ਪੰਨਾ:Alochana Magazine January, February, March 1966.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਜੇ ਉਹ ਨਾਟਕਕਾਰ, ਨਾਵਲਕਾਰ ਜਾਂ ਕਹਾਣੀਕਾਰ ਹੈ ਤਾਂ ਵੀ ਉਸ ਦੀ ਬੋਲੀ ਲੋਕਾਂ ਦੀ ਬਲੀ ਦੀ ਤਿਨਿਧ ਹੋਵੇਗੀ, ਬਲੀ ਲੋਕਾਂ ਦੀ ਹੋਵੇਗੀ, ਜਿਉਂਦੀ ਜਾਗਦੀ, ਸੱਜਰੀ, ਭਵਿੱਖ ਰੁੱਖੀ, ਵੇਲੇ ਦੀ ਬੋਲੀ ਦਾ ਪ੍ਰਚਲੱਤ ਸਿੱਕਾ, ਸਗੋਂ ਨਵੀਨਤਾ ਦਾ ਪ੍ਰਚਲੱਤ ਸਿੱਕਾ । ਪਰ ਕਾਂਟ ਛਾਂਟ ਚੋਣ ਤੇ ਭਾਵ ਇਨਕਾਰ ਕਰਕੇ ਪ੍ਰਗਟ ਕਰਨ ਨਾਲ ਸਾਹਿੱਤਕਾਰ ਦੀ ਬਲੀ ਵਿਚ ਜ਼ਿਆਦਾ ਰਵਾਨਗੀ, ਤਿਖਆਈ, ਗਹਿਰਾਈ ਤੇ ਆਪ ਮੁਹਾਰਤ ਹੁੰਦਾ ਹੈ । ਭਾਵ ਪ੍ਰਗਟ ਕਰਨ ਤੇ ਪ੍ਰਭਾਵ ਪਾਉਣ ਦੇ ਨੁਕਤੇ ਤੋਂ ਲੋਕਾਂ ਦੀ ਬੋਲੀ ਨਾਲੋਂ ਸਾਹਿੱਤਕਾਰ ਦੀ ਬੋਲੀ ਵਿਚ ਇਕ ਕਿਸਮ ਦਾ ਫ਼ਰਕ ਹੁੰਦਾ ਹੈ । ਜਿਸ ਤਰ੍ਹਾਂ ਲੋਕਾਂ ਦਾ ਅਨੁਭਵ ਲੈਕੇ ਸਾਮਾਜਿਕ ਨਤੀਜਿਆਂ ਦੇ ਨੁਕਤੇ ਤੋਂ ਜ਼ਿਆਦਾ ਸਮਝਣ ਯੋਗ ਬਣਾ ਉਹ ਉਨ੍ਹਾਂ ਦਾ ਅਨੁਭਵ ਗਹਿਰਾ ਕਰਦਾ ਹੈ ਇਸ ਤਰ੍ਹਾਂ ਹੀ ਉਹ ਲੋਕਾਂ ਦੀ ਬੋਲੀ ਲੈ, ਉਸ ਨੂੰ ਪਤਿਨਿਧ ਪਧੱਰ ਤੇ ਪਚਾ ਉਹ ਉਨਾਂ ਦੀ ਬੋਲੀ ਵਿਸ਼ਾਲ ਕਰਦਾ ਹੈ । ਅਨੁਭਵ ਤੇ ਬੋਲੀ ਦੋਹਾਂ ਦੀ ਉਸਾਰੀ ਕਰਦਾ ਹੈ, ਜਿਨ੍ਹਾਂ ਡੂੰਘਾ ਤੇ ਅਮੀਰ ਅਨੁਭਵ, ਉਨੀ ਡੂੰਘੀ ਅਮੀਰ ਲਿਸ਼ਕਵੀਂ, ਫੁਰਤੀਲੀ ਉਸ ਨੂੰ ਪਰਤਖ ਕਰਨ ਵਾਸਤੇ ਬਲੀ । ਜਿਨਾਂ ਗਹਿਰਾ ਅਨੁਭਵ ਸਹਿਤਕਾਰ ਦੀ ਝਲੀ ਪੈਂਦਾ ਹੈ ਅਤੇ ਜਿਨਾਂ ਉਸਾਰੂ ਉਹ ਸਾਹਿਤਕਾਰ ਹੈ ਉਨਾਂ ਹੀ ਜ਼ਿਆਦਾ ਉਹ ਬੋਲੀ ਵਿਚ ਅਜ਼ਾਫਾ ਕਰਦਾ ਹੈ । ਲੋਕਾਂ ਦੇ ਨਾਲ ਉਨ੍ਹਾਂ ਦੇ ਲੀਡਰ, ਸਾਹਿਤਕਾਰ ਸਹੀ ਮਹਿਨਿਆਂ ਵਿਚ ਬੋਲੀ ਦੇ ਉਸਰੀਏ ਹੁੰਦੇ ਹਨ । ਇਸ ਵਾਸਤੇ ਹੀ ਜਿੱਡਾ ਵੱਡਾ ਸਾਹਿਤਕਾਰ ਉਨੀਂ ਹੀ ਜ਼ਿਆਦਾ ਉਸ ਦੀ ਬਲੀ ਲਕਾਂ ਦਾ ਮੁਹਾਵਰਾ ਬਣ ਜਾਂਦੀ ਹੈ । ਅੱਗੇ ਸਨ ? ਸਾਹਿਤ ਉੱਤੇ ਸਭ ਤੋਂ ਜ਼ਿਆਦਾ ਅਸਰ ਬਾਈਬਲ ਤੇ ਉਸ ਤੋਂ ਘਟ ਸ਼ੈਕਸਪੀਅਰ ਦਾ ਹੈ । ਇਸ ਵਾਸਤੇ ਹੀ ਨਹੀਂ ਕਿ ਉਨ੍ਹਾਂ ਵਿਚ ਲੋਕਾਂ ਦਾ ਸਭ ਨਾਲੋਂ ਜ਼ਿਆਦਾ ਮਹਾਂਦਰਾ ਤੇ ਇਸ ਵਾਸਤੇ ਬੋਲੀ ਹੈ ਬਲਕਿ ਇਸ ਵਾਸਤੇ ਵੀ ਕਿ ਜਿਸ ਰੂਪ ਵਿਚ ਇਨਾਂ ਲੋਕ ਅਨਭਵ ਪ੍ਰਗਟਾਇਰ ਉਹ ਲੋਕਾਂ ਨੂੰ ਜੱਚ ਗਿਆ, ਉਨ੍ਹਾਂ ਦੇ ਮੂੰਹ ਤੇ ਚੜ ਗਿਆ । ਇਸ ਵਾਸਤੇ ਹੀ ਫਰੀਦ ਦੀ ਬੋਲੀ ਅਜ ਤੱਕ ਸਜਰੀ ਹੈ । ਬੋਲੀ ਦੀ ਉਸਾਰੀ ਹਮੇਸ਼ਾਂ ਇਕੋ ਜਿਹੀ ਨਹੀਂ ਹੁੰਦੀ । ਕਿਉਂਕਿ ਜ਼ਿੰਦਗੀ ਦੀ ਤੋਰ ਹਮੇਸ਼ਾਂ ਇਕ ਜਾਲੇ ਨਹੀਂ ਚਲਦੀ । ਆਮ ਹਾਲਤ ਵਿਚ ਜ਼ਿੰਦਗੀ ਅੱਗੇ ਨੂੰ ਸਿਰਫ ਤਿਲਕ ਕੇ ਪਰ ਜਦੋਂ ਡਾਇਲੈਕਟਿਕ ਸੰਕਟ ਦੀ ਮੰਜ਼ਲ ਤੇ ਪਹੁੰਚਦੀ ਹੈ ਇਨਕਲਾਬ ਅਵੇਜ ਹੈ । ਸਾਮਾਜਿਕ ਰਿਸ਼ਤੇ ਬਦਲਦੇ ਹਨ, ਜ਼ਿੰਦਗੀ ਛਾਲ ਮਾਰਦੀ ਹੈ । ਅਨੁਭਵ ਤੇ ਬੋਲੀ ਕੁਦਰਤੀ ਕਦਮ ਮਿਲਾਂਦੇ ਤੁਰਦੇ ਹਨ । ਸੋ ਬੋਲੀ ਦੇ ਸਭ ਤੋਂ ਵੱਡੇ ਉਹ ਹੀ ਉਸਰਈਏ ਹਨ ਜੋ ਜ਼ਿੰਦਗੀ ਨੂੰ ਧੁਰੋਂ ਸਿਰੋਂ ਨਵੇਂ ਸੱਚੇ ਵਿਚ ਢਾਲਦੇ ਹਨ । ਹੋਰ ਕਾਰਨਾਂ ਤੋਂ ਇਲਾਵਾ, ਹੋਰ ਸਮਕਾਲੀ ਭਾਰਤੀ ਬੋਲੀਆਂ ਦੇ ਨਾਲ ਪੰਜਾਬੀ ਬੋਲੀ ਦਾ ਜਨਮ ਤੇ ਉਸਾਰੀ ਹਿੰਦੂ ਫ਼ਿਊਡਲ ਦੇ ਖ਼ਿਲਾਫ਼ ਲੰਕਾਂ ਦੀ ਜਦੋ-ਜਹਿਦ ਨਾਲ ਸਮਕਾਲੀ ਹੈ । ਜੇ ਬੋਲੀ ਦਾ ਸਾਮਾਜਿਕ ਅਨੁਭਵ ਨਾਲ ਅਣਟੁੱਟਵਾਂ ਸੰਬੰਧ ਹੁੰਦਾ ਹੈ ਤਾਂ ਜ਼ਾਹਿਰ 112