ਪੰਨਾ:Alochana Magazine January, February, March 1966.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-- - - - - - - ਇਹ ਭਾਵ ਸਾਨੂੰ ਅਲਵਾਰ, ਸਿਧ, ਜੋਗੀ ਸਾਧਨਾ ਦੇ ਨਿਰੀਥ ਹੋਣ ਦਾ ਕਾਰਨ ਦਸਦਾ ਹੈ । ਵੇਦ ਦੇ ਮਹਾਨ ਵਿਆਖਿਆਕਾਰ ਯਾਸਕ ਮੁਨਿ ਨੇ ਵੀ ਆਤਮ ਦਰਸ਼ੀ (ਰਿਖੀ) ਨੂੰ ਗੰਥ-ਕਰਤਾ ਤੋਂ ਉਚਾ ਮੰਨਿਆ ਹੈ उपदेशाय ग्लायन्तो अवरे विल्म ग्रहणायेम ग्रथं समाम्नासिषु वेदं च वेदांगानि च ।। ਅਰਥਾਤ, ਉਪਦੇਸ਼ ਪ੍ਰਾਪਤ ਕਰਨ ਵਿਚ ਅਸਮਰਥ ਅਵਰ (ਹੀ) ਲੋਕਾਂ ਨੇ ਇਸ ਗ੍ਰੰਥ (ਨਿਘੰਟ) : ਵੇਦ ਤੇ ਵੇਦਾਂਗਾਂ ਦਾ ਸੰਨ੍ਹ ਕੀਤਾ ਜਿਨ੍ਹਾਂ ਨਾਲ ਗਿਆਨ ਸਪਸ਼ਟ ਹੋ ਸਕੇ । ਗੁਰੂ ਨਾਨਕ ਦੇਵ ਜੀ ਨੇ ਤਾਂ ਆਤਮ ਦਰਸ਼ੀ ਦੀ ਇੱਥੋਂ ਤੱਕ ਸ਼ਲਾਘਾ ਕੀਤੀ ਹੈ : ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤ ਹੋਈ ।੬। ਪੰਨਾ ੪੨੧ | ਈਰਾਨੀ ਤਸੱਵੁਫ ਵਿਚ ਸਾਧਕ ਆਪਣੇ ਆਪ ਨੂੰ ਪੁਰਖ ਤੇ ਪਹਮ ਤੱਤ ਨੂੰ ਇਸਤੀ ਜਾ ਮਾਸ਼ੂਕ ਮੰਨਦਾ ਹੈ । ਭਾਰਤੀ ਸੂਫੀਆਂ ਨੇ ਆਪਣੇ ਆਪ ਨੂੰ ਮਹਿਲਾ ਤੇ ਰੱਬ ਨੂੰ ਸਹ ਮੰਨਿਆ । ਇਹ ਭਾਵਨਾ ਅਸਲ ਵਿਚ ਵੇਦਾਂਤੀ ਸੰਤਾਂ ਦੀ ਸੀ । ਪਰ ਇਨੂੰ ਅਵਸ਼ ਮੰਨਣਾ ਪੈਂਦਾ ਹੈ ਕਿ ਸੂਫੀਆਂ ਨੇ ਬਿਰਹੋਂ ਦੇ ਜੋ ਵਿਸ਼ਾਲ ਤੇ ਕਰੁਣਾ ਚਿਤ ਉਲੀਕੇ ਹਨ ਉਹ ਇਕ ਵਖਰੀ ਕਾਵਿ ਸ਼ੈਲੀ ਉਸਾਰਨ ਵਿਚ ਸਫਲ ਹੋਏ । ਇਸ ਲਈ ਗੁਰੂ ਨਾਨਕ ਬਾਣੀ ਵਿਚ ਵੀ ਸੁਚੱਜੀ, ਕੁਚੱਜੀ ਪੁਕਰਣ ਜਾਂ ਛੰਤਾਂ ਵਿਚ ਇਹ ਕਾਵਿ ਸ਼ੈਲੀ ਸੂਫ਼ੀਆਂ ਤੋਂ ਪ੍ਰਭਾਵਿਤ ਜਾਪਦੀ ਹੈ ੧. ਜਿਸ ਨੂੰ ਨਦਰਿ ਕਰੇ ਸਾ ਸੋਹਾਗਣ ਹੋਇ ॥ ਪੰ: ੩੫੧ ੨. ਫੂਲ ਮਾਲਾ ਗਲਿ ਪਹਿਰਉਗੀ ਹਾਰੋ ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥ ਪੰ: ੬੫੪ | ੩. ਹੇਰਤ ਹੇਰਤ ਹੇ ਸਖੀ ਹੋਇ ਹਰੀ ਹੈਰਾਨ । ਹਉ ਹਉ ਕਰਤੀ ਮੈ ਮੁਈ ਸਬਦ ਰਵੈ ਮਨਿ ਗਿਆਨੁ || ਹਾਰ ਡਰ ਕੰਚਨ ਘਣੇ ਕਰਿ ਥਾਕੀ ਸੀਗਾਰੁ ॥ ਮਿਲ ਪ੍ਰੀਤਮ ਸੁਖੁ ਪਾਇਆ ਸਗਲ ਗੁਣ ਗਲਿ ਹਾਰੁ । ੫੧ -ਰਾਮਕਲੀ ਦਖਣੀ ਓਅੰਕਾਰ ੪. ਆਉ ਸੁਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਵਡਹੰਸ ੫੫੮ 46