ਪੰਨਾ:Alochana Magazine January, February, March 1966.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁਦਰਤ ਤੇ ਮਨੁਖ ਨੇ ਇਸ ਰਿਸ਼ਤੇ ਦੀ ਬਿਨਾ ਤੇ ਹੀ ਸਾਇੰਸ, ਕਲਾ, ਮਨੁਖੀ, ਆਜ਼ਾਦੀ, ਸਾਮਾਜਿਕ ਕਾਨੂੰਨ, ਸਿੱਧਾਂਤ ਤੇ ਅਮਲ ਦਾ ਆਪਸ ਵਿਚ ਰਿਸ਼ਤਾ ਡਾਇਲੈਕਟਿਕ ਹੁੰਦਾ ਹੈ । ਵਰਤਮਾਨ, ਭਵਿਖਤ ਤੇ ਭੂਤ ਦਾ ਤਵਾਜ਼ਨ ਅਤੇ ਜ਼ਿੰਦਗੀ, ਮੌਤ, ਨੇਕੀ, ਬਦੀ ਅਨਿਖੜਵੇਂ ਜੁੜੇ ਹੁੰਦੇ ਹਨ । ਡਾਇਲੈਕਟਿਕ ਤੌਰ ਜ਼ਿੰਦਗ ਦਾ ਸਦੀਵੀ ਅੰਗ ਹੈ । ਸਮਾਜ ਵਿਚ ਡਾਇਲੈਕਟਿਕ ਬਹੁਤ ਪੇਚੀਦਾ ਹੁੰਦੀ ਹੈ । ਹਰ ਸਮੇਂ ਜ਼ਿੰਦਗੀ ਵਿਚ ਵਿਰੋਧ ਬਹੁਤ ਹੁੰਦੇ ਹਨ । ਜ਼ਿੰਦਗੀ ਦੇ ਪੇਟ ਵਿਚਲੀਆਂ ਵਿਰੋਧੀ ਸ਼ਕਤੀਆਂ, ਰੌਆਂ ਦੀ ਆਪਸ ਵਿਚ ਖਿਚੋਤਾਣ ਦਾ ਸਿੱਟਾ ਸਮਾਜ ਦੀ ਤੋਰ ਤੇ ਵਿਅਕਤੀ ਦੀ ਡੀਲਡੋਲ ਹੈ । ਪਰ ਇਹ ਸਭ ਵਿਰੋਧ ਯਕਸਾਂ ਨਹੀਂ ਹੁੰਦੇ । ਸਾਮਾਜਿਕ ਤੌਰ ਵਿਚ ਹਰ ਸਮੇਂ ਇਕ ਵਿਰੋਧ ਬੁਨਿਆਦੀ ਹੁੰਦਾ ਹੈ । ਉਸ ਤੋਂ ਪੈਦਾ ਹੋਈ ਗੁੰਝਲ ਹੀ ਸਮੇਂ ਦਾ ਚੜੀ ਮਸਲਾ ਹੁੰਦੀ ਹੈ । ਇਸ ਦੇ ਵਲੇਟ ਵਿਚ ਸਾਰੀ ਸਾਮਾਜਿਕ ਜ਼ਿੰਦਗੀ ਫਿਰਦੀ ਹੈ । ਬਾਕੀ ਛੋਟਿਆਂ ਵਿਰੋਧਾਂ ਦੀ ਰਣਭੂਮੀ ਵੀ ਇਸ ਦੀ ਬੁਕਲ ਹੀ ਹੁੰਦੀ ਹੈ । ਕੁਦਰਤੀ ਤੌਰ ਤੇ ਇਨਾਂ ਸਭ ਵਿਰੋਧਾਂ ਨੇ ਆਪਸ ਵਿਚਲੇ ਮੋੜਵੇਂ ਅਸਰਾਂ ਦੇ ਇਟਾ ਹੀ ਵੇਲੇ ਦੀ ਸਾਮਾਜਿਕ ਤੇ ਵਿਅਕਤੀ ਦੀ ਜ਼ਿੰਦਗੀ ਦਾ ਚਕਰ ਚਲਾਉਂਦਾ ਹੈ । ਸਮੇਂ ਦੇ ਸਮਾਜ ਤੇ ਵਿਅਕਤੀ ਦੀ ਜ਼ਿੰਦਗੀ ਦੀ ਤੋਰ ਨੂੰ ਸਮਝਣਾ ਸਾਹਿੱਤਕ ਵਾਸਤੇ ਆਪਣੇ ਮਨੋਰਥ ਵਲ ਤੁਰਨ ਦਾ ਪਹਿਲਾ ਕਦਮ ਹੈ । ਜੇ ਸਮਾਜ ਦੀ ਡਾਇਲੈਕ ਟਿਕ ਦੇ ਸਮਝਣ ਵਿਚ ਸਾਹਿਤਕਾਰ ਟਪਲਾ ਖਾ ਜਾਵੇ ਤਾਂ ਉਸ ਦਾ ਰਚਿਆ ਸਾਹਿੱਤ ਲੋਕਾਂ ਦੀ ਸਹੀ ਅਗਵਾਈ ਕਰਨ ਦੀ ਥਾਂ ਉਨਾਂ ਨੂੰ ਗੁਮਰਾਹ ਕਰੇਗਾ । ਜੀਵਨ ਜਾਚ ਸਿਖਾਉਣ ਦੀ ਥਾਂ ਕੁਰਾਹੇ ਪਾਏਗਾ । ਸਮਾਜ ਤੇ ਵਿਅਕਤੀ ਦੀ ਜ਼ਿੰਦਗੀ ਦਾ ਚੇਤਨਾ ਜਾਂ ਅਚੇਤ ਸਹੀ ਅਨੁਭਵ ਕਰਨਾ ਯਥਾਰਥਵਾਦੀ ਸਾਹਿਤਕਾਰ ਦੀ ਬੁਨਿਆਦੀ ਖਾਸੀਅਤ ਹੈ । ਸਾਇੰਸਦਾਨ ਦੇ ਕੁਦਰਤ ਦੀ ਤੋਰ ਸਮਝਣ ਵਾਂਗ ਜ਼ਿੰਦਗੀ ਦੀ ਤੋਰ ਸਮਝ ਸਾਹਿੱਤਕਾਰ ਦੀ ਲਗਨ ਹੁੰਦੀ ਹੈ । ਇਸ ਵਾਸਤੇ ਸੁਭਾਵਿਕ ਹੀ ਉਹ ਸਮਾਜ ਵਿਚ ਚਲ ਰਹੀ ਡਾਇਲਟਿਕ ਤੇ ਉਸ ਤੋਂ ਪੈਦਾ ਹੋਏ ਬੁਨਿਆਦੀ ਸਾਮਾਜਿਕ ਮਸਲਿਆਂ ਤੇ ਇਨਾਂ ਦੇ ਚਕ ਤੇ ਚੜੀ ਮਨੁਖੀ ਸ਼ਖਸੀਅਤ, ਸਾਮਾਜਿਕ ਰਿਸ਼ਤਿਆਂ ਤੇ ਵਿਰੋਧ ਕੀਮਤਾਂ ਦੇ ਸਚਿਆਂ ਦੀ ਖਿਚੋਤਾਣ ਵਲ ਖਿਚਿਆ ਜਾਂਦਾ ਹੈ । ਚਲ ਰਹੀ ਡਾਇਲੈ ਟਿਕ ਦੀ ਸਮੁਚੀ ਤੌਰ ਜਾਂ ਇਸ ਵਿਚ ਚਲਦੀ ਜ਼ਿੰਦਗੀ ਦੇ ਕਿਸੇ ਅਹਿਮ ਹਿਸੇ ਨੂੰ ਉਹ ਆਪਣੇ ਸਾਹਿਤ ਦਾ ਵਿਸ਼ਾ ਬਣਾਉਂਦਾ ਹੈ ਇਸ ਦੇ ਰਾਹੀਂ ਉਹ ਜ਼ਿੰਦ ਦੇ ਬੁਨਿਆਦੀ ਤੇ ਚੂੜੀ ਕਾਨੂੰਨਾਂ ਨੂੰ ਚਿਤਰਦਾ ਹੈ । ਸਾਹਿੱਤਕਾਰ ਦੀ ਦਿਤ ਤਸਵੀਰ ਦਾ ਸਚ ਟਕਰਾ ਕੇ ਵਾਸਤਵਿਕ ਹੋਂਦ ਤੇ ਮੁਨਸਰ ਹੁੰਦਾ ਹੈ-ਵਿਰੋਧ ਸ਼ਕਤੀਆਂ ਦੀ ਆਪਸ ਵਿਚ ਉਹ ਜਦੋਜਹਦ ਜਿਸ ਰਾਹੀਂ ਸਮਾਜ ਦੀ ਇਤਿਹਾ 48