ਪੰਨਾ:Alochana Magazine January, February, March 1966.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਭਾਵ ਮਾਇਆ ਵਾਦ, ਯੋਗ ਮਾਰਗ ਤੇ ਤਪਸਿਆ ਦੀ ਪ੍ਰਤਿ ਕਿਆ ਨਾਲ ਪੈਦਾ ਹੋਏ ਸਨ। ਇਹ ਭਗਤੀ ਦਾ ਲੋਕਰੰਜਕ ਰੂਪ ਹੈ ਜਿਸ ਨੇ ਵੈਸ਼ਨੂ ਸਹਜੀਆ ਕਵੀ ਜੈ ਦੇਵ, ਵਿਦਿਆ ਪਤਿ, ਚੰਡੀ ਦਾਸ, ਚੈਤਨਯ ਆਦਿ ਪੈਦਾ ਕੀਤੇ।

ਲੋਕ-ਰਖਿਅਕ ਰੂਪ ਤਾਂ ਰਾਮ-ਭਗਤੀ ਨਾਲ ਨਿਸਰਿਆ। ਡਾ. ਜਕੱਬੀ (JACOBI) ਦਾ ਵਿਚਾਰ ਹੈ ਕਿ ਵੈਦਿਕ ਇੰਦ ਤੋਂ ਹੀ ਬਲ ਰਾਮ ਤੇ ਦਸ਼ਰਥੀ ਰਾਮ ਦਾ ਵਿਕਾਸ ਹੋਇਆ ਹੈ। ਪਰ ਡਾ. ਭੰਡਾਰਕਰ ਦਾ ਵਿਚਾਰ ਹੈ ਕਿ ਰਾਮ ਨੂੰ ੧੧ ਵੀਂ ਸਦੀ ਦੇ ਮਗਰੋਂ ਲੋਕ-ਰਖਿਅਕ ਦੇ ਰੂਪ ਵਿਚ ਪੂਜਾ ਯੋਗ ਮੰਨਿਆ ਗਿਆ ਅਧਿਆਤਮ ਰਾਮਾਇਣ ਰਾਮਾ ਨੰਦੀ ਮਤ ਵਾਲਿਆਂ ਲਿਖੀ ਸੀ। ਰਾਮਾ ਨੰਦ ਨੇ ਹੀ ਲਖਮੀ ਨਾਰਇਣ ਦੀ ਥਾਂ ਸੀਤਾ ਰਾਮ ਦੀ ਉਪਾਸਨਾ ਚਲਾਈ ਸੀ। ਇਸੇ ਕਰਕੇ ਰਾਮਾ ਨੰਦੀ ਸੰਪ੍ਰਦਾਏ ਨੂੰ ਰਾਮਾਵਤ ਸੰਪ੍ਰਦਾਏ ਆਖਦੇ ਹਨ। ਇਸ ਵਿਚ ਕਰਮ ਕਾਂਡ ਦੀ ਥਾਂ ਭਗਤੀ ਭਾਵ ਨੇ ਵਧੇਰੇ ਮਹੱਤਾ ਦਿੱਤੀ ਗਈ। ਰਾਮ ਨਾਮ ਨੂੰ ਰਾਮ ਤੋਂ ਵੀ ਵਧੇਰੇ ਉਚਾ ਮੰਨਿਆ ਗਿਆ-ਰਾਮ ਤੇ ਅਧਿਕ ਰਾਮ ਕਰ ਨਾਮਾ-ਤੁਲਸੀ।** ਰਾਮਾ ਨੰਦ, ਕਬੀਰ, ਸੋਨਾ ਧੰਨਾ, ਪੀਪਾ, ਰਵਿ ਦਾਸ ਇਸੇ ਸੰਪ੍ਰਦਾਏ ਨਾਲ ਸੰਬੰਧ ਰਖਦੇ ਸਨ। ਸੰਸਕ੍ਰਿਤ ਦੇ ਕੁਪ ਜਲ ਦੀ ਥਾਂ ਲੋਕ ਭਾਖਾ ਦਾ ਵਹਿੰਦਾ ਜਲ ਵਰਤਿਆ ਗਿਆ। ਇਸ ਭਾਵ ਧਾਰਾ ਨਾਲ ਗੁਰਬਾਣੀ ਦਾ ਗੁੜ ਸੰਬੰਧ ਹੈ। ਰਾਮਾਨੁਜ ਦਾ ਸੰਪ੍ਰਦਾਏ ਸ੍ਰੀ ਸੰਪ੍ਰਦਾਏ ਸੀ, ਰਾਮਾ ਨੰਦ ਦਾ ਰਾਮਾਵਤ, ਪਰ ਉਨ੍ਹਾਂ ਦੇ ਵਿਸ਼ਿਸ਼ਟਾਤ ਦਾ ਸਰੂਪ ਇਹ ਹੈ-ਸ਼ਟੀ ਰਚਨਾ ਭਰਕੇ ਹੁਮ ਸਰਗੁਣ ਜਾਪਦਾ ਹੈ ਅਤੇ ਇਸ ਤੋਂ ਪਹਿਲਾਂ ਕਾਰਣ ਮ ਨਿਰਗੁਣ ਰੂਪ ਹੁੰਦਾ ਹੈ ਅਰਥਾਤ ਉਹ ਲਹੁਕੇ ਗੁਣਾ ਤੋਂ ਰਹਿਤ ਹੈ ਤੇ ਅਨੰਤ ਗੁਣਾਂ ਵਾਲਾ ਹੈ। ਇਹ ਸਿੱਧਾਂਤ ਸੰਤ ਕਾਵਿ ਵਿਚ ਹੁਣ ਤਕ ਬਹੁਤ ਕੁਝ ਬਣਿਆ ਹੋਇਆ ਹੈ। ਚਿਤ (ਜੀਵ, ਭਗਤਾ) ਤੇ ਅਚਿਤ (ਜਗਤ, ਭੋਗ) ਤੇ ਈਸ਼ਰ (ਕ) ਅੰਸ਼ ਤੇ ਅੰਸ਼ੀ, ਜੁਜ਼ ਤੇ ਕੁਲ; ਵਿਸ਼ੇਸ਼ ਤੇ ਵਿਸ਼ੇਸ਼ਣ ਦਾ ਸੰਬੰਧ ਰਖਦੇ ਹਨ, ਇਹ ਲੀਲਾ ਅਨਾਦਿ ਕਾਲ ਤੋਂ ਚਲੀ ਆਈ ਹੈ। ਸੰਤ-ਬਾਣੀ | ਪੁਰਾਤਨ ਦਾਵਿੜ ਸੰਤਾਂ, ਬੋਧ ਸਿਧਾਂ, ਜੈਨ ਮੁਨੀਆਂ ਤੋਂ ਲੈ ਕੇ ਕਬੀਰ ਆਦਿ

  • हिन्दी साहित्य की दार्शनिक पृष्ट भूमि विश्वम्मर नाथ उपाध्याय पृ० १३७ **ਰਾਮ ਏਕ ਤਾਪਸ ਤਯਾ ਤਾਰੀ।

ਨਾਮ ਕੋਟਿ ਖਲ ਕੂਮਤ ਉਸਾਰੀ॥ 28