ਪੰਨਾ:Alochana Magazine January, February, March 1966.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਬੋਲੀ ਆਪਣੀ ਟੀਸੀ ਤੇ । ਸੋ ਉਸ ਦੀ ਬਲੀ ਉਸ ਦੀ ਤੇ ਉਸ ਦੇ ਸੁਣਨ ਵਾਲਿਆਂ ਦੀ ਸਾਂਝੀ ਹੁੰਦੀ ਹੈ । ਅਨੁਭਵ ਤੇ ਬੋਲੀ ਦੀ ਸਾਂਝ ਦਾ ਹੀ ਸਦਕਾ ਹੈ ਕਿ ਕਵੀ ਬਲੇ ਤਾਂ ਲੋਕ ਕੰਨ ਖੜੇ ਕਰ ਲੈਂਦੇ ਹਨ । ਜਿਵੇਂ ਕਵੀ ਉਨਾਂ ਦੇ ਦਿਲ ਦੀਆਂ ਦਸਦਾ ਹੁੰਦਾ ਹੈ । ਕਵੀ ਤੇ ਉਸ ਦੀ ਬੋਲੀ ਵਿਚ ਘੱਟ ਹੀ ਕੋਈ ਚੀਜ਼ ਹੁੰਦੀ ਹੈ ਜੋ ਆਪਣੀ ਮੁੱਢਲੀ ਅਵਸਥਾ ਵਿਚ ਲੋਕਾਂ ਵਿਚ ਨਹੀਂ ਹੁੰਦੀ । ਜੋ ਰਿਸ਼ਤਾ ਅਨੁਭਵ ਤੇ ਬੋਲੀ ਦਾ ਹੈ, ਵਾਸਤਵ ਸਾਹਿੱਤ ਵਿਚ ਤਕਰੀਬਨ ਉਹ ਹੀ ਰਿਸ਼ਤਾ ਵਸਤੂ ਤੇ ਰੂਪ ਦਾ ਹੈ, ਰੂਪ ਵਸਤੂ ਦਾ ਸਰੀਰ ਹੈ । ਉਸ ਦੀ ਆਪਣੇ ਆਪ ਦੀ ਔਰਗੇਨਾਈਜ਼ੇਸ਼ਨ, ਉਸ ਦੀ ਤਰਜ਼ੇ-ਜ਼ਿੰਦਗੀ । ਵਸਤੂ ਕੁਦਰਤੀ ਤੌਰ ਤੇ ਬੁਨਿਆਦੀ ਹੈ, ਪਹਿਲ ਇਸ ਦੀ ਹੈ, ਪਰ ਵਸਤੂ ਤੇ ਰੂਪ ਦਾ ਰਿਸ਼ਤਾ ਇਕ-ਰੁੱਖਾ ਨਹੀਂ । ਇਨ੍ਹਾਂ ਦਾ ਪ੍ਰਸਪਰ ਸੰਬੰਧ ਹੈ । ਸਾਹਿੱਤਕ ਰੂਪ ਨੂੰ ਜਨਮ ਸਾਮਾਜਿਕ ਅਨੁਭਵ ਦਾ ਰੂਪ ਦੇਂਦਾ ਹੈ, ਪਰ ਸਾਹਿੱਤਕ ਰੂਪ ਕੋਈ ਬੇਜਾਨ ਉਛਾੜ ਨਹੀਂ। ਇਹ ਸਾਮਾਜਿਕ ਅਨਭਵ ਦੇ ਰੂਪ ਤੋਂ ਪੈਦਾ ਹੁੰਦਾ ਸਾਹਿੱਤਕ ਵਸਤੂ ਤੇ ਮੋੜਵਾਂ ਅਸਰ ਪਾਉਂਦਾ ਹੈ । ਇਨ੍ਹਾਂ ਦਾ ਆਪਸ ਵਿਚਲਾ ਰਿਸ਼ਤਾ ਜੀਊਣ ਤੇ ਸੋਚਣ, ਆਰਥਕ ਨੀਂਹ ਤੇ ਉਸ ਦੇ ਉਸਾਰ ਵਾਲਾ ਹੁੰਦਾ ਹੈ । ਵਾਸਤਵਕ ਸਾਹਿੱਤ ਦਾ ਕੰਮ ਹੈ ਨਵੀਨਤਾ ਵਿਖਾਉਣਾ, ਸਾਮਾਜਿਕ ਅਨੁਭਵ ਦੀ ਕਿਤਾਬ ਦੇ ਅਖੀਰਲੇ ਵਰਕੇ ਨੂੰ ਚਿਤਰਨਾ । ਚੂੰਕਿ ਅਨੁਭਵ ਨਵਾਂ ਤੇ ਸੱਜਰਾ ਹੁੰਦਾ ਹੈ, ਇਹ ਕਿਸੇ ਪਹਿਲੇ ਪ੍ਰਚਲਤ ਬਣੇ ਬਣਾਏ ਰੂਪਕ ਸੱਚੇ ਵਿਚ ਐਨ ਬੀੜ ਕੇ ਫਿੱਟ ਨਹੀਂ ਆਉਂਦਾ। ਜਿਸ ਤਰ੍ਹਾਂ ਲੋਕਾਂ ਦੇ ਤਜਰਬੇ ਤੋਂ ਸਾਹਿੱਤਕਾਰ ਵਿਸ਼ਾ ਵਸਤ ਤੇ ਬੋਲੀ ਉਸਾਰਦਾ ਹੈ, ਉਸ ਤਰ੍ਹਾਂ ਹੀ ਉਹ ਸਾਹਿੱਤਕ ਰੂਪ ਦਾ ਕਿਤਾਬ ਦਾ ਅਗਲਾ ਵਰਗ ਛੋਲਦਾ ਹੈ । ਜਿੰਨਾ ਵੱਡਾ ਉਸਾਰੁ ਸਾਹਿੱਤਕਾਰ, ਉਨਾਂ ਹੀ ਜ਼ਿੰਦਗੀ ਦੇ ਵਹਿਣ ਨੂੰ ਅੱਗੇ ਲਿਜਦਾ ਹੈ, ਬੋਲੀ ਨੂੰ ਅਮੀਰ ਕਰਦਾ ਤੇ ਰੂਪ ਨੂੰ ਸਵਾਰਦਾ ਈਜਾਦ ਕਰਦਾ ਹੈ । ਅਸਲ ਚ ਸਾਹਿੱਤਕਾਰ ਤੇ ਪਾਠਕ ਵਾਸਤੇ ਵਸਤੂ ਤੇ ਰੂਪ ਦੇ ਨਖੇੜਦੀਆਂ ਵੱਖ ਵੱਖ ਚੀਜ਼ਾਂ ਨਹੀਂ। ਨਖੇੜ ਇਨ੍ਹਾਂ ਦਾ ਆਲੋਚਕ ਕਰਦਾ ਹੈ ਆਪਣੇ ਕਰਤਵ ਦਾ ਪਾਲਣ ਕਰਨ ਵਾਸਤੇ, ਇਨਾਂ ਦਾ ਵਿਸਤਾਰ ਵਿਆਖਿਆ ਵਾਸਤੇ । ਅੰਦਰਲੇ ਅੰਗਾਂ ਦੀ ਤੋਰ, ਉਨ੍ਹਾਂ ਦਾ ਅਪਸ ਵਿਚ ਰਿਸ਼ਤਾ ਵਿਖਾਉਣ ਵਾਸਤੇ ਆਲੋਚਕ ਸਾਹਿੱਤਕ ਰਚਨਾ ਦਾ ਪੇਟ ਚਾਕ ਕਰਦਾ ਹੈ । ਆਪਣੇ ਅਸਲ ਰੂਪ ਵਿਚ, ਜ਼ਿੰਦਗੀ ਵਿਚ ਵਿਗਸਦੇ ਹੋਏ ਖ਼ਿਆਲ ਤੇ ਬੋਲੀ ਵਾਂਗ ਇਹ ਦੋਵੇਂ ਆਪਸ ਵਿਚ ਅਨਿੱਖੜਵੇਂ ਹਨ ਅਤੇ ਸਾਹਿੱਤਕਾਰ ਦੀ ਕਲਪਨਾ ਚੋਂ ਹ। ਇਹ ਮੋਟੇ ਤੌਰ ਤੇ ਇਕ ਹੋ ਕੇ ਹੀ ਆਉਂਦੇ ਹਨ । ਸਾਹਿੱਤਕ ਰੂਪ ਵਿਚ ਅਗਰ ਕਦਮ, ਕੋਈ ਗੈਬੀ ਗੱਲ ਨਹੀਂ । ਰੂਪ ਦੀ ਸਾਮਾਜਿਕ ਬਣਤਰ ਤੇ ਤੀਰ ਨਾਲ ਸੰਬੰਧਤ ਹੈ । ਇਹ ਉਸਾਰ ਦਾ ਅੰਗ ਹੋਣ ਕਰ ਕੇ ਨੀਹ ਨਾਲ ਸਿੱਧਾ ਸੰਬੰਧਤ ਨਹੀਂ, ਪਰ ਅੰਤ ਵਿਚ ਉਸ ਚੋਂ ਹੀ ਇਹ ਉਪਜਦਾ, ਉਸ ਦਾ ਹੀ ਰੰਗ 1 0