ਪੰਨਾ:Alochana Magazine January, February, March 1966.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਜਦੋ-ਜਹਿਦ ਰਾਹੀਂ ਉਸ ਦੀ ਤਰਜ਼ੇ-ਜ਼ਿੰਦਗੀ ਢਲਦੀ ਹੈ । ਉਸ ਦਾ ਹਿੱਤ, ਉਸ ਦੀਆਂ ਲੋੜਾਂ, ਮੰਗਾਂ, ਖ਼ਿਆਲ, ਰਿਵਾਜ, ਨਜ਼ਰੀਏ, ਮਨੋਵਿਗਿਆਨਕ ਬਣਤਰ ਤੇ ਦੂਸਰੀਆਂ ਜਮਾਤਾਂ ਨਾਲ ਸੰਬੰਧ ਇਸ ਪੋਜ਼ੀਸ਼ਨ ਤੇ ਮੁਹੱਸਰ ਹੁੰਦੇ ਹਨ । ਇਹ ਠੀਕ ਹੈ ਕਿ ਕਿਸੇ ਪੋਜ਼ੀਸ਼ਨ ਤੋਂ ਪੈਦਾ ਹੋਏ ਸਾਮਾਜਿਕ ਤਾਕਤਾਂ ਦੇ ਰੀਜ਼ਲਟੈਂਟ ਦਾ ਵਿਅਕਤੀ ਦੇ ਸਨਾਤਮ ਨਾਲ ਰਿਸ਼ਤਾ ਡਾਇਲੈਕਟਿਕ ਹੁੰਦਾ ਹੈ । ਇਸ ਵਾਸਤੇ ਹੀ ਹਰ ਮਨੁੱਖ ਜਮਾਤੀ ਹੁੰਦਾ ਹੋਇਆ ਯੂਨੀਕ ਹੁੰਦਾ ਹੈ । ਸਾਮਾਜਿਕ ਪੋਜ਼ੀਸ਼ਨ ਜਾਂ ਜਮਾਤ ਕੋਈ ਠੱਪਾ ਨਹੀਂ ਜੋ ਹਰ ਇਕ ਤੇ ਇਕ ਤਰ੍ਹਾਂ ਲੱਗੀ ਜਾਂਦੀ ਹੈ । ਇਹ ਵੀ ਪੋਜ਼ੀਸ਼ਨ, ਜਮਾਤੀ ਆਚਰਨ ਮਨੁੱਖ ਦਾ ਮਲ ਹੁੰਦਾ ਹੈ । ਸੋ ਤਿਨਿਧ ਦਾ ਜਮਾਤੀ ਆਚਰਨ ਨਾਲ ਬੜਾ ਗਹਿਰਾ ਸੰਬੰਧ ਹੀਦਾ ਹੈ । ਸਾਹਿੱਤਕਾਰ ਸਮਾਜ ਦੀ ਜਮਾਤੀ ਜੰਗ ਕੁਦਰਤੀ ਜਮਾਤਾਂ ਦੇ ਪ੍ਰਤਿਨਿਧ ਪਾਤਰ ਲੈ ਕੇ ਹੀ ਚਿੱਤਰਦਾ ਹੈ । ਜਮਾਤਾਂ ਦੇ ਪ੍ਰਤਿਨਿਧ ਪਾਤਰ ਤੇ ਉਨਾਂ ਦੇ ਆਪਸ ਵਿਚਲੇ ਰਿਸ਼ਤੇ ਸਹੀ ਚਿੱਤਰਨਾ ਸਾਮਾਜਿਕ ਅਸਲੀਅਤ ਦੀ ਸਹੀ ਤਸਵੀਰ ਹੈ । ਪਾਤਰਾਂ ਦੇ ਚੰਗੇ ਤੇ ਸਹੀ ਦਰਸਤ ਦੇ ਪੈਮਾਨੇ, ਪੈ ਰਹੇ ਮਸਲਿਆਂ ਮੁਤੱਲਕ ਨਜ਼ਰੀਏ ਸਹੀ ਵਿਖਾਉਣਾ ਸਮਾਜ ਦੀ ਤੋਰ ਵਿਖਾਉਣਾ ਹੈ । ਮਨੁੱਖੀ ਖ਼ਾਸੀਅਤਾਂ ਦੇ ਰੂਪ ਵਿਚ ਪ੍ਰਤਿਨਿਧ ਪਾਤਰ ਸਾਮਾਜਿਕ ਰੌਆਂ ਦਾ ਠੋਸ ਵਜੂਦ (Concrete human