ਪੰਨਾ:Alochana Magazine January, February, March 1966.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਕੋਈ ਕਾਨੂੰਨ ਹੈ ਜਿਸਦਾ ਸਬੱਬੀ ਵੀ ਅੰਗ ਹੈ । ਫਿਰ ਵੀ ਕਾਨੂੰਨ ਹੈ । ਇਸ ਲਈ ਜੇ ਸਾਹਿੱਤ ਵਿਚ ਪੇਸ਼ ਸਾਮਾਜਿਕ ਅਸਲੀਅਤ 'ਚੋਂ ਅੰਤਲਾ ਅਸਰ ਇਹ ਪਵੇ ਕਿ ਜ਼ਿੰਦਗੀ ਦਾ ਕੋਈ ਕਾਨੂੰਨ ਹੀ ਨਹੀਂ, ਇਸਦਾ ਕੋਈ ਮੂੰਹ ਸਿਰ ਹੀ ਨਹੀਂ, ਤਾਂ ਐਸੀ ਰਚਨਾ ਬਤੌਰੇ ਸਾਹਿੱਤ ਨਾਕਸ ਹੈ । ਇਸਦਾ ਇਹ ਮਤਲਬ ਨਹੀਂ ਕਿ ਸਾਹਿੱਤ ਹਰ ਗੱਲ ਦੇ ਦਿਮਾਗੀ ਪੱਧਰ ਤੇ ਦੋ ਤੇ ਦੋ ਚਾਰ ਕਰਕੇ ਹੀ ਵਖਾਵੇ । ਬਿਲਕੁਲ ਨਹੀਂ । ਫਿਰ ਵੀ ਅਨੁਭਵ ਦੀ ਕਿਸੇ ਪੱਧਰ ਤੇ ਕਿਸੇ ਪੈਟਰਨ ਦਾ ਅਹਿਸਾਸ, ਉਸ ਵਲ ਇਸ਼ਾਰਾ ਉਸ ਵਲ ਹੁੰਗਾਰਾ ਲਾਜ਼ਮੀ ਹੈ । ਸਬੱਬੀ ਦੇ ਸਬੱਬੀ ਅੰਗ ਨੂੰ ਸਮੋਣਾ ਸਬੱਬੀ ਰਖਦਿਆਂ ਹੋਇਆਂ ਉਸ ਤੋਂ ਕਾਨੂੰਨ, ਲਾਜ਼ਮੀ ਦਾ ਅਹਿਸਾਸ ਟਿਕਾਉਣਾ ਸਾਹਿੱਤਕਾਰ ਦਾ ਕਰਤਵ ਹੈ । ਪਰ ਸਬੱਬੀ ਹੋਈ ਗੱਲ ਦੇ ਕੋਈ ਫੌਰੀ ਕਾਰਨ ਜਾਂ ਐਸੇ ਕਾਰਨਾਂ ਦੀ ਲੜੀ ਵੀ ਪੇਸ਼ ਕਰਨ ਨਾਲ ਉਸਦਾ ਸਬੱਬੀ ਅੰਗ ਹੱਟ ਨਹੀਂ ਜਾਂਦਾ | ਅਕਸਰ ਜ਼ਾਇਲ ਹੁੰਦਾ ਕਿਸ ਤਰ੍ਹਾਂ ਹੈ ? ਜ਼ਾਇਲ ਉਸਨੂੰ ਸਾਮਾਜਿਕ ਉਸਾਰੀ ਦਾ ਕਾਨੂੰਨ ਉਸਦੀ ਸਹੀ ਪਗਟਾ ਕਰਦਾ ਹੈ । ਸਾਮਾਜਿਕ ਉਸਾਰੀ ਦੇ ਕਾਨੂੰਨ ਦਾ ਪੋਟਾ ਪੋਟਾ ਕਾਰਨਾਂ ਤੇ ਉਨ੍ਹਾਂ ਦੇ ਸੰਬੰਧਾਂ ਨਾਲ ਪੁੜਿਆ ਹੁੰਦਾ ਹੈ । ਅਵੱਸ਼ ਹੁੰਦਾ ਹੈ, ਹੋ ਕੇ ਹੀ ਰਹਿਣਾ ਹੈ ਵਾਲੀ ਗਲ ਦੀ ਹੈ । ਅੰਤ ਸਾਮਾਜਿਕ ਉਸਾਰੀ ਦੇ ਸਾਰੇ ਰੁੱਖਾਂ ਦਾ ਮਜਮੂਆ ਹੀ ਮਨੁੱਖੀ ਮਨੋਰਥ ਨੂੰ ਜਨਮ ਦੇਂਦਾ ਹੈ । ਕਾਵਿਕ ਕਾਨੂੰਨ ਬਣਦਾ ਹੈ । ਉਹ ਹੀ ਆਪਣੇ ਪੇਟ ਵਿਚ ਸਬੱਬੀ ਦੇ ਸਬੱਬੀ ਅੰਗ ਨੂੰ ਜ਼ਾਇਲ ਕਰਦਾ ਹੈ । ਹੀਰ ਇਸ਼ਕ ਦੇ ਲੜ ਲਗੀ ਹੈ । ਵਕਤ ਦੇ ਸਮਾਜ ਨੂੰ ਗਲ ਸੁਖਾ ਨਹੀਂ ਸਕਦੀ । ਸੋ ਹੀਰ ਅੰਤ ਮਰੇਗੀ । ਸਮਾਜ ਦੀ ਇਤਿਹਾਸਕ ਕੌਰ ਦਾ ਇਹ ਅੰਤਲਾ ਸਿੱਟਾ ਹੈ । ਜੋ ਵੀ ਸਬੱਬ ਜਾਂ ਸਬੱਬੀ ਘਟਨਾਵਾਂ ਫੌਰੀ ਕਾਰਨ ਬਣ ਕੇ ਪੜਾਉ ਪੜਾਈ ਪਾਤਰ ਨੂੰ ਇਸ ਹੋਣੀ ਵਲ ਲਿਜਾਂਦੀਆਂ ਹਨ ਉਨ੍ਹਾਂ ਦਾ ਬੱਬੀ ਅੰਗ ਸਾਮਾਜਿਕ ਤੌਰ ਦਾ ਇਹ ਕਾਨੂੰਨ ਕਿ ਕੁਛ ਵੀ ਹੋਵੇ ਅੰਤ ਜਮਾਤੀ ਸਮਾਜ ਇਸ਼ਕ ਨਹੀਂ ਜਰੇਗਾ, ਹੀ ਸਦਾ, ਜ਼ਾਇਲ ਕਰਦਾ ਹੈ । ਇਹ ਮਾਮੂਲੀ ਗਲ ਹੈ ਕਿ ਇਨਾਂ ਸਬੱਬੀ ਘਟਨਾਵਾਂ ਦਾ ਫੌਰੀ ਕਾਰਨ ਪੇਸ਼ ਹੈ ਜਾਂ ਨਹੀਂ ਜੇ ਹੈ ਤਾਂ ਕਿਸ ਹਦ ਚਕ ਹੈ । ਹੋਣੀ ਦਾ ਭਾਰ ਇਨ੍ਹਾਂ ਫੌਰੀ ਕਾਰਨਾਂ ਉੱਤੇ ਨਹੀਂ ਪੈ ਸਕਦਾ । ਇਸ ਵਾਸਤੇ ਹੀ ਕਿਹਾ ਜਾਂਦਾ ਹੈ ਕਿ ਸਬੱਬ ਵੀ ਬਖ਼ਤਾਵਰਾਂ ਦੇ ਹੱਕ ਵਿਚ ਹੀ ਬਣਦੇ ਹਨ । ਸਬੱਬੀ ਹੈuਟਨਾਵਾਂ ਦਾ ਸਚ ਵੀ ਸਾਮਾਜਿਕ ਹੁੰਦਾ ਹੈ । ਬੁੱਢੇ ਪਿਓ ਦਾ ਇਕੱਲਾ ਭਰ ਜਵਾਨੀ, ਵਿਆਹ ਹੁੰਦੇ ਸਾਰ ਹੀ ਪੁੱਤ ਮਰ ਜਾਏ, ਪਿਓ ਗ਼ਮ ਲੈਕੇ ਬਹਿ ਜਾਏਗਾ | ਅੰਤ ਭਾਵੇਂ ਤਾਪ ਚੜੇ, ਦਿਲ ਦੀ ਧੜਕਣ ਬੰਦ ਹੋਵੇ ਜਾਂ ਗ਼ਮ ਦਾ ਗੋਲਾ ਵਿਚੇ ਵਿਚ ਘੋਲ, ਬੁਢਾ ਬਾਪ ਅੰਤ ਮਰੇਗਾ | ਮੌਤ ਦਾ ਫੌਰੀ ਕਾਰਨ ਕੋਈ ਵੀ ਹੋਵੇ ਅਤੇ ਉਨ੍ਹਾਂ ਦਾ ਆਪਣੀ ਥਾਂ ਹੁੰਦੀ ਹੈ । ਬੁਢੇ ਦੀ ਮੌਤ ਵੇਲੇ ਤਾਪ ਆਦਿ ਦਾ ਨਾਂ ਕੋਈ ਨਹੀਂ ਲਵੇਗਾ । ਸਭ ਇਹ ਹੀ ਕਹਿਣਗੇ, ਗਭਰੂ ਪੁੱਤ ਦੇ ਮਰਨ ਦੀ | - 17