ਪੰਨਾ:Alochana Magazine January, February, March 1966.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਹ ਵੈਰਨ ਵੈਰਾਨਿ ਸੱਮੰਤੀਯ ਦਾ ਚਨੰ ॥ ਅਵੈਰਨ ਚ ਸੱਮੰਤਿ ਏਸ ਧੱਮ ਸਨਾਤੇ ॥ ਇਸ ਭਾਵ ਦੀ ਗੂੰਜ ਨੇ ਗੁਰਬਾਣੀ ਵਿਚ ਪ੍ਰਭੂ ਦਾ ਨਾਂ ਹੀ “ਨਿਰਵੈਰ” ਤੇ “ਨਿਰਭੈ ਰੱਖ ਦਿੱਤਾ । ਅਤਿ ਦਬੇਲ ਇਸਤ੍ਰੀਆਂ ਦੀ ਦੁਰਦਸ਼ਾ ਨੂੰ ਗੁਰੂ ਨਾਨਕ ਨੇ ਬੌਧ ਮਤ ਦਾ ਉਲਾਰ ਮੰਨ ਕੇ ਕਿਹਾਰੰਨਾ ਹੋਈਆ ਬੋਧੀਆਂ ਪੁਰਸ਼ ਹੋਏ ਸਈਆਦ ॥ ਪੰਨਾ ੧੨੪੨ ਜੈਨ ਮਤ ਮੁਢਲੇ ਰੂਪ ਵਿਚ ਬੋਧ ਮਤ ਵਰਗਾ ਹੀ ਹੈ । ਅੱਗੇ ਚੱਲ ਕੇ ਉਸ ਵਿਚ ਕੱਟੜ ਆਚਾਰਵਾਦ ਦਾ ਜ਼ੋਰ ਭੀ ਆ ਗਿਆ। ਸ਼ਮਣ ਧਰਮ ਵਿੱਚੋਂ ਸਮਾਜਵਾਦੀ ਲਚਕ ਖ਼ਤਮ ਹੁੰਦੀ ਗਈ। ਕਰਜ਼ਾਈ ਤਾਂ ਬੋਧ ਸੰਘ ਵਿੱਚੋਂ ਕੱਢ ਦਿੱਤਾ ਜਾਂਦਾ ਸੀ ਪਰ ਪਰ ਸ਼ਾਹੂਕਾਰ ਦਾ ਆਦਰ ਸੀ । ਇਸ ਪ੍ਰਕਾਰ ਸਾਮੰਤੀ ਵਰਗ ਸ਼ਕਤੀਸ਼ਾਲੀ ਹੁੰਦਾ ਗਿਆ । ਪ੍ਰਵਿਰਤੀ ਮਾਰਗ ਉਨ੍ਹਾਂ ਨੂੰ ਚੰਗੇਰੇ ਪ੍ਰਤੀਤ ਹੋਣ ਲਗ ਪਿਆ । ੫੦੦ ਈ. ਤੋਂ ਬੋਧ ਤਾਂਤ੍ਰਿਕ ਲੁਕ ਛਿਪ ਕੇ ਕਈ ਅਜੀਬ ਵਾਮ ਮਾਰਗੀ ਕਿਆਵਾਂ ਵਿਚ ਆਨੰਦ ਲੁਟਦੇ ਸਨ । ਭੁਟਾਚਾਰ ਵਧਦਾ ਗਿਆ । ਬ੍ਰਹਮਣਾਂ ਨੂੰ ਚਿੜਾਉਣ ਲਈ ਵੀ ਕੋਈ ਊਟ ਪਟਾਂਗ ਪ੍ਰਤੀਕ ਉਨ੍ਹਾਂ ਨੇ ਵਰਤੇ-ਗੋ ਮਾਂਸ ਭਖਸ਼ਣ ਜੀਭ ਨੂੰ ਉਲਟਾ ਕੇ ਨਕ ਦੀ ਅੰਦਰਲੀ ਮੋਰੀ ਤਕ ਲਿਜਾ ਕੇ ਸਹਸਾ ਦਲ ਦਾ ਅੰਮ੍ਰਿਤ ਚੱਖਣਾ) ; ਪੰਜ ਸਕਾਰ-ਮ, ਮੈਥੁਨ, ਮੁਦਾ ਡੂਮਣੀ ਨੇ ਧੋਬਣ ਦੇ ਸਹਿਵਾਸ ਨੂੰ ਅਦੈਤ ਸਿੱਧੀ ਦਾ ਪ੍ਰਤੀਕ ਮੰਨਣਾ, ਯੁਗਨੁੱਧ ਮਹਾਸੂਖ) ਅਵਸਥਾ ਦੀ ਸਾਧਨਾ, ਆਦਿ । ਸੰਖਿਆ-ਭਾਖਾ, ਉਲਟ ਬਾਧੀਆਂ ਤੇ ਰਹੱਸਵਾਦੀ ਪ੍ਰਤੀਕ ਬੋਧ-ਸਿੱਧਾਂ ਦੇ ਸਾਹਿੱਤ ਵਿਚ ਬਹੁਤ ਪ੍ਰਚਲਿਤ ਰਹੋ । ਇਨ੍ਹਾਂ ਦੀ ਛਾਂ ਕਬੀਰ ਆਦਿ ਸੰਤ-ਬਾਣੀ ਉੱਤੇ ਵੀ ਪਈ ਹੈ । (ਵਿਸਤਾਰ ਲਈ ਵੇਖੋ : 'ਕਬੀਰ', ਡਾ. ਹਜ਼ਾਰੀ ਪ੍ਰਸ਼ਾਦ ਵਿਵੇਦੀ) ਬੋਧ ਸਿੱਧਾਂ ਨੇ ਕਾਇਆ-ਸਾਧਨਾ, ਤੱਤ-ਗਿਆਨ ਵੱਲ ਵਧੇਰੇ ਧਿਆਨ ਦਿੱਤਾ । ਪਿੰਗਲਾ (ਉਪਾਏ) ਤੇ ਇੜਾ ਗਿਆ) ਦੇ ਮੇਲ ਨੂੰ ਹੀ ਅਸਲ ਵਿਚ ਅਵਸਥਾ ਮੰਨਿਆ ਗਿਆ ਸੀ । ਸੁਸ਼ਮਨਾ (ਅਵਧੂਤਿਕਾ) ਵਿਚ ਸਥਿਤ ਆਤਮਾ ਹੀ ਅਨਾਹਤ ਨਾਦ ਸੁਣਦੀ ਹੈ, ਇਹ ਦਸਮ ਦੁਆਰ ਦੀ ਸੁਰਤਿ ਤੇ ਸੁੰਨ ਹੈ । ਅੱਠਵੀਂ ਸਦੀ ਸਰਹਪਾ ਬਾਣੀ ਵਿਚ 'ਪਿੰਗਲਾ ਲਈ ਇਹ ਪ੍ਰਤੀਕ ਆਏ ਹਨ ਸੂਰਜ ਬੰਦ, ਜਮਨਾ, ਪੁਰਖ, ਵਿਅੰਜਨ, ਪ੍ਰਾਣ, ਰਜਸ, ਭਾਵ, ਰਕਤ ਆਦਿ ਅਤੇ 19