ਪੰਨਾ:Alochana Magazine January, February, March 1966.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-


ਗੁਰੂ ਨਾਨਕ ਦੀ ਦਾਰਸ਼ਨਿਕਤਾ ਦਾ ਪਿਛੋਕੜ ਸੀਤਾ ਰਾਮ ਬਾਹਰੀ ਮੌਲਿਕਤਾ ਨਵੀਨਤਾ ਦਾ ਨਾਂ ਨਹੀਂ ਸਹਿਜ, ਸਚਾਈ ਤੇ ਸੱਚ ਦਾ ਨਾਂ ਹੈ । ਇਸ ਵਿਚ ਅਨੁਭਵ-ਪ੍ਰਧਾਨ ਸਮਨਵੈ ਬੁੱਧੀ ਦਾ ਚਮਤਕਾਰ ਹੁੰਦਾ ਹੈ । ਨਵੇਂ ਸਿਰਿਉਂ ਨਿਰੋਲ ਫ਼ਲਸਫ਼ੇ ਦੀ ਕਾਢ ਕਦੀ ਕਿਸੇ ਨੇ ਨਹੀਂ ਕੀਤੀ । ਆਮ ਕਰਕੇ ਪੁਰਾਣੇ ਵਿਚਾਰ-ਥੇਹਾਂ ਉੱਤੇ ਨਵੀਂ ਉਸਾਰੀ ਹੀ ਕੀਤੀ ਗਈ ਹੈ । ਇਸੇ ਲਈ ਪਰੋਖ ਤੇ ਪ੍ਰਤੱਖ ਪ੍ਰਭਾਵਾਂ ਦਾ ਮੁਲੰਕਣ ਬਹੁਤ ਮਹੜ-ਪੂਰਣ ਹੈ । ਨਾਨਕ-ਫ਼ਲਸਫ਼ਾ ਜਾਂ ਗੁਰਮਤਿ ਸਮਨਵੈ-ਸਾਧਨਾ ਦੀ ਇਕ ਲਿਸ਼ਕਦੀ ਟੀਸੀ ਹੈ ਜਿਸ ਦੇ ਵਿਕਾਸ ਵਿਚ ਬੋਧ-ਮਤ, ਨਾਥ-ਸਿੱਧ ਰਹੱਸ-ਸਾਧਨਾ, ਕਾਸ਼ਮੀਰੀ ਸ਼ਿਵ-ਭਗਤੀ, ਮਹਾਰਾਸ਼ਟੀ ਵਾਰਕਰੀ ਤੇ ਮਹਾਨੁਭਾਵ-ਧਾਰਾ, ਦੱਖਣ ਦੀ ਆਵਾ-ਭਗਤੀ, ਉੜੀਸਾ ਦੀ ਪੰਚ ਸੁਖ-ਤਿਪਾਦਿਤ ਸੁੰਨ-ਭਗਤੀ, · ਅਸਾਮ ਦੀ ਪੁਸ਼ੀਆਂ ਸਾਧਨਾ, ਉਤਰ ਭਾਰਤ ਦੀ ਅਹਿੰਸਾਵਾਦੀ ਵੈਸ਼ਣਵ ਪ੍ਰਤਿ, ਅਵਧ ਦੀ ਸੂਫ਼ੀ ਪ੍ਰੇਮ ਸਾਧਨਾ, ਆਦਿ ਦੀ ਕੁੱਝ ਨ ਕੁੱਝ ਪੁੱਠ ਅਵੱਸ਼ ਰਹੀ ਹੈ । ਇਸੇ ਵਿਸ਼ੇ ਨੂੰ ਇਸ ਲੇਖ ਵਿਚ ਦਾਰਸ਼ਨਿਕ ਪਿਛੋਕੜ ਕਿਹਾ ਗਿਆ ਹੈ । ਪਰਿਸਥਿਤੀਆਂ ਲੇਖਕ ਦੀ ਰਚਨਾ ਦੇ ਮੰਤਵ ਨੂੰ ਸਮਝਣ ਲਈ ਉਸਦੇ ਵਾਤਾਵਰਣ ਤੇ ਪਰਿਸਥਿਤੀਆਂ ਨੂੰ ਜਾਣਨਾ ਜ਼ਰੂਰੀ ਹੈ । ਜਗ ਦੀ ਪੁਕਾਰ ਤੇ ਵੰਗਾਰ ਕੀ ਸੀ ? ਲੇਖਕ ਨੇ ਕਿਵੇਂ ਮਨੋਭਾਵਾਂ ਨੂੰ ਬਾਣੀ ਦਿੱਤੀ ? ਕਿਹੜੇ ਆਦਰਸ਼ ਥਾਪੇ ? ਇਨ੍ਹਾਂ ਤੱਥਾਂ ਦੀ ਖੋਹ ਨਾਲ ਅਸਲੀ ਤਸਵੀਰ ਸਾਹਮਣੇ ਆ ਜਾਏਗੀ । ਰਾਜਨੀਤਿਕ ਚੌਗਿਰਦਾ ਨਾਨਕ ਕਾਲ ਵਿਚ ਭਾਰਤ ਦਾ ਆਰਥਿਕ ਤੇ ਬੌਧਿਕ ਪਤਨ ਕਰੁਣਾ-ਜਨਕ ਸੀ ਤੇ ਇਸ ਦਾ ਪਹਿਲਾ ਕਾਰਣ ਸੀ ਰਾਜ ਨੀਤੀ । ਉੱਤਰੀ ਭਾਰਤ ਵਿਚ ਮੁਸਲਮਾਨ ਬਾਦਸ਼ਾਹ