ਪੰਨਾ:Alochana Magazine January, February, March 1966.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਹੁ ਨਾਲ ਵੇਖੀਏ ਤਾਂ ਇਸ ਸ਼ਬਦ ਵਿਚ ਨਾਨਕ-ਮਤ ਹੀ ਪ੍ਰਬਲ ਹੈ । ਯੋਗ-ਮਤ ਦੀ ਸਬਦਾਵਲੀ ਵਿਚ ਆਪਣਾ ਅਨੁਭਵ ਤੇ ਤੱਤ ਵੀਚਾਰ ਪ੍ਰਗਟ ਕੀਤਾ ਹੈ । ਇਹ ਵੀ ਇਕ ਪ੍ਰਕਾਰ ਦਾ ਏਕਤਾਵਾਦ ਹੈ, ਮਨੁੱਖੀ ਸਾਂਝ ਦੀ ਤਾਂਘ ਹੈ । ਰਾਮਕਲੀ ਅਸਟਪਦੀ ੨ ਵਿਚ ਪਾਖੰਡੀ ਜੋਗੀਆਂ ਦੀ ਤੀਬਰ ਆਲੋਚਨਾ ਕੀਤੀ ਹੈ : ਭਸਮ ਚੜਾਇ ਕਰਹਿ ਪਾਖੰਡ ॥ ਮਾਇਆ ਮੋਹੁ ਰਹਹਿ ਜਮਦੰਡੁ ॥ ਫੂਟੈ ੪ਪਰੁ ਭੀਖ ਨ ਭਾਇ । ਬੰਧਨਿ ਬਾਂਧਿਆ ਆਵੈ ਜਾਇ ॥੩॥ ਬਿੰਦ ਨ ਰਾਖਹਿ ਜਤੀ ਕਹਾਵਹਿ । ਮਾਈ ਮਾਗਤ ਤੇ ਭਾਵਹਿ ॥ ਨਿਰਦਇਆ ਨਹੀਂ ਜੋਤਿ ਉਜਾਲਾ । ਬੂਡਤ ਬੂਡੇ ਸਰਬ ਜੰਜਾਲਾ ॥੪॥ ਅੰਤਰਿ ਅਗਨਿ ਚਿੰਤਾ ਬਰੁ ਜਾਰੇ । ਵਿਣੁ ਕਰਮਾ ਕੈਸੇ ਉਤਰਸਿ ਪਾਰੇ ॥੫॥ ਮੰਦਾ ਛਟਕ ਬਨਾਈ ਕਾਨਿ, ਮੁਕਤਿ ਨਹੀਂ ਬਿਦਿਆ ਬਿਗਿਆਨਿ । ਜਿਹਵਾ ਇੰਦੀ ਸਾਦਿ ਲੋਭਾਨਾ, ਪਸੂ ਭਏ ਨਹੀ ਮਿਟੈ ਨੀਸਾਨਾ ॥੬॥੨ ਪੰ: ੯੦੩ ਹਮ ਯੋਗ; ਤੱਤ ਜੋਗ ਜੋ ਗਿਆਨ ਜੋਗ ਦੇ ਨਾਂ ਹਨ ਅਤੇ ਭਾਉ ਭਗਤੀ, ਮਹਾਰਸ ਭਗ ਰਸ ਜੋ ਭਗਤੀ ਯੋਗ ਹੀ ਹੈ ਇਨ੍ਹਾਂ ਦੋਹਾਂ ਦੇ ਮਿਲਵੇਂ ਸੂਖੈਨ ਰੂਪ ਨੂੰ ਸਹਜ ਯੋਗ ਕਿਹਾ ਗਿਆ ਹੈ । ਸਹਜ' ਦਾ ਅਰਥ ਸੁਭਾਵਕ, ਸਰਲ ਤੇ ਸੁਗਮ ਹੈ । ਗੁਰੂ ਨਾਨਕ ਦੇਵ ਜੀ ਨੇ ਸਹਜ ਜੋਗ ਦਾ ਨਿਰੂਪਣ ਇਸ ਪ੍ਰਕਾਰ ਕੀਤਾ ਹੈ : (੧) ਗੁਰ ਮਨੁ ਮਾਰਿਓ ਕਰਿ ਸੰਜੋਗੁ ॥ ਅਹਿਨਿਸਿ ਰਾਵੈ ਭਗਤਿ ਜੋਗੁ ॥ ਗੁਰ ਸੰਤ ਸਭਾ ਦੁਖੁ ਮਿਟੈ ਰੋਗੁ ॥ ਜਨ ਨਾਨਕ ਹਰਿ ਵਰੁ ਸਹਜ ਜੋਗੁ ॥ ਬਸੰਤ ਪੰ. ੧੧੭o (2) ਗੁਰ ਕਾ ਸਬਦੁ ਮਨੈ ਮਹਿ ਮੰਦਾ, ਖਿੰਥਾ ਖਿਮਾ ਹਢਾਵਉ । ਜੋ ਕਿਛੁ ਕਰੈ ਭਲਾ ਕਰਿ ਮਾਨਉ, ਸਹਜ ਜੋਗ ਨਿਧਿ ਪਾਵਉ ॥ ਬਾਬਾ ! ਜੁਗਤਾ ਜੀਉ, ਜੁਗਹ ਜੁਗ ਜੁਗੀ ਪਰਮ ਤੰਤ ਮਹਿ ਜੋਰੀ । ਅੰਮ੍ਰਿਤ ਨਾਮੁ ਨਿਰੰਜਨੁ ਪਾਇਆ, ਗਿਆਨ ਕਾਇਆ ਰਸ ਭੋਗੰ ॥ ਸਿਵ ਨਗਰੀ ਮਹਿ ਆਸਣਿ ਬੈਸਉ ਕਲਮ ਤਿਆਗੀ ਬਾਦੰ ॥ ਸਿੰਝ ਸਬਦੁ ਸਦਾ ਧੁਨਿ ਸਹੈ ਅਹਿਨਿਸਿ ਪੂਰੈ ਨਾਦੰ ॥ ਪਤ ਵੀਚਾਰੁ ਗਿਆਨੁ ਮਤਿ ਡੰਡਾ ਵਰਤਮਾਨ ਬਿਭੂਤੀ । ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤ ॥ ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ! ਪਾਰਬਰ੍ਹਮ ਲਿਵ ਏਕੰ ॥ ਆਸਾ ਪੰ. ੩੬੦ 19