ਪੰਨਾ:Alochana Magazine January, February, March 1966.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਾਇਆ ਦਾ ਖੰਡਨ ਤੇ ਕੰਚਨ ਕਾਮਿਨੀ ਦੀ ਨਿੰਦਾ ਕੀਤੀ ਹੈ । ਗੁਰੂ ਨਾਨਕ ਦੇਵ ਨੇ ਪਾਪ ਰਹਿਤ ਕਿਤੀ ਜਾਂ ਕੁਦਰਤ ਵਿਚ ਕਾਦਰ ਦੇ ਦਰਸ਼ਨ ਕੀਤੇ ਹਨ, ਸੰਸਾਰ ਨੂੰ ਸੱਚ ਦੀ ਕੋਠੜੀ ਕਿਹਾ ਹੈ, ਧਰਤੀ ਨੂੰ ਧਰਮਸਾਲ ਅਰਥਾਤ ਜੀਵਨ ਨੂੰ ਧਰਮ ਖੇਤਰ ਮੰਨਿਆ ਹੈ । ਇੰਨੇ ਵਡੇ ਆਸ਼ਾਵਾਦੀ ਹੋਣ ਤੇ ਵੀ ਉਨ੍ਹਾਂ ਨੇ ਆਸ ਵਿਚ ਨਿਰਾਸ ਰਹਿਣ, ਘਰ ਵਿਚ ਉਦਾਸ ਰਹਿਣ ਦੀ ਸਾਧਨਾ ਚਲਾਈ । ਗੁਰੂ ਨਾਨਕ ਦੇਵ ਨੇ ਨਾਰੀ ਬਾਰੇ ਕਿਹਾ -ਸੋ ਕਿਉ ਮੰਦਾ ਆਖਿਏ ਜਿਨ ਜੰਮੇ ਰਾਜਾਨ ॥ ੨. ਹਠ ਯੋਗ ਦੀ ਜਿੰਨੀ ਪਤਾ ਕਬੀਰ-ਬਾਣੀ ਵਿਚ ਮਿਲਦੀ ਹੈ ਨਾਨਕ ਬਾਣੀ 'ਚ ਨਹੀਂ। ਇਹ ਠੀਕ ਹੈ ਕਿ ਕਬੀਰ ਵੀ ਅੰਤਲੀ ਅਵਸਥਾ ਵਿਚ ਯੋਗ ਦੇ ਬਾਹਰਲੇ ਉਪਰਾਲਿਆਂ ਦੀ ਨਖੇਧੀ ਕਰਨ ਲਗ ਪਏ ਸਨ ਪਰ ਉਨ੍ਹਾਂ ਦੀ ਬਹੁਤੀ ਬਾਣੀ ਯੋਗ ਦੇ ਚਕ੍ਰ ਤੇ ਨਾੜੀਆਂ ਵਿਚ ਘ ਮਦੀ ਦਿਸਦੀ ਹੈ । ੩. ਕਬੀਰ ਪੰਥੀ ਭਗਵਾਨ ਵਿਚ ਗੁਣਾਂ ਦਾ ਵਧੇਰੇ ਆਰੋਪ ਕਰਦੇ ਹਨ ਅਤੇ ਸਾਧੂ ਨੂੰ ਵੀ ਰੱਬ ਦਾ ਰੂਪ ਮੰਨਦੇ ਹਨ । ਨਾਨਕ ਬਾਣੀ ਭਾਵੁਕਤਾ ਦੀ ਇਸ ਸੀਮਾ ਤਕ ਨਹੀਂ ਗਈ । ੪. ਕਬੀਰ ਪੰਥੀ ਆਪਣੇ ਭਜਨ ਅਗੋਚਰ ਕਬੀਰ ਨੂੰ ਹੀ ਸੰਬੋਧਨ ਕਰਕੇ ਗਾਉਂਦੇ ਹਨ । ਨਾਨਕ-ਪੰਥ ਵਿਚ ਗੁਰੂ ਇਕ ਸਾਧਨ ਹੈ ਪ੍ਰਭੁ ਨਹੀਂ। ੫. ਕਬੀਰ ਪੰਥ ਵਿਚ ਤੁਲਸੀ ਦੀ ਮਾਲਾ ਦੀ ਬਹੁਤ ਮਹੱਤਾ ਹੈ ਨਾਨਕ-ਪੰਥ ਵਿਚ ਅਜਪਾ ਜਾਪ ਨੂੰ ਵਧੇਰੇ ਮਹੱਤਾ ਦਿੱਤੀ ਗਈ ਹੈ । ੬. ਕਬੀਰ ਪੰਥੀ ਮਾਸ ਨਾ ਖਾਉਣ ਦਾ ਬਰਤ ਲੈਂਦੇ ਹਨ ਨਾਨਕ-ਪੰਥ ਨੇ ਭੋਜਨ ਦੇ ਵਿਤਕਰਿਆਂ ਨੂੰ ਬੇਕਾਰ ਮੰਨਿਆ ਹੈ । ੭. ਗੁਰੂ ਨਾਨਕ ਆਪਣੇ ਫ਼ਲਸਫ਼ੇ ਨੂੰ ਕਰਤਾਰਪੁਰ ਦੇ ਸਜੀਵ ਜੀਵਨ ਆਦਰਸ਼ ਵਿਚ ਉਤਾਰ ਸਕੇ । ਸਾਂਝੇ ਲੰਗਰ, ਵਰਨਾ ਚਿਨ੍ਹਾਂ ਤੋਂ ਬਾਹਰ ਹੋ ਕੇ ਘਰ ਵਿਚ ਉਦਾਸ ਰਹਿ ਕੇ ਸਰਬਤ ਦੇ ਭਲੇ ਲਈ ਇਕ ਮਹਾਨ ਸੰਗਤ ਨੂੰ ਸੰਗਠਿਤ ਤੇ ਜਥੇ ਬੰਦ ਕਰਨ ਵਿਚ ਜਿੰਨੇ ਉਹ ਸਫਲ ਹੋਏ ਇੰਨੇ ਕਬੀਰ ਨਹੀਂ ਹੋ ਸਕੇ । ੮. ਕਬੀਰ ਬਾਣੀ ਉਦੰਡਤਾ ਤੇ ਕਠੋਰ ਹਾਰ ਤਕ ਪੁਜ ਜਾਂਦੀ ਹੈ । ਨਾਨਕ ਬਾਣੀ ਗੋਰੀ ਹੋ ਕੇ ਵੀ ਨਿਰਮਾਣ ਰਹਿੰਦੀ ਹੈ ਤੇ ਪ੍ਰੇਮ ਦੀ ਮਿਠਤ ਬਣਾਈ ਰਖਦੀ ਹੈ । ਇਸਲਾਮ ਤੇ ਸੂਫ਼ੀਵਾਦ ਇਸਲਾਮ ਦਾ ਜਨਮ ੭ਵੀਂ ਸਦੀ ਵਿਚ ਹੋਇਆ । ਉਸ ਸਮੇਂ ਤਕ ਭਾਰਤ ਦਾ ਫ਼ਲਸਫ਼ਾ ਜੀਵਨ ਦਾ ਅੰਗ ਬਣ ਚੁਕਿਆ ਸੀ ਅਤੇ ਉਸ ਦਾ ਪ੍ਰਭਾਵ ਦੂਰ ਦੂਰ ਤਕ ਫੈਲ ਚੁਕਿਆ ਸੀ । ਇਸਲਾਮ ਦੀ ਕੋਈ ਅਜੇਹੀ ਗਲ ਸੰਤ ਕਾਵਿ ਵਿਚ ਨਹੀਂ ਲਭਦੀ ਜਿਸ