ਪੰਨਾ:Alochana Magazine January, February, March 1966.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੱਟ ਨਾ ਸਹਿ ਸਕਿਆ, ਮਰ ਗਿਆ । ਇਹ ਸਚ ਹੋਵੇਗਾ । ਸਾਹਿੱਤਕਾਰ ਨੂੰ ਲਾਜ਼ਮੀ ਹੈ ਕਿ ਇਹ ਹੀ ਸਚ ਦਸੇ । | ਰਣਜੀਤ ਸਿੰਘ ਦੀ ਆਰਥਿਕ, ਸਮਾਜਿਕ ਫ਼ਾਰਮੇਸ਼ਨ ਦਾ ਬਰਤਾਨਵੀ ਸਾਮਰਾਜ ਨਾਲ ਆ ਸਾਹਮਣਾ ਹੋਇਆ । ਰਣਜੀਤ ਸਿੰਘ ਦੀ ਮੌਤ ਹੋਈ । ਮੌਤ ਹੁੰਦਿਆਂ ਸਾਰ ਫ਼ਾਰਮੇਸ਼ਨ ਦੇ ਪ੍ਰਬੰਧ ਵਿਚ ਹਨੇਰ ਗਰਦੀ ਛਾਈ । ਆਪਸ ਵਿਚ ਰੰਜਸ਼ਾਂ ਹੋਈਆਂ ਵੈਰ ਭੜਕੇ, ਗੱਦਾਰੀ ਹੋਈ । ਕਈ ਵਿਕੇ, ਰਾਣੀ ਜਿੰਦਾਂ ਕਹਿਰ ਕਮਾਇਆ । ਪਹਾੜਾ ਸਿੰਘ ਫਰੰਗੀ ਦਾ ਯਾਰ ਨਿਕਲਿਆ । ਖਾਲਸਾ ਫੌਜ ਦੇ ਮੈਦਾਨ ਛੱਡ ਜਾਣ ਦੀ ਖਬਰ ਉਸ ਨੇ ਫਰੰਗੀ ਨੂੰ ਦਿੱਤੀ, ਫਰੰਗੀ ਮੁੜਿਆ । ਉਸਦੀ ਫ਼ਤਹਿ ਹੋਈ ਅਤੇ ਲਾਹੌਰ ਦੀ ਸਲਤਨਤ ਫਰੰਗੀ ਦੇ ਮਤੀਹ ਹੋਈ, ਇਹ ਤੇ ਇਨ੍ਹਾਂ ਵਰਗੀਆਂ ਕਈ ਹੋਰ ਸਬੱਬ ਘਟਨਾਵਾਂ ਹੋਈਆਂ। ਇਨ੍ਹਾਂ ਹਾਰ ਵਿਚ ਹਿੱਸਾ ਪਾਇਆ। ਪਰ ਜੋ ਇਤਿਹਾਸ ਜਾਂ ਇਤਿਹਾਸਕ ਨਾਵਲ ਹਾਰ ਦਾ ਭਾਰ ਇਨ੍ਹਾਂ ਸਬੱਬੀ ਘਟਨਾਵਾਂ ਦੇ ਸਿਰ ਪਾਏਗਾ ਉਹ ਕੁੜ ਕਮਾਏਗਾ । ਜੇ ਫੌਰੀ ਕਾਰਨਾਂ ਤੇ ਭਾਰ ਪਾਇਆ ਜਾਵੇ ਅਸਰ ਇਹ ਹੁੰਦਾ ਹੈ ਕਿ ਜੋ ਇਹ ਜਾਂ ਉਹ, ਖਾਸ ਸਬੱਬ ਨਾ ਬਣਦਾ ਤਾਂ ਪੰਜਾਬ ਤੇ ਅੰਗਰੇਜ਼ਾਂ ਦਾ ਰਾਜ ਨਾ ਹੁੰਦਾ ! ਸਾਡਾ ਇਤਿਹਾਸ ਹੋਰ ਹੁੰਦਾ । ਪਰ ਇਨ੍ਹਾਂ ਸਬੱਬਾਂ ਤੇ ਘਟਨਾਵਾਂ ਦੇ ਇਤਿਹਾਸਕ ਤੌਰ ਤੇ ਠੀਕ ਹੋਣ ਦੇ ਬਾਵਜੂਦ ਇਹ ਅਸਰ ਇਤਿਹਾਸਕ ਤੇ ਕਾਵਿਕ ਤੌਰ ਤੇ ਗਲਤ ਨਤੀਜਾ ਹੈ । ਇਹ ਨਤੀਜਾ ਇਤਿਹਾਸਕ ਉਸਾਰੀ ਦੇ ਕਾਨੂੰਨ ਨੂੰ ਕੱਟਦਾ ਹੈ । ਇਹ ਹੋਕੇ ਰਹਿਣੀ ਸੀ’ ਨੂੰ ਲੁਕਾਉਂਦਾ ਹੈ । ਸਭ ਵਿਸਤਾਰ ਦੇ ਠੀਕ ਹੋਣ ਦੇ ਬਾਵਜੂਦ ਇਤਿਹਾਸਕ ਅਸਲੀਅਤ ਦਾ ਅਸਲਾ ਗਲਤ ਕਰਦਾ ਹੈ । ਦੇ ਫ਼ਾਰਮੋਸ਼ਨ ਆਪਸ ਵਿਚ ਟੱਕਰਾਈਆਂ । ਜੋੜ ਤੁਲੀ ਨਹੀਂ ਸੀ । ਸਨਅਤੀ । ਸਾਮਣੇ ਛੰਉਡਲ ਫਾਰਮਸ਼ਨ ਦਾ ਹਾਰਨਾ ਲਾਜ਼ਮੀ ਸੀ । ਉਹ ਹਾਰੀ । ਕਈ ਸਬੱਬ ਬਣੇ , ਇਹ ਨਾ ਬਣਦੇ ਕੋਈ ਇਨ੍ਹਾਂ ਵਰਗੇ ਹੋਰ ਬਣ ਜਾਂਦੇ । ਜਿਸ ਤਰ੍ਹਾਂ ਪੜਾਓ ਪੜਾਈ ਇਨ ਕਾਰਨਾਂ ਫ਼ਾਰਮੇਸ਼ਨ ਹਰਾਈ ਉਹ ਆਪਣੇ ਪੜਾ ਬਣਾਉਂਦੇ, ਹਰਾਉਂਦੇ । ਪਰ ਹਾਰ ਦੇ ਬਨਿਆਦੀ ਕਾਰਨ ਇਹ ਸਬਬੀ ਘਟਨਾਵਾਂ ਨਹੀਂ ਸਨ ਇਹ ਸਿਰਫ ਫੌਰੀ ਮੌਕੇ ਦੇ ਕਾਰਨ ਸਨ। ਅਸਲ ਕਾਰਨ ਇਤਿਹਾਸਕ ਉਸਾਰੀ ਦਾ ਕਾਨੂੰਨ ਸੀ ਅਤੇ ਉਹ ਸੀ ਵੀ ਛੱਤਲ ਦਾ ਇਤਿਹਾਸਕ ਤੌਰ ਤੇ ਸਰਮਾਏਦਾਰੀ, ਸਨਅਤੀ ਨਾਲੋਂ ਕਮਜ਼ੋਰ ਹੋਣਾ । ਜੇ ਸਨਅਤੀ ਤੇ ਫ਼ੀਊਡਲ ਦੀ ਬੁਰਦ ਬੁਰਦੀ ਲਗ ਗਈ ਸੀ ਅਤੇ ਵਿਚ ਅਫਰਾਉ ਅੰਗ ਨਹੀਂ ਸੀ ਪੈਂਦਾ ਤਾਂ ਨਤੀਜਾ ਸਾਫ਼ ਸੀ। ਉਸ ਸਾਲ ਨਾ ਹਾਰਦੀ, ਕਿਸੇ ਹੋਰ ਮੌਕੇ ਚੰਦ ਸਾਲਾਂ ਮਗਰੋਂ ਹਾਰ ਜਾਂਦੀ । ਇਹ ਵੀ ਠੀਕ ਹੈ ਕਿ ਇਨ੍ਹਾਂ ਘਟਨਾਵਾਂ ਦਾ ਅੰਤਲਾ ਸਬੱਬ ਹਾਰਨ ਵਾਲੀ ਫ਼ਾਰਮੇਸ਼ਨ ਦਾ ਫ਼ੀਊਡਲ ਹੋਣਾ ਸੀ । ਇਹ ਉਸਦੇ ਕਾਨੂੰਨ ਦੇ ਅਗ ਸਨ । ਇਨ੍ਹਾਂ ਰਾਹੀਂ ਉਸਦਾ ਕਾਨੂੰਨ ਲਾਗੂ ਹੋਇਆ । ਉਸ ਦੀ ਹੋਣੀ ਵਾਪਰੀ, ਇਨ੍ਹਾਂ ਦਾ ਉਸਾਰ ਦੇ 18