ਪੰਨਾ:Alochana Magazine January, February, March 1966.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰ ਦਿੱਤਾ ਸੀ । ਨਾਮਦੇਵ ਕਬੀਰ ਆਦਿ ਭਗਤ ਵੀ ਯੋਗ ਮਤ ਤੋਂ ਪ੍ਰਭਾਵਿਤ ਸਨ । ਨਾਮਦੇਵ ਦੇ ਗੁਰ ਗਿਆਨੀਰ ਨਾਥ ਸੰਪ੍ਰਦਾਏ ਨਾਲ ਸੰਬੰਧ ਰੱਖਦੇ ਸਨ । ਕਰੀਰ ਦੀ ਪਾਲਣਾ ਜੋ ਧੀ ਕੁਲ ਵਿਚ ਹੋਈ ਸੀ । ਕਬੀਰ-ਬਾਣੀ ਵਿਚ ਯੋਗ ਦੇ ਚੱਕਰਾਂ ਤੇ ਰਿੱਧੀਆਂ ਸਿੱਧੀਆਂ ਦਾ ਬੜੀ ਸ਼ਰਧਾ ਨਾਲ ਵਰਣਨ ਮਿਲਦਾ ਹੈ, ਪਰ ਉਨ੍ਹਾਂ ਦੀ ਅਤਲੀ ਵਿਚਾਰਧਾਰਾ ਸਹਿਜ ਮਾਰਗ ਦੀ ਪੁਸ਼ਟੀ ਕਰਦੀ ਹੈ । : ਗੁਰੂ ਨਾਨਕ ਦੇਵ ਜੀ ਨੇ ਵਿਵੇਕ ਤੇ ਅਨੁਭਵ ਨਾਲ ਯੋਗ ਦੇ ਗਿਆਨਪਰਕ ਤੇ ਭਗਤੀਪਰਕ ਵਿਸ਼ੇ ਤਾਂ ਅਪਣਾ ਲਏ, ਪਰ ਹੱਠ ਯੋਗ, ਖਟ ਚੱਕਰ, ਖਟ ਕਰਮ, ਚਿੰਨ ਪੂਜਾ ਤੇ ਸੰਨਿਆਸ ਦੀ ਨਿਖੇਧੀ ਕੀਤੀ । ਰਾਮਕਲੀ ਰਾਗ ਵਿਚ ਆਈ ਬਾਣੀ (ਸਿਧ ਗੋਸਟਿ, ਓਅੰਕਾਰ, ਵਾਰ, ਸਬਦ, ਅਸ਼ਟਪਦੀਆਂ) ਵਿਚ ਜੋਗ ਮਤ ਉੱਪਰ ਉਨ੍ਹਾਂ ਨੇ ਬਹੁਤ · ਕਟਾਖ ਕੀਤੇ ਹਨ । ਇਸ ਰਾਗ ਦੀ ਬੋਲੀ ਵੀ ਸਿੱਧਾਂ ਨਾਥਾਂ ਦੀ ਬੋਲੀ ਨਾਲ ਮੇਲ ਖਾਂਦੀ ਹੈ । ਰਾਮਕਲੀ ਦਾ ਪੁਰਾਣਾ ਨਾਂ ਸਿੱਧ ਸਾਹਿੱਤ ਵਿਚ ਰਾਮਕੀ ਹੈ । ਸਲੋਕ ਵੀ ਨਾਥਾਂ ਸਿੱਧਾਂ ਦੇ ਦੂਹਾ ਅਤੇ ਸੰਤਾਂ ਦੀ ਸਾਖੀ ਦਾ ਹੀ ਰੂਪ ਹੈ । ਗੁਰੂ ਨਾਨਕ ਦੇਵ ਜੀ ਨੇ ਅਚਲ ਵਟਾਲਾ, ਗੋਰਖ ਹਟਣੀ ਪੀਲੀ ਭੀਤ), ਗੋਰਖ ਮਤਾ (ਪਿਸ਼ਾਵਰ), ਗੋਰਖ ਟਿੱਲਾ (ਜੇਹਲਮ) ਆਦਿ ਥਾਵਾਂ ਤੇ ਜੋਗੀਆਂ ਨਾਲ ਪਰਮ-ਤੱਤ ਦੀ ਪ੍ਰਾਪਤੀ ਬਾਰੇ ਸੰਵਾਦ ਕੀਤੇ ਅਤੇ ਉਨਾਂ ਨੂੰ ਨਾਮ ਭਗਤੀ ਦੀ ਪ੍ਰੇਰਣਾ ਦਿੱਤੀ : ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥ ਤਿਤ ਘਟਿ ਅੰਤਰਿ ਚਾਨਣਾ ਕਰਿ ਭਗਤਿ ਮਿਲੀਜੈ । ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥੫॥ ( ਰਾਮਕਲੀ ਪੰ. ੯੫੪ ਗੁਰੂ ਨਾਨਕ ਦੇਵ ਯੋਗ ਨਾਲੋਂ ਗਿਆਨ ਅਤੇ ਭਗਤੀ ਨੂੰ ਵਧੇਰੇ ਮਹੱਤਾ ਦੇ ਸਨ, ਇਸ ਕਰ ਕੇ ਯੋਗ ਮਾਰਗ ਦੇ ਜੋ ਅੰਗ ਭਾਉ ਭਗਤੀ ਜਾਂ ਸੋਝੀ ਜੋਤਿ ਦੇ ਕੰਮ ਆ ਸਕਦੇ ਸਨ ਅਤੇ ਜਨਤਾ ਵਿਚ ਉਨ੍ਹਾਂ ਦਾ ਭਾਵ ਪ੍ਰਚਲਿਤ ਸੀ, ਉਨ੍ਹਾਂ ਨੇ ਆਪਣਾ ਲਏ ਸਨ । ਯੋਗ ਮਤ ਦੇ ਕੁੱਝ ਸ਼ਬਦਾਂ ਨੂੰ ਉਨ੍ਹਾਂ ਨੇ ਆਪਣੇ ਨਵੇਂ ਅਰਥਾਂ ਵਿਚ ਵਰਤਿਆ ।* ਇਸ ਪ੍ਰਕਾਰ ਉਨ੍ਹਾਂ ਨੇ ਗੁਰਮਤ ਦਾ ਸਹਿਜ ਯੋਗ ਥਾਪਿਆ ਜੋ ਸਿੱਖੀ ਜੀਵਨ ਦੇ ਇਤਿਹਾਸ ਦੀ ਪੱਕੀ ਨੀਂਹ ਸਾਬਤ ਹੋਇਆ ।

  • ਕਈ ਨਵੇਂ ਸ਼ਬਦ ਬਣਾਏ

ਰਾਮ ਰਸਾਇਣ, ਨਾਮ ਮਚਾਰਸ, ਸਹਜ ਗੁਫਾ, ਅੰਜਨ (ਅਗਿਆਨ ਰੂਪੀ ਮਇਆ) ; ਅਮਿਤ ਨਾਮ ਆਦਿ ।