ਪੰਨਾ:Alochana Magazine January, February, March 1966.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਤਾਂ ਦੇ ਯੁਗ ਤਕ ਵਿਅਕਤੀ ਵਾਦੀ ਅਨੰਦ ਪ੍ਰਾਪਤੀ ਦੀ ਥਾਂ ਜਨਤਾ ਵਾਦੀ ਸੁਖ ਤੇ ਖ਼ੁਸ਼ਹਾਲੀ ਲਈ ਅੰਦੋਲਨ ਚਲਦਾ ਰਿਹਾ ! ਉਪਨਿਸ਼ਦਾਂ, ਵੇਦਾਂ ਸ਼ਾਸਤਾਂ ਤੇ ਗੀਤਾ ਦਾ ਉੱਚਾ ਗਿਆਨ ਸਰਲ ਸੁਖੈਨ ਅਨੁਭਵ ਸਿਧ ਰੂਪ ਵਿਚ ਉਤਰ ਆਇਆ ਅਤੇ ਲੋਕ-ਸੰਗੀਤ, ਲੋਕ-ਕਲਾ ਤੇ ਲੋਕ ਸਾਹਿੱਤ ਵਿਚ ਅਮਰ ਹੋ ਗਿਆ । ਜਨ ਰੁਚੀ ਨੇ ਨਵੇਂ ਵਿਚਾਰਾਂ ਨੂੰ ਆਪਣੀ ਖ਼ਰਾਦ ਤੇ ਚੜਾਇਆ । ਕੁਝ ਕੁ ਬੇਕਾਰ ਅੰਸ਼ ਤਾਂ ਅਵਾਂਡੇ (ਚਿਣਗਾਂ) ਬਣਕੇ ਉਡ ਗਏ ਬਾਕੀ ਚਮਕ ਦਮਕ ਨਾਲ ਸਥਾਈ ਰੂਪ ਧਾਰਨ ਕਰ ਗਏ । | ਸੰਤਾਂ ਵਿਚ ਸਮਾਜਕ ਚੇਤਨਾ ਬਹੁਤ ਤੀਬਰ ਸੀ, ਉਹ ਧਾਰਮਿਕ ਕਥਨੀ ਨੂੰ ਉਤਮ ਕਰਨ ਵਿਚ ਉਲਥਾਉਣ ਦਾ ਜਤਨ ਕਰਦੇ ਸਨ । ਉਨ੍ਹਾਂ ਦਾ ਕਾਵਿ ਜਨਤਾ ਦੇ ਦੂਖ ਦਰਦ ਨਾਲ ਓਤ ਪ੍ਰਤ ਹੈ । ਆਲਵਾਰ ਸੰਤ-ਬ੍ਰਾਹਮਣਵਾਦ ਦੇ ਵਿਰੋਧ ਵਿਚ ਆਲਵਾਰ ਸੰਤਾਂ ਦਾ ਅੰਦੋਲਨ ਕਿਸੇ ਪੁਰਾਤਨ ਲਹਿਰ ਦੀ ਪੁਸ਼ਟੀ ਵਿਚ ਚਲਿਆ ਸੀ । ਇਹ ਸੰਤ ਨੀਵੀਆਂ ਜਾਤਾਂ ਵਿਚੋਂ ਆਏ ਸਨ ਅਤੇ ਸਮਾਜਕ ਚੇਤਨਾ ਰਖਦੇ ਸਨ । ਨਿੱਤਾ, ਉਦਾਰਤਾ, ਸ਼ੀਲ ਤੇ ਸ਼ਿਸ਼ਟਤਾ ਵਰਗੇ ਸਾਂਝੀ ਮਨੁਖਤਾ ਦੇ ਗੁਣਾਂ ਨੂੰ ਇਨ੍ਹਾਂ ਨੇ ਵਧੇਰੇ ਮਹੱਤਾ ਦਿੱਤੀ । ਭਗਤੀ ਦਾ ਅਧਿਕਾਰ ਉਹ ਹਰ ਮਨੁਖ ਨੂੰ ਦਿਵਾਉਣਾ ਚਾਹੁੰਦੇ ਸਨ ਉਨ੍ਹਾਂ ਦੀ ਸਾਤਵਿਕ ਤਪਸਿਆ ਤੇ ਭਗਤੀ ਦੀ ਗੰਧ ਦੂਰ ਦੂਰ ਤਕ ਫੈਲ ਗਈ । ਗੁਰਸੇਵਾ ਨੂੰ ਇਨ੍ਹਾਂ ਨੇ ਬਹੁਤ ਜ਼ਰੂਰੀ ਮੰਨਿਆ । ਤਿਰੁ ਭੰਗੈ ਵਰਗੇ ਡਾਕੂ ਵੀ ਸੰਤ ਬਣ ਗਏ ਤੇ ੬ ਨਾਉ-ਗੰਥਾਂ ਦੇ ਰਚਣਹਾਰੇ ਪ੍ਰਸਿਧ ਹੋਏ । ਇਨ੍ਹਾਂ ਨੇ ਕਈ ਮੰਦਰ ਬਣਵਾਏ । ਰਾਮਾਨੁਜ (ਮ੍ਰਿਤੂ ੧੧੩੭ ਈ:) ਦੇ ਗੁਰੂ ਯਾਨ-ਅਚਾਰਜ ਆਲਵਾਰ ਸੰਤ ਅਚਾਰਜ ਰੰਗ ਨਾਥ ਮੁਠ (੮੨੪ · -੯੨੪ ਈ:) ਦੇ ਪੜਚੋਲੀਆਂ ਵਿਚੋਂ ਸਨ । ਨੱਮਾਲਵਾਰ (ਸ਼ਠ ਪਾਚਾਰਜ) ਪੁਰਾਤਨ ਸੰਤਾਂ ਵਿਚੋਂ ਹੋਏ ਹਨ ਇਨ੍ਹਾਂ ਦੇ ਗੰਥ ਤਿਰੂ ਵਿਰੁੱਤਮ ਵਿਚ ਜੀਵ ਨੂੰ ਬਿਰਹਣੀ ਮਹਿਲਾ ਤੇ ਤ੍ਰਮ ਨੂੰ ਪ੍ਰੀਤਮ ਦੇ ਰੂਪ ਵਿਚ ਵਰਣਨ ਕੀਤਾ ਗਿਆ ਹੈ । ਇਸ ਪ੍ਰਕਾਰ ਸੂਫ਼ੀਆਂ ਦੇ ਆਗਮਨ ਤੋਂ ਬਹੁਤ ਪਹਿਲਾਂ ਇਨਾਂ ਸੰਤਾਂ ਨੇ ਭਗਤੀ ਵਿਚ ਪ੍ਰੇਮ ਮਾਰਗ ਵੀ ਚਲਾਇਆ | ਖਬਰੇ ਸਵੀਆਂ ਦੀ ਕਾਵਿ ਸ਼ੈਲੀ ਭਾਰਤੀ ਸੰਤਾਂ ਦੇ ਪ੍ਰਭਾਵ ਨਾਲ ਹੀ ਵਿਕਾਸਵਾਨ ਹੋਈ । ਅੰਤਰ ਸਾਧਨ ਹm ਜਾਪ ਤੇ ਸਹਜਾ ਭਗਤੀ ਦੇ ਭਾਵ-ਕਿਣਕੇ ਇਨ੍ਹਾਂ ਦੀ ਰਚਨਾ ਵਿਚ ਮੌਜੂਦ ਹਨ The indwelling God is in all created things and in all the religions progesed by man; It is vain to reach him through the senses: and We defies mere intellectual understanding; 29