ਪੰਨਾ:Alochana Magazine January, February, March 1966.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੇਂਦਰਤ ਹੋਈ ਸ਼ਕਤੀ ਦਾ। ਇਨ੍ਹਾਂ ਤਾਕਤਾਂ ਦਾ ਉਸਦੀ ਰਾਹੀਂ ਬੜਾ ਤਿੱਖਾ ਪ੍ਰਗਟ ਹੁੰਦਾ ਹੈ । ਐਸੀ ਸ਼ਖ਼ਸੀਅਤ ਲਹਿਰ, ਜਾਂ ਇਉਂ ਕਹਿ ਲਵੋ ਕਿ ਜ਼ਮਾਨੇ ਦੀ ਆਰਥਿਕ, ਸਾਮਾਜਿਕ, ਸਿਆਸੀ, ਕਲਚਰਲ ਡਾਇਲੈਕਟਿਕ ਵਿਚੋਂ ਪੈਦਾ ਹੁੰਦੀ, ਉਸਰਦੀ ਬਣਦੀ ਹੈ । ਉਹ ਨਾਵਲ ਵਿਚ ਸ਼ਾਂਤੀ ਮਨੋਵਿਗਿਆਨਕ ਬਿਨਾ ਤੇ ਨਹੀਂ, ਬਲਕਿ ਬਾਹਰਲੀਆਂ ਕਾਰਗਰ ਇਤਿਹਾਸਕ ਸਾਮਾਜਿਕ ਤਾਕਤਾਂ ਦੀ ਟੌਟੈਲਿਟੀ ਦੀ ਬਿਨਾ ਤੇ ਪੇਸ਼ ਹੁੰਦੀ ਹੈ, ਆਮ ਲੋਕਾਂ ਦੀ ਜ਼ਿੰਦਗੀ, ਉਨ੍ਹਾਂ ਦੇ ਮਸਲੇ, ਉਨ੍ਹਾਂ ਨੂੰ ਘੇਰੀ ਫਿਰਦੀ ਘੁੰਮਣਘੇਰ ਦੀ ਬੜੀ ਵਿਸ਼ਾਲ, ਗਹਿਰੇ ਭਰਵੀਂ ਤਸਵੀਰ ਪੇਸ਼ ਹੁੰਦੀ ਆਉਂਦੀ ਹੈ | ਆਮ ਪਾਤਰਾਂ ਦੀ ਜ਼ਿੰਦਗੀ ਦੇ ਪ੍ਰਗਟਾ ਰਾਹੀਂ ਸਮਾਜ ਵਿਚ ਇਤਿਹਾਸਕ ਸੰਕਟ ਉੱਸਰਦਾ ਸਾਹਮਣੇ ਆਉਂਦਾ ਹੈ । ਪਾਠਕ ਦੀ ਸੰਕਟ ਵਿਚ ਪਿਆਂ ਲੋਕਾਂ ਨਾਲ ਹਮਦਰਦੀ ਜਾਗਦੀ ਹੈ । ਉਹ ਸੰਕਟ ਵਿਚ ਭਾਈਵਾਲ ਹੁੰਦਾ ਆਉਂਦਾ ਹੈ । ਉਹ ਸਮਝਣ ਲਗ ਪੈਂਦਾ ਹੈ ਕਿ ਸੰਕਟ ਕਿਉਂ ਉਠਿਆ, ਕਿਉਂ ਸਮਾਜ ਧੜਿਆਂ ਵਿਚ ਵੰਡਿਆ ਗਿਆ । ਵਸੋਂ ਦੇ ਹਰ ਤਬਕੇ ਦਾ ਸੰਕਟ ਵਲ ਨਜ਼ਰੀਆ ਉਸਨੂੰ ਸਪੱਸ਼ਟ ਹੋਣ ਲਗ ਜਾਂਦਾ ਹੈ । ਅੰਤ ਮੌਕਾ ਆਣ ਬੱਝਦਾ ਹੈ ਜੋ ਐਸੀ ਸ਼ਖ਼ਸੀਅਤ ਨੂੰ ਵਾਜਾਂ ਮਾਰਦਾ ਹੈ, ਉਹ ਆ ਹਾਜ਼ਰ ਹੁੰਦੀ ਹੈ । ਬਣੀ ਤਣੀ ਹਰ ਪਾਸੇ ਤੋਂ ਪੂਰੀ । ਜਿਨ੍ਹਾਂ ਦੀ ਉਹ ਤਿਨਿਧ ਹੈ ਉਨ੍ਹਾਂ ਦੀ ਜ਼ਿੰਦਗੀ ਦੇ ਪ੍ਰਗਟਾ ਰਾਹੀਂ ਚੂੰਕਿ ਉਸਦੀ ਬੁਨਤੀ ਦੇ ਤੰਦਾਂ ਤੋਂ ਪਾਠਕ ਦੇਰ ਦਾ ਵਾਕਫ ਹੋ ਚੁਕਾ ਹੁੰਦਾ ਹੈ, ਆਈ ਸ਼ਖ਼ਸੀਮਤ ਓਪਰੀ ਨਹੀਂ ਬਲਕਿ ਜਾਣੀ ਪਛਾਣੀ ਲਗਦੀ ਹੈ । ਨਿੱਜੀ ਤੌਰ ਤੇ ਸਾਡੇ ਸਾਮਣੇ ਨਹੀਂ ਉਸਰੀ ਹੁੰਦੀ ਪਰ ਡਾਂਗ ਤੇ ਉਛਾੜ ਜਾਂ ਜਿੰਦਹੀਣ ਨਹੀਂ ਲਗਦੀ । ਰੋਮ ਰੋਮ ਜੀਉਂਦੀ ਹੈ । ਲੋਕਾਂ ਦੀਆਂ ਲੋੜਾਂ, ਮਜਬੂਰੀਆਂ ਜ਼ਿੰਦਗੀ ਦੇ ਮਸਲਿਆਂ ਵਿਚੋਂ ਉਹ ਸਾਮਾਜਿਕ ਇਤਿਹਾਸਕ ਤੌਰ ਤੇ ਪੈਦਾ ਹੋਈ, ਉਸਦੀ ਬਣੀ ਹੁੰਦੀ ਹੈ । ਸੋ ਵਾਸਤਵਕ ਲਗਦੀ ਹੈ । ਜੋ ਕੰਮ ਐਸੀ ਹਸਤੀ ਨੇ ਨੇਪਰੇ ਚਾੜ੍ਹਨਾ ਹੁੰਦਾ ਹੈ ਚੂੰਕਿ ਉਹ ਬਹੁਤ ਵਫ਼ਾਦਾਰੀ ਗਹਿਰਾਈ ਨਾਲ ਸਾਡੇ ਸਾਮਣੇ ਉਸਦਾ ਪੇਸ਼ ਹੁੰਦਾ ਹੈ । ਉਸਦੀ ਬਾਬਤ ਸਾਨੂੰ ਕੋਈ ਸ਼ੱਕ ਜਾਂ ਅਹਿਸਾਸ ਦਾ ਥਿੜਕ ਥਿੜਕਾ ਮੁਮਕਿਨ ਨਹੀਂ ਹੁੰਦਾ । ਇਸ ਵਾਸਤੇ ਸਾਮਾਜਿਕ ਉਸਾਰੀ ਦੇ ਕਿਸੇ ਮਿਸ਼ਨ ਜਪੁਜੀ ਸ਼ਖ਼ਸੀਅਤ ਦਾ ਪ੍ਰਗਟਾ ਬੜਾ ਵਾਸਤਵਿਕ ਹੁੰਦਾ ਹੈ। ਐਸੀ ਵਿਅਕਤੀ ਦੇ ਐਸੇ ਪ੍ਰਟਾ ਤੋਂ ਜ਼ਾਹਿਰ ਹੈ ਕਿ ਸਮਾਜ ਦੀ ਸਿੱਛੂਏਸ਼ਨ ਪਾਤਰ ਦੀ ਪੋਜ਼ੀਸ਼ਨ ਕਾਵਿਕ ਤੌਰ ਤੇ ਜੀਊਂਦੀ ਜਾਗਦੀ ਵਾਸਤਵਕ ਪੇਸ਼ ਹੋਵੇ, ਉਸਦੇ ਸਾਮਣੇ ਖੜਾ ਉਸਦੇ ਮੇਚ ਉਸ ਨਾਲ ਨਿਪਟਵਾਂ ਪਾਤਰ ਵਿਚ ਖ਼ੁਦ ਬਖ਼ਦ ਕਾਵਿਕ ਜਾਣ ਪਵੇਗੀ । ਸੋ ਪਾਤਰ ਤੇ ਹਾਲਾਤ ਦੇ ਪ੍ਰਤਿਨਿਧ ਅੰਗਾਂ ਦਾ ਬੜਾ ਨੇੜੇ ਦਾ ਸੰਬੰਧ ਹੁੰਦਾ ਹੈ । 15