸਿਖਰ ਦੀ ਸੰਭਾਵਨਾ ਦੇ ਵਜੂਦ ਹੁੰਦੇ ਹਨ । ਲੋਕ ਉਨ੍ਹਾਂ ਵਿਚ ਆਪਣਾ ਅਕਸ ਵੇਖਦੇ ਹਨ । ਸੋ ਇਨ੍ਹਾਂ ਵਿਚ ਲੋਕਾਂ ਵਾਸਤੇ ਚਕਮਾਕ ਪੱਥਰ ਵਾਲੀ ਖਿਚ ਹੁੰਦੀ ਹੈ । ਐਸੀ ਸ਼ਖ਼ਸੀਅਤ ਦੇ ਅੰਦਰ ਤੇ ਉਸ ਦੇ ਮਗਰ ਲੋਕਾਂ ਦੀ ਹੜ੍ਹ ਵਾਲੀ ਤਾਕਤ ਹੁੰਦੀ ਹੈ । ਉਸ ਨੂੰ ਜ਼ਿੰਦਗੀ ਰਾਹ ਦੇਂਦੀ ਹੈ । ਪੁੱਠੀਆਂ ਮਾਰੇ ਸਿੱਧੀਆਂ ਪੈਂਦੀਆਂ ਹਨ । ਪਏ ਭੁੱਤੇ ਮੋਠ ਉਗਦੇ ਹਨ । ਐਸਾ ਸ਼ਖ਼ਸ ਜਿਨ੍ਹਾਂ ਦਾ ਪ੍ਰਤਿਨਿਧ ਹੁੰਦਾ ਹੈ ਉਹ ਉਸਦੀ ਕਰ ਲੀ ਨੂੰ ਕਰਾਮਾਤ ਮਹਿਸੂਸ ਕਰਦੇ ਹਨ । ਕਿਸ਼ਮਾ ਉਹ ਲੋਕਾਂ ਦੇ ਦੌਰ ਦੀਆਂ ਇਤਿਹਾਸਕ ਤਾਕਤਾਂ ਦੀ ਉਸ ਤੇ 14