ਪੰਨਾ:Alochana Magazine January, February, March 1966.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਿਸ਼ਤਿਆਂ ਤੇ ਪੈਦਾਵਾਰੀ ਦੇ ਵਸੀਲਿਆਂ ਦਾ ਆਪਸ ਵਿਚ ਤਣਾਂ ਕਿਸੇ ਅਹਿਮ ਸਾਮਾਜਿਕ ਮਸਲੇ ਦੀ ਸ਼ਕਲ ਵਿਚ ਜ਼ਾਹਿਰ ਹੁੰਦਾ ਹੈ । ਮਸਲੇ ਦੀ ਤਹਿ ਹੈਨ ਮਨੁੱਖੀ ਬਣਤਰ ਤੇ ਸਾਮਾਜਿਕ ਰਿਸ਼ਤਿਆਂ ਦਾ ਪੈਦਾਵਾਰੀ ਦੀਆਂ ਸੰਭਾਵਨਾਂ ਦੇ ਹਾਣੀ, ਅਨੁਕੂਲ ਹੋਣ ਵਾਸਤੇ ਤਬਦੀਲ ਹੋਣ ਦਾ ਸਵਾਲ ਹੁੰਦਾ ਹੈ । ਸੱਜਰਾ ਤਜਰਬਾ ਸਾਰੀ ਵਸੋਂ ਨੂੰ ਇਕੋ ਜਿਹਾ ਨਹੀਂ ਹੁੰਦਾ । ਇਹ ਮਨੁੱਖ ਦੇ ਕੁਦਰਤ ਨਾਲ ਘੋਲ ਵਿਚੋਂ ਪੈਦਾ ਹੁੰਦਾ ਹੈ । ਸੋ ਨਵਾਂ ਅਨੁਭਵ ਉਸ ਜਮਾਤ ਵਿਚ ਜ਼ਾਹਿਰ ਹੁੰਦਾ ਹੈ ਜੋ ਨਵੀਆਂ ਪੈਦਾਵਾਰੀ ਦੀਆਂ ਸ਼ਕਤੀਆਂ ਨਾਲ ਸੰਬੰਧਤ ਹੈ । ਜਿਸ ਨੇ ਉਹ ਸ਼ਕਤੀਆਂ ਵਰਤਣੀਆਂ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਵਰਤੋਂ ਜਿਸਦੀ ਆਜ਼ਾਦੀ ਹੋਣੀ ਹੁੰਦੀ ਹੈ । ਇਸ ਜਮਾਜ ਵਿਚ ਪਹਿਲਾਂ ਪੁਰਾਣੇ ਵਲੋਂ ਅਸੰਤੁਸ਼ਟਤਾ ਪੈਦਾ ਹੁੰਦੀ ਹੈ ਅਤੇ ਹੇਠਾਂ ਨਵੀਂ ਚੇਤਨਤਾ, ਨਵਾਂ ਨਜ਼ਰੀਆ, ਨਵੇਂ ਜਜ਼ਬੇ, ਨਵੀਆਂ ਕੀਮਤਾਂ, ਉਸ ਜਮਾਤ ਦੇ ਗੁਣ ਬਣਕੇ ਆਉਂਦੀਆਂ ਹਨ । ਇਹ ਗੁਣ ਪੁਰਾਣੇ ਸਾਮਾਜਿਕ ਰਿਸ਼ਤਿਆਂ ਦੇ ਸੱਚੇ ਵਿਚ ਸਮਾਂਦੇ ਨਹੀਂ, ਸੋ ਕੁਦਰਤੀ ਪੁਰਾਣੀ ਸਾਮਾਜਿਕ ਬਣਤਰ ਦੀ ਭੰਨ ਤੋੜ ਤੇ ਜ਼ੋਰ ਪਾਉਂਦੇ ਹਨ । ਇਸ ਭੰਨ ਤੋੜ ਤੇ ਨਵੇਂ ਦੇ ਜਨਮ ਵਾਸਤੇ ਨਵਾਂ, ਸਾਇੰਸ, ਫ਼ਿਲੌਸਫ਼ੀ, ਸਿਆਸਤ ਸਾਹਿੱਤ ਆਦਿ ਸਭ ਮੋਰਚਿਆਂ ਤੇ ਲੜਦਾ ਹੈ । ਇਸ ਧੜੇ ਦੀਆਂ ਹਾਮੀਂ ਸਭ ਸ਼ਕਤੀਆਂ ਆਪੋ ਆਪਣੀ ਥਾਈਂ, ਆਪੋ ਆਪਣੇ ਤਰੀਕੇ ਨਾਲ ਬਣਦੀ ਤਾਰੀਖ ਦੇ ਵਸੀਲੇ ਹੁੰਦੇ ਹਨ । ਉਸ ਦਾ ਰਾਹ ਸਾਫ਼ ਕਰਦੀਆਂ ਹਨ । ਜਮਾਤ ਦੇ ਚਲਨ ਨੂੰ ਨਵੇਂ ਰਾਹ ਤੋਰਦੀਆਂ ਹਨ । ਜਮਾਤ ਦਾ ਕਰਮ ਕਿਸੇ ਇਕ ਵਸੀਲੇ ਦੇ ਅਧੀਨ ਨਹੀਂ ਹੁੰਦਾ । ਸਭਨਾਂ ਦੀ ਰਲਵੀਂ ਕੋਸ਼ਸ਼ ਦਾ ਨਤੀਜਾਂ ਹੁੰਦਾ ਹੈ । ਭਵਿਖ ਦਾ ਰਾਹ ਲਭ ਕੇ ਉਸ ਤੇ ਸਾਮਾਜਿਕ ਤੋਰ ਨੂੰ ਤਿਖਿਆਂ ਕਰਨਾ ਹੀ ਇਨ੍ਹਾਂ ਸਭ ਸ਼ਕਤੀਆਂ ਦੇ ਸਾਹਮਣੇ ਮਸਲਾ ਹੁੰਦਾ ਹੈ । ਸਾਮਾਜਿਕ ਅਗਵਾਈ ਬੜੀ ਜ਼ਿੰਮੇਦਾਰੀ ਦਾ ਕੰਮ ਹੈ । ਭਵਿਖ ਕਿਸੇ ਡਿੱਠਾ ਨਹੀਂ ਹੁੰਦਾ ਆਪਣੇ ਮੋਰਚੇ ਤੇ ਭਵਿਖ ਦੀ ਲਾਈਨ ਦੇਣਾ ਵਾਸਤਵਕ ਸਮਝ ਤੇ ਕੰਮ ਵਿਚ ਨਿਲ ਹੋਣ ਦਾ ਟੈਸਟ ਹੈ । ਸਿਆਸਤਦਾਨ ਤੇ ਹੋਰ ਵਿਚਾਰਧਾਰਨਾਂ ਵਾਂਗ, ਸਗੋਂ ਉਨ੍ਹਾਂ ਤੋਂ ਪਹਿਲਾਂ ਹੀ ਸਾਹਿੱਤ ਤਾਰ ਨੇ ਮਨੁੱਖੀ ਸ਼ਖਸੀਅਤ ਨੂੰ ਪੈਦਾ ਹੋ ਰਹੇ ਭਵਿੱਖ ਦੇ ਰਾਹ ਤੋਰਨਾ ਹੈ । ਭਵਿਖ ਹਾਲਾਤ ਦੀ ਕੁੱਖ ਵਿਚ ਹੁੰਦਾ ਹੈ । ਸਾਫ਼ ਠੋਸ, ਯਕੀਨੀ ਅਤੇ ਕੁਛ ਹੁੰਦਾ ਨਹੀਂ । ਜੋ ਹੁੰਦਾ ਹੈ ਉਸ ਦੀ ਬਾਬਤ ਵੀ ਨਾ ਲੋਕਾਂ ਨੂੰ ਅਹਿਸਾਸ ਅਤੇ ਨਾ ਉਸ ਦੀ ਲੜ ਲਗਣ ਜੋਗਾ ਉਸ ਤੇ ਭਰੋਸਾ । ਸਾਹਿੱਤਕਾਰ ਨੇ ਨਾ ਸਿਰਫ ਭਵਿਖ ਦਾ ਰਾਹ ਲਭਣਾ ਹੁੰਦਾ ਹੈ ਬਲਕਿ ਮਨੁੱਖੀ ਸ਼ਖਸੀਅਤ ਨੂੰ ਉਸ ਦੇ ਲੜ ਲਗਣ ਵਲ ਢਾਲਣਾ ਹੁੰਦਾ ਹੈ । ਸੋ ਜੋ ਰਾਣੇ ਸੈਟ ਆਪ ਦੀ ਮੌਤ ਤੇ ਨਵੇਂ ਦੀ ਜ਼ਿੰਦਗੀ ਦੇ ਔਸਾਰ ਉਹ ਸਮਝਦਾ ਨੇ ਉਨਾਂ ਨੂੰ ਉਹ ਪ੍ਰਤੀਨਿਧ ਰੂਪ ਵਿਚ ਪੇਸ਼ ਕਰਦਾ ਹੈ । ਸੋ ਇਕ ਤਰ੍ਹਾਂ ਸਾਇੰਸਦਾਨ ਵਾਂਗ Rਤਕਾਰ ਸਮਾਜ ਦੀ ਤੋਰ ਦੀ ਨੋਕ ਤੇ ਕੰਮ ਕਰਦਾ ਹੈ । ਪ੍ਰਤੀਨਿਧ ਇਕ ਤਰ੍ਹਾਂ ਭਵਿੱਖ 114