ਪੰਨਾ:Alochana Magazine January, February, March 1966.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਰਸ ਦੀ ਹੀਰ ਆਪਣੇ ਨਿਜੀ ਅਨੁਭਵ ਨੂੰ ਜਨਰਲਾਈਜ਼ ਕਰਦੀ ਹੈ : ‘ਸਿਰ ਦਿੱਤਿਆਂ ਬਾਝ ਨਾ ਇਸ਼ਕ ਪੱਕੇ, ਨਹੀਂ ਇਹ ਸੁਖਾਲੀਆਂ ਯਾਰੀਆਂ ਵੇ ਇਹ ਸੁਲਤਾਨ ਦੀ ਭੈਣ ਦੀ ਹੱਡਬੀਤੀ ਹੈ । ਕੀ ਉਹ ਸਹੀ ਰੂਪ ਵਿਚ ਕਹਿ ਰਹੀ ਹੈ : ਨਾਲੇ ਸੁਲਤਾਨ ਦੀ ਭੈਣ ਨੂੰ ਇਹ ਤਾਂ ਪਤਾ ਹੋਵੇਗਾ ਕਿ ਉਸ ਦੇ ਇਸ਼ਕ ਦੀ ਮੁਖ਼ਾਲਫ਼ਤ ਹੈ । ਸ਼ਾਇਦ ਉਸ ਨੂੰ ਇਹ ਵੀ ਕਿਸੇ ਵੇਲੇ ਭਾਸਦਾ ਹੋਵੇਗਾ ਕਿ ਇਸ਼ਕ ਜਾਨ ਵੀ ਲਵਾਏਗਾ । ਪਰ ਇਸ ਤਰ੍ਹਾਂ ਸ਼ੀਸ਼ੇ ਵਾਂਗ ਸਾਫ ਕਿ ਜਾਨ ਜ਼ਰੂਰ ਲਗ ਕੇ ਹੀ ਰਹੇਗੀ। ਨਹੀਂ ਦਿੱਸਦਾ ਹੋਣਾ । ਪਰ ਚੂੰਕਿ ਉਸ ਦੇ ਇਸ਼ਕ ਤੇ ਇਸ਼ਕ ਦੇ ਧੁਰੋਂ ਉਸ ਲਈ ਜ਼ਿੰਦਗੀ ਦਾ ਫ਼ੀਊਡਲ ਸਮਾਜ ਵਿਚ ਹਸ਼ਰ ਹੀ ਇਹ ਸੀ । ਕਵੀ ਸੱਚ ਨੂੰ ਸ਼ੀਸ਼ਾ ਬਣਾ ਕੇ ਪਾਤਰ ਦੇ ਮੂੰਹ ਪਾਉਂਦਾ ਹੈ । ਠੀਕ ਕਰਦਾ ਹੈ, ਇਸ ਤਰ੍ਹਾਂ ਹੀ ਕਵੀ ਦੀ ਕਲਪਤ ਹੀਰ ਕਾਜ਼ੀ ਨੂੰ ਆਪਣੇ ਇਸ਼ਕ ਦਾ ਮੁਕਾਮ ਦੱਸਦੀ ਹੈ ਅਤੇ ਦੱਸ ਕੇ ਉਸ ਨੂੰ ਉਸ ਦੇ ਸੈਦੇ ਨਾਲ ਨਿਕਾਹ ਪੜ੍ਹਾਉਣ ਤੋਂ ਰੋਕਦੀ ਹੈ । | ‘ਰਾਂਝੇ ਰੱਬ ਦੇ ਵਿਚ ਜੇ ਫਰਕ ਜਾਣਾ, ਦਰਜੇ ਇਸ਼ਕ ਦੇ ਨਹੀਂ ਡਰੀਣ ਕਾਜ਼ੀ ।' ਚੂਚਕ ਦੀ ਧੀ ਨੂੰ ਸਭ ਨਾਲੋਂ ਕੀਮਤੀ, ਪਿਆਰ ਤੇ ਪਹਿਲਾਂ ਰਾਂਝਾ ਹੀ ਹੋਵੇਗਾ । ਉਸ ਦੀ ਜ਼ਿੰਦਗੀ ਉਸ ਦੀ ਰਾਂਝੇ ਨਾਲ ਮਹੁੱਬਤ ਦੇ ਦਵਾਲੇ ਹੀ ਘੁੰਮਦੀ ਹੋਵੇਗੀ । ਇਸ ਮਹੱਬਤ ਦੇ ਅੱਗੇ ਸਭ ਕੁਝ ਹੋਰ ਹੋਵੇਗਾ। ਉਸ ਲਈ ਜ਼ਿੰਦਗੀ ਦਾ ਮਾਇਨਾ ਹੀ ਦਿਸ ਤੋਂ ਬਗੈਰ ਕੁਝ ਨਹੀਂ ਹੋਵੇਗਾ । ਉਹ ਰਾਂਝੇ ਨਾਲ ਵਿਆਹ ਕਰਾਉਣ ਵਾਸਤੇ ਕਾਜ਼ੀ ਨਾਲ ਲੜੀ ਵੀ ਹੋਵੇਗੀ, ਪਰ ਸਿਆਲਾਂ ਦੀ ਹੀਰ ਨੇ ਇਹ ਲਫ਼ਜ਼ ਨਹੀਂ ਵਰਤੇ ਹੋਣੇ । ਉਸ ਨੇ ਆਪਣੇ ਜਜ਼ਬੇ ਨੂੰ ਸਹੀ ਰੂਪ ਨਹੀਂ ਦਿੱਤਾ ਹੋਵੇਗਾ। ਘੱਟ ਤੋਂ ਘੱਟ ਜਿਸ ਤਰ੍ਹਾਂ ਕਵੀ ਦੀ ਕਲਪਤ ਹੀਰ ਇਸ ਜਜ਼ਬੇ ਨੂੰ ਕਦਰ ਦੇ ਰੂਪ ਵਿਚ ਪਾ ਕੇ ਕਾਜ਼ੀ ਦੇ ਖ਼ਿਲਾਫ਼ ਹਥਿਆਰ ਵਰਤਦੀ ਹੈ, ਨਹੀਂ ਵਰਤਿਆ ਹੋਵੇਗਾ । ਇਹ ਬੋਲੀ ਉਸ ਦੀ ਨਹੀਂ ਸੀ । ਇਹ ਤਰੀਕਾ ਲਾਜ਼ਮੀ ਉਸ ਦਾ ਨਹੀਂ ਸੀ । ਆਪ ਭਾਵੇਂ ਉਸ ਨੇ ਇਉਂ ਨਾ ਹੀ ਕਿਹਾ ਹੋਵੇ ਪਰ ਚੂੰਕਿ ਉਸ ਦੀ ਸਾਰੀ ਜ਼ਿੰਦਗੀ ਦਾ ਕਰਤਵ ਕਹਿੰਦਾ ਸੀ, ਜਿਸ ਲਹਿਰ ਦੀ ਉਹ ਪ੍ਰਤਿਨਿਧ ਸੀ ਉਹ ਲਹਿਰ ਕਹਿੰਦੀ ਸੀ, ਕਵੀ ਨੇ ਕਿਹਾ, ਠੀਕ ਕੀਤਾ । ਜਦੋਂ ਕਵੀ ਦੀ ਕਲਪਤ ਹੀਰ, ਕਵੀ ਦੀ ਬੋਲੀ ਰਾਹੀਂ, ਕਵੀ ਦੀ ਪੱਧਰ ਤੇ ਆਪਣੇ ਜਜ਼ਬੇ ਨੂੰ ਰੈਸ਼ਨੇਲ ਦੇ ਰੂਪ ਵਿਚ ਬਿਆਨ ਕਰਦੀ ਹੈ ਸਾਨੂੰ ਉਪਰਾਂਦੀ ਨਹੀਂ। ਸਗੋਂ ਇਓਂ ਜਾਪਦਾ ਹੈ ਕਿ ਜੇ ਕਲਪਤ ਹੀਰ ਇਓ ਨਾ ਕਹਿੰਦੀ ਤਾਂ ਸਿਆਲਾਂ ਦੀ ਧੀ ਛੁਟਿਆਈ ਜਾਂਦੀ । ਉਸ ਨਾਲ ਬੇਇਨਸਾਫੀ ਹੁੰਦੀ ਅਤੇ ਜਿਸ ਲਹਿਰ ਦੀ ਉਹ ਜਾਈ ਅਤੇ ਪ੍ਰਤਿਨਿਧ ਸੀ ਉਹ ਕਲਪਤ ਹੀਰ ਦੇ ਪਾਤਰ ਰਾਹੀਂ ਪੂਰੇ ਕਦ ਵਿਚ ਪੇਸ਼ ਨਾ ਹੋ ਸਕਦੀ । ਉਸ ਕਲਚਰ ਵਿਚ ਰੱਬ ਸਭ ਨਾਲੋਂ ਵਡੀ ਕੀਮਤ ਸੀ । ਪੈਦਾਵਾਰੀ ਦੀਆਂ ਸ਼ਕਤੀਆਂ, ਸਟੇਟ ਨਾਲ ਵਿਅਕਤੀ ਦਾ ਰਿਸ਼ਤਾ ਸਭ ਤੋਂ ਬੁਨਿਆਦੀ 126