ਪੰਨਾ:Alochana Magazine January, February, March 1966.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਬਾ ਜਗੁ ਫਾਥਾ ਮਹਾ ਜਾਲਿ ॥ ਗੁਰ ਪਰਸਾਦੀ ਉਬਰੇ ਸਚ ਨਾਮੁ ਸਮਾਲਿ ॥ ਮਾਰੂ ਅਸਟ. ਪੰ. ੧੦੦੯ ਹ ਏਤੁ ਮੋਹਿ ਡੂਬਾ ਸੰਸਾਰੁ । ਗੁਰ ਮੁਖਿ ਕੋਈ ਉਤਰੈ ਪਾਰਿ ॥੩/੨੩॥ ਆਸਾ ਸਮਾਜ ਦਾ ਆਧਾਰ ਗ੍ਰਿਹਸਥ ਹੈ ਅਤੇ ਇਸ ਨੂੰ ਚਲਾਉਣ ਵਾਲੀ ਸ਼ਕਤੀ ਦਾ ਨਾਂ ਨਾਰੀ ਹੈ ; ਪਰ ਕਿਸ ਜੁਗ ਵਿਚ ਸਮਾਜ ਦੀਆਂ ਚੂਲਾਂ ਹਿੱਲ ਗਈਆਂ ਸਨਓ ਰੰਨਾ ਹੋਈਆਂ ਬਧੀਆਂ ਪੁਰਸ਼ ਹੋਏ ਸਈਆਦ । ਸੀਲ ਸੰਜਮ ਸੁਚ ਭੰਨੀ ਖਾਣਾ ਖਾਜੁ ਅਚਾ ॥ - ਵਾਰ ਸਾਰੰਗ ਅ ਇਸਤਰੀ ਪੁਰਖੈ ਖਟਿਐ ਭਾਉ ॥ ਭਾਵੈ ਆਵੈ ਭਾਵੈ ਜਾਉ ॥ -ਰਾਮਕਲੀ ਬ ਵਾਇਨਿ ਚੇਲੇ ਨਚਨਿ ਗੁਰ । ਪੈਰ ਹਲਾਇਨਿ ਫੇਰਨਿ ਸਿਰੁ ॥ ...ਰੋਟੀਆ ਕਾਰਣਿ ਪੂਰਹਿ ਤਾਲ। ਗਾਵਨਿ ਗੋਪੀਆ ਗਾਵਨਿ ਕਾ । ਗਾਵਨ ਸੀਤਾ ਰਾਜੇ ਰਾਮ ॥ ਜਾਤ ਪਾਤ ਤੇ ਛੂਤ ਛਾਤ ਦੇ ਭੇਦ-ਭਾਵ ਨੇ ਸਮਾਜ ਵਿਚ ਕਾਣੀ ਵੰਡ ਵਰਤਾ ਦਿੱਤੀ ਅਤੇ ਇਸ ਸਮਾਜਿਕ ਚੇਤਨਾ ਵਲ ਗੁਰੂ ਨਾਨਕ ਦੇਵ ਨੇ ਉਸ ਹਨੇਰੇ ਮੱਧਕਾਲ ਵਿਚ ਵੀ ਸਪਸ਼ਟ ਕਿਹਾ ਇਕਨਾ ਵਡੀ ਆਰਜਾ ਇਕਿ ਮਹਿ ਹੋਹਿ ਜਹੀਰ । ਇਕਿ ਦੇ ਖਾਹਿ ਨਿਖੁਟੈ ਨਾਹੀ ਇਕ ਸਦਾ ਫਿਰਹਿ ਫਕੀਰ । | ਪੰ. ੧੨੮੯ ਬ੍ਰਾਹਮਣਾ ਦਾ ਕੰਮ ਦਾਨ ਲੈਣਾ ਤੇ ਦਾਨ ਦੇਣਾ ਸੀ ਪਰ ਓਹ ਵੀ ਧਨ-ਸੰਚੈ ਵਿਚ ਪੈ ਗਏ-- ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ਸਾਰੀ ਦੁਰਦਸ਼ਾ ਦਾ ਸਾਰ ਉਨ੍ਹਾਂ ਦੇ ਇਸ ਪਦ ਵਿਚ ਆ ਗਿਆ ਹੈ ਜਗੁ ਬੰਦੀ ਮੁਕਤੇ ਹਉ-ਮਾਰੀ ! ਜਗਿ ਗਿਆਨੀ ਵਿਰਲਾ ਆਚਾਰੀ । ਜਗਿ ਪੰਡਿਤਾਂ ਵਿਰਲਾ ਵੀਚਾਰੀ । ੭