ਪੰਨਾ:Alochana Magazine January, February, March 1966.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਦ੍ਰਿਸ਼ਟੀਕੋਣ ਬਹੁਤ ਤੀਕਾਰੀ ਹੈ, ਕਿਉਂਜੋ ਪੁਰਾਣੇ ਵੈਸ਼ਨੂੰ ਉਸ ਬੰਦੇ ਨੂੰ ਨਾਸਤਕ ਨਹੀਂ ਸਨ ਆਖਦੇ ਜੋ ਮ ਦੀ ਸੱਤਾ ਤੋਂ ਆਕੀ ਹੋਵੇ ਸਗੋਂ ਉਸ ਬੰਦੇ ਨੂੰ ਨਾਸਤਕ ਮੰਨਦੇ ਸਨ, ਜੋ ਵੇਦਾਂ ਸ਼ਾਸਤ੍ਰ ਤੋਂ ਆਕੀ ਹੋਵੇ । ਸਚੇ ਗਿਆਨ ਤੇ ਤਿਆਗਮਈ ਤਪੱਸਿਆ ਨੇ ਕਬੀਰ, ਗੁਰੂ ਨਾਨਕ, ਰਵਿਦਾਸ ਆਦਿ ਨਿਰਗੁਣ ਨਿਰੰਕਾਰੀ ਸੰਤਾਂ ਨੂੰ ਲੋਕ-ਪ੍ਰਿਯ ਬਣਾ ਦਿੱਤਾ ਅਤੇ ਇਨ੍ਹਾਂ ਦੇ ਮਤ ਨੂੰ ਵੈਸ਼ਣੁ ਮਤ ਵਿਚ ਗਿਣਿਆ ਜਾਣ ਲਗਾ । "Sikhism and the religion of Kabirpanthis remain the most characteristic survival of mediaeval Vaishnavism." (P. 46 North Indian Saints) “What is more important, historically speaking, is that the Vaishnavite creed, spreading to the North of India, became the basis of a new religion of love and faith, that it gave rise to a system of ethics at once deep and exalted, that inspired ideals of social and political freedom such as no previous faith of India had done. In the darkness and terror of the middle ages, it helped to shed a ray of light and faith on the homes and hearts of the people. In the ages of oppression and foreign rule, it helped to draw men together and form them into political federations which ultimaiely grew into empires and republics." (ibid P. 46) ਨਿਰਗੁਣ ਗਿਆਨ ਮਾਰਗੀ ਸੰਤਾਂ ਦਾ ਪ੍ਰਭਾਵ ਪੜ੍ਹੇ-ਲਿਖੇ ਉੱਚ ਵਰਗ ਦੇ ਲੋਕਾਂ ਤੇ ਨਹੀਂ ਪਿਆ, ਕਿਉਂ ਜੋ ਉਨ੍ਹਾਂ ਲਈ ਇਸ ਪੰਥ ਵਿਚ ਨਾ ਕੋਈ ਨਵੀਂ ਖਿੱਚ ਸੀ ਨਾ ਕੋਈ, ਨਵੀਂ ਗਲ (ਸ਼ੁਕਲ) ਪਰ ਅਸਲ ਗਲ ਇਹ ਹੈ ਕਿ ਭਗਤੀ ਸ਼ਾਖਾ ਮੁਢ ਤੋਂ ਹੀ ਬਾਹਮਣਵਾਦ ਦੇ ਵਿਰੋਧੀ ਧੜੇ ਨਾਲ ਜੁੜੀ ਹੋਈ ਸੀ । ਪਥੀਆਂ ਲਿਖਣ ਵਾਲੇ ਤਾਂ ਬਹਮਣ ਹੀ ਹੁੰਦੇ ਸਨ, ਉਹ ਜੋ ਧਾਰਨਾ ਲਿਖਦੇ, ਉਹੋ ਸਫ਼ੇਦਪੋਸ਼ ਦੁਹਰਾਉਂਦੇ ਰਹਿੰਦੇ ਸਨ । ਸੰਤਾਂ ਨੂੰ ਤਾਂ ਪ੍ਰਸਤਕ-ਗਿਆਨ ਵਿਚ ਕੋਈ ਸ਼ਰਧਾ ਨਹੀਂ ਸੀ, ਉਹ ਕਰਨੀ ਦੇ ਸੁਰਮੇ ਸਨ । ਉਨ੍ਹਾਂ ਨੇ ਜੋ ਆਤਮ-ਗੋਰਵੇ ਨਿਮਨ ਸ਼ੇਣੀਆਂ ਵਿਚ ਭਰ ਦਿੱਤਾ ਸੀ ਉਹ ਉੱਚੇ ਵਰਗ ਲਈ ਖ਼ਤਰੇ ਤੋਂ ਖਾਲੀ ਨਹੀਂ ਸੀ । ਸੰਤਾਂ ਦੇ ਧਾਰਮਿਕ ਸੁਧਾਰ ਵਿਚ ਸਮਾਜਵਾਦੀ ਜੀਵਨ ਦਾ ਨਵਾਂ ਢਾਂਚਾ ਉਸਰ ਰਿਹਾ ਸੀ ਜੋ ਸਾਮਤੀ ਪ੍ਰਥਾ ਨੂੰ ਚੰਗਾ ਨਹੀਂ ਸੀ ਲਗ ਸਕਦਾ । ਨਿਆਂ ਕਰਨ ਵਾਲੇ ਵਿਦਵਾਨ ਵੀ ਇਸ ਸ਼ਾਖ਼ਾ ਵਿਚ ਅਵੱਸ਼ ਆਏ 37