ਪੰਨਾ:Alochana Magazine January, February, March 1966.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਗਟ ਕਰਦੀ ਹੈ ਅਤੇ ਦੂਸਰੇ ਪਾਸੇ ਇਹ ਹਡਬੀਤੀ ਪ੍ਰਗਟ ਹੋਈ ਜਰਨਲਾਈਜ਼ ਵੀ ਕਰਦੀ ਹੈ । ਇਸ ਨੁਕਤੇ ਤੇ ਪ੍ਰਚਾਰਕ ਤੇ ਸਹੀ ਸਾਹਿੱਤਕਾਰ ਵਿਚ ਕਿਸਮ ਦਾ ਫਰਕ ਹੁੰਦਾ ਹੈ । ਪ੍ਰਚਾਰਕ ਨੂੰ ਆਪਣਾ ਦਿਮਾਗੀ ਖਿਆਲ ਪੇਸ਼ ਕਰਨ ਦੀ ਕਾਹਲ ਹੁੰਦੀ ਹੈ । ਇਸ ਨੂੰ ਦਸਣ ਵਾਸਤੇ ਉਹ ਪਾਤਰ ਤੇ ਉਸ ਦੀ ਪੋਜ਼ੀਸ਼ਨ ਦਾ ਬਹਾਨਾ ਹੀ ਭਾਲਦਾ ਹੁੰਦਾ ਹੈ । ਉਸ ਦੇ ਪਾਤਰ ਤੇ ਪੋਜ਼ੀਸ਼ਨਾਂ ਬਣਾਉਟੀ ਹੁੰਦੇ ਹਨ ਅਤੇ ਉਸ ਦੀ ਵਾਰਤਾਲਾਪ ਪਾਤਰਾਂ ਤੇ ਪੋਜ਼ੀਸ਼ਨਾਂ ਦੇ ਸੂਤ ਨਹੀਂ ਹੁੰਦੀ । ਬਾਹਰੋਂ ਅਫਗਊ ਘਸੜੀ ਹੋਈ ਦਿਮਾਗੀ ਬਹਿਸ ਹੁੰਦੀ ਹੈ । ਸਾਹਿਤਕਾਰ ਦਾ ਪਾਤਰ ਤਿਨਿਧ, ਦੂਸਰੇ ਲਫ਼ਜ਼ਾਂ ਵਿਚ ਸਮਾਜ ਦੀ ਇਤਿਹਾਸਕ ਖਾਸੀਅਤ ਦਾ ਵਜੂਦ ਸਾਮਾਜਿਕ ਉਸਾਰੀ ਦੇ ਰੁੱਖ ਦਾ ਮੁਜੱਸਮ ਹੁੰਦਾ ਹੈ । ਸਾਮਾਜਿਕ ਵਿਰੋਧ ਮੂਰਤੀਮਾਨ ਕਰਦਾ ਹੈ । ਇਸ ਵਾਸਤੇ ਉਹ ਸਾਹਿੱਤਕਾਰ ਦੇ ਕਿਆਸ ਦਾ ਬਨਾਉਟੀ ਬੁਤ ਨਹੀਂ ਹੁੰਦਾ ਉਸ ਦੀ ਆਪਣੀ ਜਾਨ, ਸਾਹਿੱਤਕਾਰ ਦੀ ਮਰਜ਼ੀ ਤੋਂ ਆਜ਼ਾਦ ਆਪਣੀ ਤੋਰ ਹੁੰਦੀ ਹੈ । ਸਾਹਿੱਤਕਾਰ ਦੀ ਦਿੱਤੀ ਵਾਰਤਾਲਾਪ ਵੀ ਪਾਤਰ ਦੀ ‘ਇਥੇ ਤੇ ਹੁਣ ਵਿਚ ਮਹਿਦੂਦ ਨਹੀਂ ਰਹਿੰਦੀ । ਉਹ ਵੀ ਜਨਰਲਾਈਜ਼ ਕਰਦਾ ਹੈ ਪਰ ਫਰਕ ਨਾਲ । ਸਾਹਿੱਤਕਾਰ ਘਟਨਾਵਾਂ ਤੇ ਅਸਲੀਅਤ ਦੇ ਪ੍ਰਤਿਨਿੱਧ ਹਾਲਾਤ ਰਾਹੀਂ ਪਾਤਰ ਦੀ ਬਿੱਜੂਏਸ਼ਨ ਤੇ ਉਸਦਾ ਮਸਲਾ ਤਰਾਸ਼ ਕੇ ਪੇਸ਼ ਕਰਦਾ ਹੈ । ਘਟਨਾਵਾਂ ਤੇ ਹਾਲਾਤ ਨੂੰ ਮਾਜਿਕ ਉਸਾਰੀ ਦੇ ਕਾਨੂੰਨ ਸਾਮਾਜਿਕ ਰੁੱਖ ਦੀ ਪੁਸ਼ਟੀ ਹੁੰਦੀ ਹੈ । ਘਟਨਾਵਾਂ ਤੇ ਸੱਚੁਏਸ਼ਨ ਹੀ ਵਾਰਤਾਲਾਪ ਨੂੰ ਉਕਸਾਉਂਦੀਆਂ, ਪਾਤਰਾਂ ਨੂੰ ਬੁਲਾਉਂਦੀਆਂ ਹਨ, ਮਸਲੇ : ਜਨਰਲਾਈਜ਼ੇਸ਼ਨ ਦੀ ਪੱਧਰ ਤੇ ਲਿਜਾਂਦੀਆਂ ਹਨ । ਪਾਤਰ ਆਪਣੇ ਮਸਲੇ ਨਾਲ ਬੱਧਾ ਉਸਦੀ ਉਸਾਰੀ ਦੇ ਦਵਾਲੇ ਹੀ ਘੁੰਮਦਾ ਹੈ ਅਤੇ ਵਾਰਤਾਲਾਪ ਪਾਤਰ ਦੀ ਉਲੀਕੀ ਸੱਚੁਏਸ਼ਨ ਵਿਚ ਉਸ ਦੀਆਂ ਮਨੁੱਖੀ, ਸਾਮਾਜਿਕ ਸੰਭਾਵਨਾਂ ਜ਼ਾਹਿਰ ਕਰਦੀ ਹੈ । ਪਾਤਰ ਦੀ ਸਿੱਰੁਏਸ਼ਨ ਐਸੀ ਸਹੀ ਤੇ ਸਾਫ ਚਿਤੱਰੀ ਹੁੰਦੀ ਹੈ ਕਿ ਪਾਠਕ ਨੂੰ ਸਾਹਮਣੇ ਦਿਸਦਾ ਕਿ ਜੋ ਪਾਤਰ ਕਹਿ ਰਿਹਾ ਹੈ ਉਹ ਪਾਤਰ ਤੇ ਉਸ ਦੀ ਪੋਜ਼ੀਸ਼ਨ, ਦੂਸਰੇ ਲਫਜ਼ਾਂ ਵਿਚ ਪਸਲੀਅਤ ਦੇ ਅੰਗਾਂ ਵਿਚੋਂ ਆਪਣੇ ਆਪ ਪਿਆ ਨਿਕਲਿਆ ਤੁਰਿਆ ਆਉਂਦਾ ਹੈ । iਉਂ ਲਗਦਾ ਹੈ ਜਿਵੇਂ ਪਾਤਰ ਸਿਰਫ ਆਪਣਾ ਨਿਜੀ ਅਨੁਭਵ ਹੀ ਪ੍ਰਗਟਾ ਰਿਹਾ ਹੈ । ਹਿੱਤਕ ਤੌਰ ਤੇ ਸਹੀ ਵਾਰਤਾਲਾਪ ਉਹ ਹੈ ਜੋ ਪਾਤਰ ਦੀ ਨਿਜੀ ਖਾਸੀਅਤ, ਉਸ ਦੀ (ਨੀਕ ਸੱਚੂਏਸ਼ਨ ਨਾਲ ਇਕਸੁਰ ਉਸ ਨੂੰ ਹੀ ਲੱਗੀ ਹੋਈ ਇਕ ਜ਼ਬਾਨ ਹੈ । ਉਸ ਦੀ ਸਤੀ ਦਾ ਹੀ ਬਿਆਨਿਆ ਹੋਇਆ ਸੱਚ ਹੈ । ਜਿਹੜੀ ਗਲ ਉਸ ਖਾਸ ਸਿੱਚੂਏਸ਼ਨ ਵਿਚੋਂ ਠਦੀ ਨਹੀਂ ਲਗਦੀ, ਪਾਤਰ ਤੇ ਪੋਜ਼ੀਸ਼ਨ ਦੇ ਸਿਰ ਉਤੋਂ ਦੀ ਲੰਘਦੀ ਮਲਮ ਹੁੰਦੀ ਹੈ, ਉਹ ਪ੍ਰਚਾਰ ਹੈ ਸਾਹਿੱਤ ਨਹੀਂ । ਇਸ ਤਰ੍ਹਾਂ ਨਿਰੋਲ ਖਾਸ ਸਿੱਚਏਸ਼ਨ ਛਬੀਤੀ ਹੁੰਦੀ ਹੋਈ ਪ੍ਰਤਿਨਿਧ ਹੋਵੇ, ਸਾਮਾਜਿਕ ਕਾਨੂੰਨ ਪ੍ਰਤੱਖ ਕਰੇ । . .. 123