ਪੰਨਾ:Alochana Magazine January, February, March 1966.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਰਤਾਲਾਪ ਕਹਾਣੀ ਖਹਾਰ ਕੇ ਕੀਤੀ ਹੋਈ ਵਿਆਖਿਆ ਜਾਂ ਬਹਿਸ ਨਹੀਂ ਹੁੰਦੀ । ਇਹ ਕਹਾਣੀ ਦੀ ਤੋਰ ਦਾ ਅੰਗ ਹੁੰਦੀ ਹੈ । ਇਸ ਵਿਚ ਤਕਰੀਬਨ ਨਾਟਕੀ ਤਨਾਓ ਹੁੰਦਾ ਹੈ । ਵਾਰਤਾਲਾਪ ਦਾ ਕਰਤਵ ਹੈ ਕਿ ਇਸਦਾ ਹਰ ਰੋਲ, ਹਰ ਫਿਕਰਾ, ਪਾਤਰ ਦੀਆਂ ਨਵੀਆਂ ਖਾਸੀਅਤਾਂ ਤਾਂ ਉਘੇੜੇ, ਮਸਲੇ ਨੂੰ ਉਭਾਰੇ ਅਤੇ ਨਾਲ ਨਾਲ ਪਲਾਟ ਨੂੰ ਅੱਗੇ ਲਿਜਾਵੇ । ਜ਼ਿੰਦਗੀ ਵਿਚ ਹਿਤ ਦੀ ਉਹ ਲੜਾਈ ਹੀ ਪੂਰੀ ਤਰ੍ਹਾਂ ਲੜ ਜਾਂਦੀ ਹੈ ਜੋ ਚੇਤੰਨ ਤੌਰ ਤੇ ਰੈਸ਼ਨੇਲ ਦੀ ਪੱਧਰ ਤਕ ਪਹੁੰਚੇ । ਐਸੀ ਹਾਲਤ ਵਿਚ ਵਾਰਤਾਲਾਪ ਪਾਤਰ ਦੀ ਮਾਨਸਿਕ ਬਣਤਰ, ਉਸਦੀ ਮਨੋਵੇਗਕ, ਸਦਾਚਾਰਕ ਦੇ ਨਾਲ ਦਿਮਾਗੀ ਹਾਰ ਵੀ ਨਖੇਰਦੀ ਹੈ । ਕਈ ਵੇਰ ਇਹ ਪਾਤਰਾਂ ਦੇ ਫੈਸਲੇ ਦਾ ਰਾਹ ਖੋਲਦੀ ਹੈ । ਪਾਤਰਾਂ ਦੀ ਹੋਣੀ ਦਾ ਫੈਸਲਾ ਕਰਾਉਂਦੀ ਹੈ । ਇਹ ਆਮੋ ਸਾਮਣੇ ਰੈਸ਼ਨਲ ਦੀ ਪਗੜ ਹੁੰਦੀ ਹੈ । ਐਸੀ ਪਗੜ ਰਾਹੀਂ ਵਿਰੋਧੀ ਸਾਮਾਜਿਕ ਤਾਕਤਾਂ ਤੇ ਉਨ੍ਹਾਂ ਦੇ ਟੱਕਰਾ ਤੋਂ ਪੈਦਾ ਹੋਇਆ ਸਮਾਜ ਦਾ ਕੇਂਦਰੀ ਮਸਲਾ, ਮਸਲੇ ਦਾ ਅਸਲਾ ਬੜਾ ਤਰਾਸ਼ ਕੇ ਸਾਫ ਨੰਗਾ ਹੁੰਦਾ ਹੈ । ਜਦੋਂ ਹਿੱਤ ਰੈਸ਼ਨਲ ਤਕ ਲੜਦਾ ਹੈ, ਪਾਤਰ ਰਾਹੀਂ ਜ਼ਾਹਿਰ ਹੋ ਰਹੇ ਬਾਹਰਲੇ ਸਾਮਾਜਿਕ ਵਿਰੋਧ ਪਾਤਰਾਂ ਵਿਚ ਮੁੰਡੇ ਨਹੀਂ ਹੁੰਦੇ . ਜੇ ਖੰਡੇ ਹੋ ਜਾਣ ਤਾਂ ਪਾਤਰ ਦੀ ਦਿਮਾਗੀ ਪੱਧਰ ਸੌਖੀ ਪੇਸ਼ ਨਹੀਂ ਹੁੰਦੀ । ਵਾਰਤਾਲਾ ਜਾਂ ਬੋਲ ਤਾਂ ਹੀ ਠੋਸ ਤੇ ਜੀਊਂਦੇ ਹੋ ਸਕਦੇ ਹਨ ਜੇ ਉਹ ਪਾਤਰ ਵਿਚ ਜ਼ਾਹਿਰ ਰਹੇ ਸਾਮਾਜਿਕ ਵਿਰੋਧ ਨੂੰ ਪ੍ਰਤੱਖ ਕਰਨ । ਇਨ੍ਹਾਂ ਵਿਰੋਧਾਂ ਨਾਲੋਂ ਨਿਖੜੇ ਬੋਲ ਬਹਿ ਆਪ ਮੁਹਾਰੇ ਹੋ ਜਾਂਦੇ ਹਨ । ਵਾਰਤਾਲਾਪ ਵਾਸਤੇ ਲਾਜ਼ਮੀ ਹੈ ਕਿ ਉਹ ਸਾਮਾਜਿਕ ਵਿਰੋਧ ਤੇ ਉਸਦੇ ਸਿੱਟੇ ਨੂੰ ਪੂਰੀ ਗਹਿਰੀ ਤਰ੍ਹਾਂ ਸਾਫ ਪੇਸ਼ ਕਰੇ । ਸਾਹਿੱਤ ਅੰਤ ਪਾਠਕ ਵਾਸਤੇ ਹੁੰਦਾ ਹੈ । ਇਸ ਵਾਸਤੇ ਜ਼ਰੂਰੀ ਹੈ ਕਿ ਜਜ਼ਬਾ ਖਿਆਲ ਐਸੇ ਤਰੀਕੇ ਨਾਲ ਪ੍ਰਗਟ ਹੋਵੇ ਕਿ ਪਾਠਕ ਨੂੰ ਅਸਲੇ ਦੀ ਪੂਰੀ ਸਮਝ ਆਵੇ । ਉਸਦੇ ਅਸਲ ਸੱਚ, ਸਾਰੇ ਸੱਚ ਦਾ ਪਤਾ ਲੱਗੇ । ਕਲਾ ਗਾੜੀ ਕੀਤੀ ਹੋਈ ਕੁਦਰਤ, ਅਸਲੀਅਤ ਹੁੰਦੀ ਹੈ । ਕਿਸੇ ਸਿੱਚੂਏਸ਼ਨ, ਪੋਜ਼ੀਸ਼ਨ ਦਾ ਸਿਖਰ ਤੇ ਪੜਿਆ ਹੋਇਆ ਅਸਲਾ, ਕਿਸੇ ਨੁਕਤੇ ਦੇ ਅੰਦਰੂਨੀ ਵਿਰੋਧ ਦਾ ਤਣਾਵਾਂ ਦੀ ਅੰਤਲੀ ਸਿਖਰ ਤੇ ਇਜ਼ਹਾਰ ਸਾਹਿੱਤ ਹੈ । ਸਾਹਿੱਤ ਵਿਚ ਪਾਤਰ ਦੀ ਹਰ ਵਕਤ, ਹਰ ਕਹੇ ਲਫ਼ਜ਼ ਦ7 ਮਤਲਬ ਹੁੰਦਾ ਹੈ । ਕਹਾਣੀ ਵਿਚ ਪਾਤਰ ਜੋ ਕਹਿੰਦਾ ਤੇ ਕਰਦਾ ਹੈ ਉਹ ਉਸਦੀ ਸ਼ਖਸੀਅਤ ਤੇ ਸਾਮਾਜਿਕ ਤੌਰ ਤੇ ਸੱਚ ਪੇਸ਼ ਕਰਨ ਵਾਸਤੇ ਹੁੰਦਾ ਹੈ । ਜ਼ਾਹਿਰ ਹੈ ਕਿ ਸਾਹਿੱਤ ਵਿਚ ਪਾਤਰ ਨੂੰ ਕੋਈ ਐਸੀ ਗਲ ਸੋਚਣੀ, ਮਹਿਸੂਸਣੀ ਜਾਂ ਕਹਿਣੀ ਨਹੀਂ ਚਾਹੀਦੀ ਹੈ ਉਸਦੇ ਸਾਮਾਜਿਕ ਜੁੱਸੇ ਵਿਚੋਂ ਨਾ ਟੁੱਟਦੀ ਹੋਵੇ ਜੋ ਉਸਦੀ ਸਾਮਾਜਿਕ ਪੋਜ਼ੀਸ਼ਨ ਦੀਆਂ ਖਾਸ ਉੱਸਰੀਆਂ ਤਾਕਤਾਂ ਨਾਲ ਪੂਰੀ ਇਕਸੁਰ ਨਾ ਹੋਵੇ । ਅਮਲ 124