ਪੰਨਾ:Alochana Magazine January, February, March 1966.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਨਘੜਤ ਤੋਂ ਗੁਰੇਜ਼ ਕਰੇ । ਜੇ ਸਾਹਿੱਤਕ ਰਚਨਾਂ ਵਿਚ ਟੱਕਰ ਸਾਮਾਜਿਕ ਟੱਕਰਾਂ ਦਾ ਸਹੀ ਅਕਸ ਨਹੀਂ ਤਾਂ ਸਿਰ ਤੋਂ ਪੈਰਾਂ ਤਕ ਸਪਸ਼ਟ ਨਹੀਂ ਤੇ ਸਾਹਿੱਤਕਾਰ ਮੁਢੋਂ ਹੀ ਆਪਣੇ ਕੰਮਾਂ ਉੱਖੜ ਗਿਆ ਹੈ । ਗਾਰਗੀ ਦੇ ਨਾਟਕ ਸੈਲ ਪੱਥਰ ਵਿਚ ਸਵੀਰਾ ਤੇ ਜੈ ਦੇਵ ਦੇ ਦਰਮਿਆਨ ਟੱਕਰ ਬਾਬਤ ਦਿਮਾਗੀ ਪੱਧਰ ਤੇ ਸਵੀਰਾਂ ਦੇ ਮੂੰਹ ਕਾਫ਼ੀ ਕੁਝ ਅਖਵਾਇਆ ਗਿਆ ਹੈ ਪਰ ਪੜ੍ਹਣ ਵਾਲੇ ਦੇ ਪਿੜ ਪਲੇ ਗੱਲ ਨਹੀਂ ਪੈਂਦੀ ਕਿ ਵਿਰੋਧ ਹੈ ਕੀ? ਦੋਹਾਂ ਪਾਸਿਆਂ ਦੀ ਸਾਮਾਜਿਕ ਤੋਂ ਕੀ ਹੈ ? ਜੈ ਦੇਵ ਦੀ ਕਲਾਕਾਰੀ ਕਿਸ ਤਰ੍ਹਾਂ ਸਰਮਾਏਦਾਰੀ ਦਾ ਸਹਾਇਤਾ ਕਰਦੀ ਹੈ ਅਤੇ ਸਵੀਰਾ ਦੀ ਕਿਸ ਤਰ੍ਹਾਂ ਉਸ ਦੇ ਧੂਥੜੇ ਉਡਾਏਗੀ । ਨਾਟਕ ਦੇ ਬਾਕੀ ਪਾਤਰ ਤੇ ਉਨ੍ਹਾਂ ਦੀ ਕਾਰ, ਟੱਕਰ ਨੂੰ ਉਘੇੜਨ ਵਿਚ ਕੋਈ ਮਦਦ ਨਹੀਂ ਦੇਂਦੇ । ਨਾ ਹੀ ਉਨਾਂ ਦੀ ਜਮਾਤੀ ਅੰਗ ਅਤੇ ਨਾ ਹੀ ਉਸ ਬਿਨਾ ਤੇ ਉਨ੍ਹਾਂ ਦਾ ਕਲਾ ਨਜ਼ਰੀਆ ਜ਼ਾਹਰ ਹੁੰਦਾ ਹੈ । ਨਾ ਹੀ ਉਹ ਮੁਖ਼ਾਲਫ਼ ਕੀਮਤਾਂ ਦੇ ਕਿਸੇ ਸੱਚੇ ਨਾਲ ਸੰਬੰਧਿਤ ਲਗਦੇ ਹਨ ਅਤੇ ਨਾ ਹੀ ਉਨ੍ਹਾਂ ਰਾਹੀਂ ਜੈ ਦੇਵ ਜਾਂ ਸਵੀਰਾ ਦੀ ਕਲਾ ਦੇ ਨਜ਼ਰੀਏ ਦੇ ਸਾਮਾਜਿਕ ਸਿੱਟੇ ਸਪਸ਼ਟ ਹੁੰਦੇ ਹਨ । ਉਨ੍ਹਾਂ ਵਿਚੋਂ ਕਿਸੇ ਦੀ ਸ਼ਖ਼ਸੀ ਬਨਾਵਟ ਸਮਾਜ ਦੀ ਸ਼ਤਰੰਜ ਦੀ ਕਿਸੇ ਜਮਾਤ ਤੇ ਪ੍ਰਤੀਨਿਧ ਗੁਣਾਂ ਔਗਣਾ ਦਾ ਮੁਜਸਮ ਹੁੰਦੀ ਹੋਈ ਟੱਕਰਾਂ ਦੇ ਕਿਸੇ ਪਹਿਲ ਨਾਲ ਜੁੜੀ ਹੋਈ ਨਹੀਂ ਲਗਦੀ ਅਤੇ ਨਾ ਹੀ ਆਪਣੇ ਗੁਣਾਂ ਔਗਣਾਂ ਦੀ ਬੱਧੀ, ਟੱਕਰ ਦੇ ਇਕ ਜਾਂ ਦੂਸਰੇ ਪਾਸੇ ਨੂੰ ਹੌਲਿਆਂ ਕਰਿਆi ਕਰਦੀ ਹੈ । ਇਹ ਪਾਤਰ ਬਹੁਤ ਹਦ ਤਕ ਨਿਰੀ ਭਰਤੀ ਹੀ ਜਾਪਦੇ ਹਨ । ਸਵੀਰਾ ਤੇ ਜੈ ਦੇਵ ਦੀ ਖਿਚੋਤਾਣ ਸਮਾਜ ਦੀ ਡਾਇਲੈਕਟ ਨੂੰ ਕਿਸੇ ਤਰ੍ਹਾਂ ਵੀ ਪ੍ਰਗਟ ਨਹੀਂ ਕਰਦੀ । ਹੀਰ ਵਾਰਸ ਸ਼ਾਹ ਵਿਚ ਟੱਕਰ ਸੱਚੀਂ ਮੁੱਚੀ ਦੀ ਹੈ, ਸਪਸਟ ਹੈ । ਸਾਮਾਜਿਕ ਤਾਕਤਾਂ ਪਾਤਰਾਂ ਦੀਆਂ ਉਹ ਖਾਸੀਅਤਾਂ ਭਿੜਦੀਆਂ ਹਨ ਜੋ ਸਮਾਜ ਵਿਚ ਆਪਸ ਵਿਚ ਟੱਕਰੀਆਂ ਹੋਈਆਂ ਹਨ । ਹੀਰ ਤੇ ਹਾਜੀ ਦੀ ਨਿਕਾਹ ਵੇਲੇ ਜਦੋਂ ਜਹਿਦ ਹੋ ਰਹੀ ਜਮਾਤੀ ਜਦੋਂ ਜਹਿਦ ਦਾ ਹਿੱਸਾ ਵਧੀਆ ਨਮੂਨਾ ਹੈ । ਹੀਰ ਦਾ ਸੈਦੇ ਨਾਲ ਵਿਆਹ ਹੋਣਾ ਸਮਾਜ ਦੇ ਜਮਾਤੀ ਅੰਗ ਦੇ ਅਨੁਕੂਲ ਹੈ, ਰਾਂਝੇ ਨੂੰ ਵਫਾਦਾਰੀ ਹੀਰ ਦੇ ਇਸ਼ਕ ਦੇ ਹਿਤੀ ਹੈ । ਹੀਰ ਤੇ ਕਾਜ਼ੀ ਦੇ ਆਪਸ ਵਿਚ ਬਹਿਸ ਮੁਬਾਹਸੇ ਰਾਹੀਂ ਇਨਾਂ ਧੜਿਆਂ ਦੇ ਹਿਤੀ ਮੁਖ਼ਾਲਫ਼ ਕੀਮਤਾਂ ਦੇ ਦੋਵੇਂ ਪੈਟਰਨ ਇਕ ਦੂਸਰੇ ਨੂੰ ਕੱਟਦੇ ਸਾਫ਼ ਨਜ਼ਰ ਆਉਂਦੇ ਹਨ । ਸਮਾਜ ਦੀ ਜਿਸ ਸ਼ਕਤੀ,ਜਮਾਤ ਜਾਂ ਰੋ ਦੇ ਉਹ ਤਿਨਿਧ ਤੇ ਸਹਾਈ ਹਨ ਉਹ ਵੀ ਸਾਫ਼ ਹੈ । ਇਕ ਜਾਂ ਦੂਸਰੇ ਦੇ ਪ੍ਰਬਲ ਹੋਣ ਨਾਲ ਜੋ ਸਾਮਾਜਿਕ ਸਿੱਟੇ ਨਿਕਲਣਗੇ ਉਹ ਵੀ ਲੁਕੇ ਹੋਏ ਨਹੀਂ। ਕਹਾਣੀ ਵਿਚ ਜੋ ਵੀ ਪਾਤਰ ਜ਼ਾਹਿਰ ਹੁੰਦਾ ਹੈ ਉਸ ਦੀ ਨਿਜੀ ਬਨਾਵਟ ਆਪਣੀ, ਜਮਾਤ ਦੇ ਸੱਚੇ ਵਿਚ 62