ਪੰਨਾ:Alochana Magazine January, February, March 1966.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਕ ਉਸਾਰੀ ਹੋ ਰਹੀ ਹੈ । ਟਕਰਾਂ ਦਾ ਸਹੀ ਪੇਸ਼ ਹੋਣਾ ਉਸ ਦੇ ਪ੍ਰਤੀਨਿਧ ਤੇ ਸਮਾਜ ਵਿਚਲੀਆਂ ਵਿਰੋਧੀ ਸ਼ਕਤੀਆਂ ਦੇ ਪੇਸ਼ ਕਰਨ ਵਿਚ ਹੈ । ਸੋ ਯਥਾਰਥਵਾਦੀ ਸਾਹਿੱਤ ਦਾ ਪਹਿਲਾ ਅੰਗ ਵਿਸ਼ੇ ਦੀ ਸਹੀ ਚੋਣ ਹੈ । ਅਤੇ ਸਹੀ ਵਿਸ਼ਾ ਸਮਾਜ ਵਿਚ ਹੋ ਰਹੀ ਬੁਨਿਆਦੀ ਟਕਰ ਦੇ ਚਕ ਤੇ ਚਕੇ ਚਲ ਰਹੀ ਜ਼ਿੰਦਗੀ ਹੈ । ਸਮਾਜ ਦਾ ਕਦੀ ਅੰਗ, ਕੋਈ ਮਸਲਾ ਵੀ ਬੁਨਿਆਦੀ ਟਕਰ ਦੀ ਵਲੇਟ ਤੋਂ ਬਾਹਰ ਨਹੀਂ ਰਹਿ ਸਕਦਾ । ਉਸ ਤੋਂ ਪ੍ਰਭਾਵਿਤ ਹੁੰਦਾ ਹੈ ਆਪਣੇ ਜੁਸੇ ਵਿਚ ਉਸ ਦਾ ਰਗ ਵਖਾਉਂਦਾ ਹੈ । ਜੇ ਆਪਣੀ ਸਾਮਾਜਿਕ ਪੋਜ਼ੀਸ਼ਨ ਜਾਂ ਕਿਸੇ ਹੋਰ ਕਾਰਨ ਕਰਕੇ ਸਾਹਿਤਕਾਰ ਵੇਲੇ ਦੇ ਕੇਂਦਰੀ ਟਕਰ ਅਤੇ ਇਸ ਵਿਚ ਜੁਟ ਰਹੇ ਦੋਹਾ ਧੜਿਆਂ ਨੂੰ ਚਿਤਰ ਅਸਮਰਥ ਹੈ ਅਤੇ ਉਸ ਦੀ ਚੋਣ ਸਮਾਜ ਦੀ ਕਿਸੇ ਹੋਰ ਜਮਾਤ ਜਾਂ ਕਿਸੇ ਹੋਰ ਮਸਲੇ ਵਲ ਜਾਂਦੀ ਹੈ ਤਾਂ ਵੀ ਲਾਜ਼ਮੀ ਹੈ ਕਿ ਉਹ ਆਪਣੀ ਚੋਣ ਦੀ ਅੰਤਲੀ ਤਹ ਤਕ ਜਾਵੇ, ਤਾਂ ਕਿ ਸਮਾਜ ਵਿਚਲਾ ਕੇ ਦਰੀ ਟਕਰਾ ਜਿਸ ਤਰ੍ਹਾਂ ਉਸ ਅੰਗ, ਉਸ ਮਸਲੇ ਨੂੰ ਢਾਲਦਾ ਹੈ ਉਹ ਸਾਫ਼ ਜ਼ਾਹਿਰ ਹੈ । ਦੂਸਰੇ ਲਫ਼ਜ਼ਾਂ ਵਿਚ ਜੋ ਵੀ ਵਿਸ਼ਾ ਸਾਹਿੱਤਕਾਰ ਚੁਣਦਾ ਹੈ ਉਸ ਦੀ ਅੰਤਲੀ ਤਹ ਤਕ ਜਾਕੇ ਉਸ ਦੀ ਤੋਰ ਸਹੀ ਚਿਤਰੇ । ਜੇ ਸਾਹਿੱਤਕਾਰ ਓਪਰੀ ਓਪਰੀ ਪਧਰ ਤੇ ਰਹਿ ਜਾਵੇ, ਹੋ ਰਹੀ ਜ਼ਮਾਨੇ ਦੀ ਟਕਰ ਦੇ ਅਸਰ ਨੂੰ ਉਸ ਵਿਚ ਨਾ ਪਰਖੇ ਇਕ ਤਰ੍ਹਾਂ ਨਾਲ ਉਸ ਹਿੱਸੇ ਨੂੰ ਬਾਕੀ ਜ਼ਿੰਦਗੀ ਨਾਲੋਂ ਨਿਖੇੜ ਵੇਖੇ ਤ ਉਹ ਜ਼ਿੰਦਗੀ ਦਾ ਕਾਨੂੰਨ ਸਮਝਣ ਅਤੇ ਸਮਾਜ ਦੀ ਵਾਸਤਵਕ ਤਸਵੀਰ ਦੇ ਅਸਮਰਥ ਰਹੇਗਾ । ਵਾਸਤਵਕ ਤਸਵੀਰ ਉਹ ਤਾਂ ਹੀ ਦੇ ਸਕੇਗਾ ਜੇ ਸਾਮਾਜਿਕ ਜ਼ਿੰਦਗੀ ਦੀਆਂ ਮੁਢਲੀਆਂ ਤਨਾਵਾਂ ਤੇ ਉਨਾਂ ਦੇ ਸਮਾਜ ਦੇ ਹਰ ਪਹਿਲੂ ਵਿਚ ਕਰਤਵ ਦਾ ਮੋਹਰੀ ਹੋਵੇ । ਇਨਾਂ ਬੁਨਿਆਦੀ ਤਨਾਵਾਂ ਨੂੰ ਸਹੀ ਅਕਸਣ ਵਾਲਾ ਸਾਹਿਤ ਹੀ ਲੰਮੀ ਉਮਰ ਵਾਲਾ ਹੋ ਸਕਦਾ ਹੈ । ਸਾਹਿਤ ਨੂੰ ਹੀ ਦੁਨੀਆ ਆਪਣਾ ਸਾਥੀ ਸਮਝਦੀ ਤੇ ਇਸ ਦਾ ਆਸਰਾ ਲੈਂਦੀ ਹੈ । ਫ਼ਸਲੀ ਓਪਰੀਆਂ ਮਸਨੂਈ ਤੇ ਮਨਘੜਤ ਤਨਾਵਾਂ ਵਿਚ ਫਸ ਗਿਆ ਸਾਹਿੱਤ ਜੰਮਦਾ ਹੀ ਜਾਨ ਹੁੰਦਾ ਹੈ । ਸਰਮਾਇਆਦਾਰੀ ਸਮਾਜ ਵਿਚ ਬਹੁਤ ਵਿਰੋਧ ਹਨ । ਬੁਨਿਆਦੀ ਵਿਰੋਧ ਸਰਮਾਇਆਦਾਰ ਤੇ ਸਨਅਤੀ ਮਜ਼ਦੂਰੀ ਦਾ ਹੈ, ਬਾਕੀ ਫ਼ੀਊਡਲ ਦਾ ਮੁਜ਼ਾਰਿਆਂ ਨਾਲ, ਫ਼ੀਉਡਲ ਦਾ ਸਰਮਾਇਆਦਾਰ ਨਾਲ, ਸ਼ਹਿਰ ਦਾ ਪਿੰਡ ਨਾਲ, ਪਿੰਡ ਵਿਚ ਜੱਟਾਂ ਦਾ. ਹਰੀਜਨਾਂ ਤੇ ਕਾਮਿਆਂ ਨਾਲ, ਵਡੀ ਸਰਮਾਇਆਦਾਰੀ ਦਾ ਛੋਟੀ ਨਾਲ, ਇਲਾਕਾਈ ਦਾ ਕੇਂਦਰੀ ਨਾਲ ਬਹੁ ਗਿਣਤੀ ਦੀ ਸਰਮਾਇਆਦਾਰੀ ਦਾ ਥੋੜੀ ਗਿਣਤੀ ਨਾਲ, ਸਰਮਾਇਆਦਾਰੀ ਮਰਦ ਦਾ ਔਰਤ ਨਾਲ, ਮਧਸ਼੍ਰੇਣੀ ਦਾ ਸਰਮਾਇਆਦਾਰ ਨਾਲ, ਕਿਸਾਨਾਂ ਕਾਮਿਆਂ ਤੇ ਆਮ ਲੋਕਾਂ ਦਾ ਸਰਮਾਇਆਦਾਰੀ ਸਮਾਜ ਨਾਲ । ਪਰ ਇਹ ਸਭ ਵਿਰੋਧ ਬੁਨਿਆਦੀ ਵਿਰੋਧ ਦੀ ਕੁਖ ਵਿਚ ਹੀ ਚਲਦੇ ਹਨ । ਅਤੇ ਇਹ ਹੀ 19