ਪੰਨਾ:Alochana Magazine January, February, March 1966.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਰੀ ਕੁਦਰਤ ਇਕਾਈ ਹੈ, ਵੇਗ ਹੈ । ਹਰ ਚੀਜ਼, ਹਰ ਚੀਜ਼ ਨਾਲ ਸੰਬੰਧਤ ਹੈ । ਸਮੇਤ ਸਮਾਜ ਸਾਰੀ ਸਰਿਸ਼ਟੀ ਕਾਨੂੰਨ ਦੇ ਅਧੀਨ ਚਲਦੀ ਹੈ । ਹਰ ਕਾਰਜ ਦਾ ਕਾਰਨ ਹੈ । ਪਰ ਇਨ੍ਹਾਂ ਦਾ ਆਪਸ ਵਿਚ ਰਿਸ਼ਤਾ ਡਾਇਲੈਕਟਿਕ ਹੈ । ਕਾਰਨ ਤੇ ਕਾਰਜ ਨੇ ਕੋਈ ਪੱਕੀਆਂ ਦਾਈਆਂ ਨਹੀਂ ਮੱਲੀਆਂ ਹੋਈਆਂ । ਇਨ੍ਹਾਂ ਦਾ ਕਰਮ ਆਪਸ ਵਿਚ ਪ੍ਰਸਪਰ ਹੁੰਦਾ ਹੈ । ਚੂੰਕਿ ਸਾਰੀ ਸ੍ਰਿਸ਼ਟੀ ਵੇਗ ਹੈ ਇਕਾਈ ਹੈ, ਜੋ ਕਿਸੇ ਪ੍ਰਸੰਗ ਵਿਚ ਕਾਰਨ ਹੈ ਉਹ ਦੁਸਰੇ ਪ੍ਰਸੰਗ ਵਿਚ ਕਾਰਜ ਬਣ ਜਾਂਦਾ ਹੈ, ਸੋ ਕਾਰਨ ਕਾਰਜ ਦਾਈਆਂ ਬਦਲਦੇ ਰਹਿੰਦੇ ਹਨ ਭਾਵੇਂ ਕਰਮ ਪ੍ਰਪਰ ਵੀ ਹੋਵੇ ਪਰ ਪ੍ਰਸੰਗ ਵਿਚ ਇਕ ਧਿਰ ਦੀ ਪਹਿਲ ਹੁੰਦੀ ਹੈ । | ਭਾਵੇਂ ਸਰਿਸ਼ਟੀ ਕਾਨੂੰਨ ਤੇ ਅਧਾਰਤ ਹੈ । ਵਿਚ ਚਾਂਸ ਸਬੱਬੀ ਦੀ ਵੀ ਥਾਂ ਹੈ । ਵੈਸੇ ਕੋਈ ਸੱਬਬੀ ਹੋਈ ਗਲ ਵੀ ਕਿਸੇ ਦੇ ਸੰਬੰਧ ਵਿਚ ਹੁੰਦੀ ਹੈ । ਇਸ ਵਾਸਤੇ ਸਬੱਬੀ ਕਾਨੂੰਨ ਨਾਲੋਂ ਬਿਲਕੁਲ ਅਣਸੰਬੰਧਤ ਨਹੀਂ ਹੁੰਦੀ । ਹਰ ਸਬੱਬੀ ਗਲ ਵਿਚ ਕਾਨੂੰਨ ਦਾ ਅੰਗ ਹੁੰਦਾ ਹੈ ਅਤੇ ਕਾਨੂੰਨ ਸਬੱਬੀ ਦੇ ਜਮਘਟੇ ਰਾਹੀਂ ਪ੍ਰਵੇਸ਼ ਕਰਦਾ ਹੈ । ਸਬੱਬੀ ਤੇ ਕਾਨੂੰਨ ਦਾ ਆਪਸ ਵਿਚ ਡਾਇਲੈਕਟਿਵ ਰਿਸ਼ਤਾ ਹੈ । ਸਬੱਬੀ (ਚਾਂਸ) ਕਾਨੂੰਨ ਦੇ ਕੇਸ ਕਰਨ ਦਾ ਰੂਪ ਹੈ ਉਸਦੀ ਧਿਰ ਹੈ । ਸੋ ਕਾਨੂੰਨ ਦੇ ਵੇਗ ਵਿਚ ਸਬੱਬੀ ਦੀ ਥਾਂ ਹੈ । ਇਹ ਕਾਨੂੰਨ ਦੇ ਵੇਗ ਤੇ ਅਸਰ ਕਰਦਾ ਹੈ । ਇਸ ਅਸਰ ਰਾਹੀਂ ਕਾਨੂੰਨ ਵਿਚ ਤਬਦੀਲੀ ਵੀ ਹੋ ਜਾਂਦੀ ਹੈ | ਸਬੱਬੀ ਹੁੰਦੀ ਹੁੰਦੀ ਤਬਦੀਲੀ ਇਕ ਖਾਸੀਅਤ ਵੀ ਬਣ ਸਕਦੀ ਹੈ ਵਿਰਸੇ ਦਾ ਅੰਗ ਹੋ ਜਾਂਦੀ ਹੈ । ਨਵੀਂ ਕਿਸਮ ਨੂੰ ਪੈਦਾ ਕਰ ਦਿੰਦੀ ਹੈ । ਕਾਲ ) ਸਬੱਬੀ ਉਸਾਰੀ ਦੇ ਵੇਗ ਵਿਚ ਇਕ ਦੂਸਰੇ ਤੇ ਅਸਰ ਕਰਕੇ ਇਕ ਦੂਸਰੇ ਵਿਚ ਤਬਦੀr ਹੋ ਜਾਂਦੇ ਹਨ । ਕਾਨੂੰਨ ਤੇ ਸਬੱਬੀ ਦੇ ਇਸ ਰਿਸ਼ਤੇ ਤੋਂ ਜ਼ਾਹਿਰ ਹੈ ਕਿ ਸਬੱਬ ਵੀ - ਕਿਸੇ ਕਾਨੂੰਨ ਦੇ ਅਧੀਨ ਹੈ । ਚੁੱਕਿ ਅਸਲੀਅਤ ਵਿਚ ਸਬੱਬੀ ਦੀ ਥਾਂ ਹੈ ਇਸ ਵਾਸਤੇ ਇਸਦਾ ਸਾਹਿੱਤ ਵਿਚ ਆਉਣਾ ਲਾਜ਼ਮੀ ਹੈ । ਸਵਾਲ ਇਹ ਹੈ ਕਿ ਇਸਦਾ ਕਿਸ ਤਰਾਂ ਦਾ ਪ੍ਰਗਟਾ ਵਾਸਤਰ ਹੈ, ਸਹੀ ਹੈ । ਜੋ ਸਬੱਬੀ ਹੁੰਦਾ ਹੈ ਉਹ ਸਬੱਬੀ ਹੈ, ਪਰ ਸਾਹਿੱਤ ਵਿਚ ਉਹ ਅਕਾਲੀ ਵਿਆਖਿਆ ਅਨੁਸਾਰ ਗੈਬੀ ਗੋਲਾ ਮਹਿਸੂਸ ਨਹੀਂ ਹੋਣਾ ਚਾਹੀਦਾ । ਮਿਰਾਸੀ ਦੇ ਪੱਤ ਦੇ ਰੋਣ ਵਾਂਗ ਸਬੱਬੀ ਦਾ ਕੀ ਅੰਤ ਕਿਸੇ ਤਾਲ ਤੇ ਹੋਣਾ ਜ਼ਰੂਰੀ ਹੈ । ਸਾਹਿੱਤ ਇਹ ਸਬੱਬੀ ਹੋਈ ਦਾ ਸਬੱਬੀ ਅੰਗ ਅਹਿਸਾਸ ਦੇ ਕਿਸੇ ਪੱਧਰ ਤੇ ਕਾਫੂਰ ਹੋ ਜਾਣਾ ਚਾਹੀਦਾ। ਹੈ । ਉਸ ਵਾਸਤੇ ਕੁਦਰਤੀ, ਲਾਜ਼ਮੀ, “ਸਬੱਬ ਕੋਈ ਵੀ ਬਣਦਾ ਇਹ ਹੋਣਾ ਹੀ ਸੀ ਦਾ ਅਸਰ ਪਾਉਣਾ ਜ਼ਰੂਰੀ ਹੈ, ਮਨੋਰਥ ਕਾਵਿਕ ਤਾਂ ਹੀ ਬਣਦਾ ਹੈ । ਉਸਨੂੰ ਜ਼ਿੰਦਗੀ ਵਿਚ ਕਾਨੂੰਨ ਦਾ ਅਹਿਸਾਸ ਜ਼ਾਇਲ ਨਹੀਂ ਕਰਨਾ ਚਾਹੀਦਾ। ਸਭ ਸਬੱਬੀ ਅੰਗ ਦੇ ਸਮੇਤ ਉਸਦੇ ਬਾਵਜੂਦ ਜ਼ਿੰਦਗੀ ਦਾ ਕੋਈ ਪੈਟਰਨ ਹੈ । ਉਸਦੇ ਵੇਗ, ਉਸਦੀ ਉਸਾਰੀ 1 1 6