embodiment) ਜ਼ਿੰਦਗੀ ਦੇ ਤੋਰ ਦੇ ਅਨਕਲ ਉਸ ਦਾ ਸਹੀ ਅਕਸ, ਘਰ ਘਰ ਲਾਗੂ, ਜਮਾਤੀ ਸਮਾਜ ਵਿਚ ਜਮਾਤੀ ਅਤੇ ਰੋਮ ਰੋਮ ਜੀਉਂਦੇ ਹੁੰਦੇ ਹਨ । ਇਸ ਤੋਂ ਇਲਾਵਾ, ਇਕ ਪਾਸੇ ਤਾਂ ਪ੍ਰਤਿਨਿਧ ਪਾਤਰ, ਆਪਣੀ ਮਲ ਪਰੇਰਨਾ, ਸ਼ਖ਼ਸੀ ਗੁਣਾ ਤੇ ਨਿੱਜੀ ਜ਼ਿੰਦਗੀ ਦੀ ਡਿਨੇਮੈਕਸ ਰਾਹੀਂ, ਜ਼ਿੰਦਗੀ ਨੂੰ ਬੜੀ ਵਫ਼ਾਦਾਰੀ ਨਾਲ ਅਕਸਦੇ ਹਨ। ਜ਼ਿੰਦਗੀ ਦੀ ਚਾਲ ਦੀ ਇੰਨ-ਬਿੰਨ ਤਸਵੀਰ ਨਤ ਅਤੇ ਦੂਸਰੇ ਪਾਸੇ ਸਾਹਿੱਤਕ ਪਾਤਰ ਵਰਗਾ ਹੂ-ਬ-ਹੂ ਮਨੁੱਖ ਦੁਨੀਆਂ ਵਿਚ ਇਹ ਵੀ ਨਹੀਂ ਹੁੰਦਾ । ਜ਼ਿੰਦਗੀ ਦੇ ਐਨ ਅਨੁਕੂਲ ਹੁੰਦੇ ਹੋਏ ਵੀ ਪ੍ਰਤਿਨਿਧ ਪਾਤਰ ਜੀਉਂਦੇ ਮਨੁੱਖਾਂ ਨਾਲ ਵੱਖਰੇ ਹੁੰਦੇ ਹਨ । ਤਿਨਿਧ ਪਾਤਰ ਦੀ ਉਸਾਰੀ ਜ਼ਿੰਦਗੀ ਦੀ fਗ ਨਕਲ ਜਾ ਕਿਸ ਦੇ ਕਮਰ ਦੀ ਤਸਵੀਰ ਨਹੀਂ ਹੁੰਦੀ । ਇਹ ਜੋਲ - 3 (selection process) ਸਾਹਿੱਤਕਾਰ ਆਪਣੇ ਆਲੇ ਦੁਆਲੇ ਮਨੁੱਖਾਂ ਨੂੰ ਵੇਖਦਾ ਹੈ, ਉਨਾਂ ਵਿੱਚੋਂ ਬੇ-ਅਰਥ ਬੇ-ਲੋੜੀ ਭਰਤੀ, ਜਿਸ ਦਾ ਮਨੁੱਖੀ, ਸਾਮਾਜਿਕ ਤੋਰ ਨਾਲ ਤਨੀ, ਸਰਗਰ ਸੰਬੰਧ ਨਹੀਂ ਹੁੰਦਾ, ਉਸ ਨੂੰ ਤਰਾਸ਼ ਕੇ ਨਖੇੜਦਾ ਹੋਇਆ ਚੁਣਦਾ ਉਹ ਖ਼ਾਸੀਅਤ ਹੈ ਜੋ ਜ਼ਿੰਦਗੀ ਦੀ ਡਾਇਲੈਕਟਿਕ ਦਾ ਜੁਜ਼ ਹੁੰਦੀ ਹੈ, ਜਿਸ ਵਿਚ ਜ਼ਿੰਦਗੀ ਦੀ ਤੋਰ ਅਕਸੀ ਹੁੰਦੀ ਹੈ । ਉਦਾਲੇ ਪੁਆਲੇ ਦੇ ਸਭ ਵਾਧੂ ਸ਼ਾਧੂ ਖਹਿੜ, ਪਰਦੇ, ਹਟਾ ਕੇ ਸਾਮਾਜਿਕ ਮਸ਼ੀਨ ਦੇ ਸਿਰਫ਼ ਉਹ ਪੁਰਜ਼ੇ, ਉਹ ਸਪਰਿੰਗ ਹਰਕਤ ਵਿਚ ਲਿਆਉਂਦਾ ਹੈ ਜੋ ਸਮਾਜ ਤੇ ਨਿੱਜੀ ਜ਼ਿੰਦਗੀ ਦੇ ਮਾਲਕ ਹੁੰਦੇ ਹਨ। ਅਸੀਂ ਜ਼ਿੰਦਗੀ ਵਿਚ ਬਹੁਤ ਕੰਮ 1 4.0