ਪੰਨਾ:Alochana Magazine January, February, March 1966.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਮਾਮਾ ਹਾਰੀ ਇਕਿ ਤ੍ਰਿਣ ਖਾਹਿ। ਇਕਨਾ ਛਤੀਹ ਅੰਮ੍ਰਿਤ ਪਾਹਿ ॥ ਇਕਿ ਮਿਟੀਆ ਮਰਿ ਮਿਟੀਆ ਖਾਹਿ | ਇਕਿ ਪਉਣੁ ਸੁਮਾਰੀ ਪਉਣ ਸੁਮਾਰਿ ॥ ਇਕ ਨਿਰੰਕਾਰੀ ਨਾਮ ਅਧਾਰਿ ॥* -ਮਾਝ ਕੀ ਵਾਰ ਭਾਈ ਗੁਰਦਾਸ ਜੀ ਨੇ ਵੀ ਆਪਣੀ ਪਹਿਲੀ ਵਾਰ ਵਿਚ ਮਤ ਮਤਾਂਤਰਾਂ ਦਾ ਵਰਣਨ ਕੀਤਾ ਹੈ : ਕਿਸੇ ਪੁਜਾਈ ਸਿਲਾ ਸੁੰਨ, ਕੋਈ ਗੋਰੀ ਮੜੀ ਪੂਜਾਵੈ ॥ ਤੰਤ੍ਰ ਮੰਤ੍ਰ ਪਾਖੰਡ ਕਰਿ, ਕਲਹ ਕੁੱਧ ਬਹੁ ਵਾਦ ਵਧਾਵੈ ॥ ਆਪੈ ਆਪੀ ਹੋਇ ਕੈ, ਨਿਆਰੇ ਨਿਆਰੇ ਧਰਮ ਚਲਾਵੈ ॥ ਕੋਈ ਪੂਜੈ ਚੰਦ ਸੂਰ, ਕੋਈ ਧਰਤਿ ਅਕਾਸੁ ਮਨਾਵੈ ॥ ਪਉਣ ਪਾਣੀ ਬੈਸੰਤਰੇ, ਧਰਮ ਰਾਜ ਕੋਈ ਤ੍ਰਿਪਤਾਵੈ ॥ ਫੋਕਟ ਧਰਮੀ ਭਰਮ ਭੁਲਾਵੈ ॥੧੮ ॥੧ ਪੁਰਾਣੀ ਪਰੰਪਰਾ ਦੀਆਂ ਲੀਹਾਂ ਅਤੇ ਪੁਰਾਣੇ ਸੱਚਿਆਂ ਤੇ ਠੱਪਿਆਂ ਦੇ ਮੋਹ ਨੇ ਹਿੰਦੂ ਜਨਤਾ ਨੂੰ ਮੁੜ ਬਣਾ ਦਿੱਤਾ ਸੀ ; ਬਾਹਮਣ ਗਿਆਨ ਦੇ ਸੁਨਹਿਰੀ ਭੰਡਾਰ ਦੇ ਰਾਖੇ ਸੱਪ ਬਣੇ ਹੋਏ ਸਨ, ਉਸ ਗਿਆਨ ਸ਼ਰਣ ਤੋਂ ਨਾ ਆਪ ਲਾਭ ਉਠਾ ਸਕਦੇ ਸਨ ਨਾ ਕਿਸੇ ਹੋਰ ਨੂੰ ਫ਼ੈਜ਼ ਪ੍ਰਾਪਤ ਕਰਨ ਦਿੰਦੇ ਸਨ । ਵਿਦਵਾਨ ਆਖੇ ਜਾਣ ਵਾਲੇ ਬੰਦੇ ਸ਼ਬਦਾਂ ਦੇ ਤੋਤੇ ਬਣ ਕੇ ਰਹਿ ਗਏ ਸਨ, ਅਰਥਾਂ ਦੀ ਜੀਵਨ-ਉਸਾਰੂ ਸ਼ਕਤੀ ਉਨ੍ਹਾਂ ਦੇ ਨਿਕੰਮੇ ਹੱਥਾਂ ਵਿੱਚੋਂ ਗੁਆਚ ਗਈ ਸੀ । ਦਿਮਾਗੀ ਗੁਲਾਮੀ, ਭ੍ਰਿਸ਼ਟਾਚਾਰ, ਸੜਾਂਦ ਤੇ ਬੁਜ਼ਦਿਲੀ ਨੇ ਹਿੰਦੂ ਸਭਿਆਚਾਰ ਦੇ ਸੁੰਦਰ ਮੁੰਦਰ ਨੂੰ ਥੇਹ ਬਣਾ ਦਿੱਤਾ ਸੀ ** | ਉਸ ਵੇਲੇ ਉਦਾਰ ਅਨੁਭੂਤੀ, ਸਹਿਜ ਵਿਵੇਕ ਅਤੇ ਜੀਉਂਦੀ ਜਾਗਦੀ ਭਾਵਨਾ ਦੀ ਲੋੜ ਸੀ | ਸਦੀਆਂ ਦੀ ਬੇ-ਅਬਈ, ਬੇ-ਧਰਮੀ ਤੇ ਬੇ-ਇਨਸਾਫ਼ੀ ਤੋਂ ਮੁਕਤੀ ਦੇਣ ਵਾਲੇ ਪਰਮ ਮਨੁੱਖ ਦੀ ਲੋੜ ਸੀ ਜੋ ਤੋਤੇ ਨੂੰ ਸ਼ੁਕ ਦੇਵ, ਸੱਪ ਨੂੰ ਸ਼ੇਸ਼ ਤੇ ਥੇਹ ਨੂੰ ਸੰਗੀਤ ਮਈ ਸੌਨ-ਮੰਦਰ ਬਣਾ ਦੇਂਦਾ । ਅੱਲੇ ਪੱਧਰੇ ਜੀਵਨ ਨੇ ਵੀ ਹਿੰਦੂ ਜਨਤਾ ਨੂੰ ਕਰਮਕਾਂਡੀ ਧਨਾ

  • ਇਸ ਵਾਰ ਤੋਂ ਸੰਕੇਤ ਮਿਲਦਾ ਹੈ ਕਿ ਨਾਨਕ ਨਿਰੰਕਾਰ ਦੇ ਉਪਾਸ਼ਕ ਸਨ ਤੇ Rs. ਦਾ ਆਧਾਰ ਨਾਮ ਸਿੱਧੀ ਸੀ । ** ਭਾਈ ਗੁਰਦਾਸ ਜੀ ਨੇ ਲਿਖਿਆ ਹੈ :

ਥਮੇ ਕੋਇ ਨ ਸੁਧ ਬਿਨ, ਸਾਧ ਨ ਦਿਸੈ ਜਗ ਵਿਚ ਕੋਆ ॥