ਪੰਨਾ:Alochana Magazine January, February, March 1966.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਹੋਇਆ ਹੈ । ਆਰਥਿਕ, ਸਾਮਾਜਿਕ ਦੌਰ ਉਸਾਰੂ ਸੀ । ਸਾਮਰਾਜ ਦੇ ਖ਼ਿਲਾਫ਼ ਲੋਕਾਂ ਦੀ ਜਦੋ-ਜਹਿਦ ਦਾ ਚੂੰਕਿ ਪੈਂਤੜਾ ਹੁੰਦਾ ਜਾ ਰਿਹਾ ਸੀ, ਮੂਲੀ ਸਮਝ ਨੂੰ ਵੀ ਸਾਮਾਜਿਕ ਅਨੁਭਵ ਹੋਣਾ ਮੁਮਕਿਨ ਹੋਇਆ । ਸਾਡੇ ਸਮਾਜ ਦੀਆਂ ਆਰਥਕ, ਸਾਮਾਜਿਕ ਸੰਸਥਾਵਾਂ ਉਸਾਰੂ ਰੋਲ ਵਿਚ ਹਨ । ਪੈਂਤੜਾ ਸਹੀ ਹੋਵੇ ਸਹੀ, ਸਾਹਿੱਤਕਾਰ ਨੂੰ ਅਨੁਭਵ ਹੋਣ ਵਾਸਤੇ ਸਾਮਾਜਿਕ ਦਸ਼ਾ ਵਲੋਂ ਕੋਈ ਬਹੁਤੀ ਰੁਕਾਵਟ ਨਹੀਂ। ਜੇ ਪੰਜਾਬੀ ਦੇ ਅਜ ਕਲ ਦੇ ਲਿਖਾਰੀਆਂ ਨੇ ਸਾਮਾਜਿਕ ਅਸਲੀਅਤ ਨੂੰ ਪੂਰੀ ਗਹਿਰੀ ਤਰ੍ਹਾਂ ਨਹੀਂ ਸਮਝਿਆ, ਤਾਂ ਕਸੂਰ ਉਨ੍ਹਾਂ ਦੇ ਪੈਂਤੜੇ ਪ੍ਰਤਿਭਾ ਦਾ ਹੈ । ਸਾਮਾਜਿਕ ਹੋਣ ਦਾ ਮਤਲਬ ਸਾਮ ਜਿਕ ਵੇਗ ਦੇ ਸਾਹਿੱਤਕਾਰ ਦੀ ਤਬਦੀਲੀ ਹੋਣ ਦਾ ਮਤਲਬ ਹੈ । ਪਰ ਸਾਹਿੱਤਕਾਰ ਦਾ ਸਾਮਾਜਿਕ ਵੇਗ ਵਿਚ ਹਿੱਸਾ ਲੈਣ ਦਾ ਇਹ ਮਤਲਬ ਨਹੀਂ ਕਿ ਉਹ ਲਾਜ਼ਮੀ ਤੌਰ ਤੇ ਮੈਦਾਨੇ-ਜੰਗ ਵਿਚ ਜਾ ਕੇ ਤਲਵਾਰ ਹੀ ਮਾਰੇ ਜਾਂ ਸਿਆਸੀ ਤਕਰੀਰਾਂ ਕਰੇ । ਇਸ ਦਾ ਸਿਰਫ਼ ਇਤਨਾ ਹੀ ਮਤਲਬ ਹੈ ਕਿ ਉਸ ਦਾ ਪੈਂਤੜਾ ਐਸਾ ਹੋਵੇ ਕਿ ਉਸ ਨੂੰ ਸਾਮਾਜਿਕ ਤੌਰ ਤੇ ਜੀਉਂਦੇ ਉਸਦੇ ਅੰਗ ਦਿਸ ਸਕਣ ਅਤੇ ਉਹ ਸਾਮਾਜਿਕ ਤਬਦੀਲੀ ਨੂੰ ਹਡਬੀਤ ਰਾਹੀਂ ਅਨੁਭਵ ਕਰ ਸਕੇ । ਸਾਮਾਜਿਕ ਤੋਰ ਉਸ ਦੀ ਆਪਣੀ ਜ਼ਿੰਦਗੀ ਦੀ ਜਦੋ-ਜਹਿਜ ਬਣ ਸਕੇ ਅਤੇ ਜ਼ਿੰਦਗੀ ਦੀ ਬਾਬਤ ਜੋ ਉਸ ਨੇ ਨਤੀਜੇ ਕੱਢੇ ਹਨ ਉਹ ਜਦੋ-ਜਹਿਦ ਦਾ ਸਿੱਟਾ ਹੋਣ । ਹੈ ਤਾਂ ਇਹ ਸਿਰਫ਼' ਹੀ, ਪਰ ਇਹ ਸਿਰਫ਼’ ਮਾਮੂਲੀ ਜਿਹੀ ਗੱਲ ਨਹੀਂ । ਸਾਹਿੱਤਕਾਰ ਸਾਮਾਜਿਕ ਵੇਗ ਨੂੰ ਅਨੁਭਵ ਕਰਦਾ ਹੈ ਜਾਂ ਕੰਢਿਓ ਖੜੋ ਕੇ ਉਸ ਨੂੰ ਬਰੇ ਦਰਸ਼ਕ ਵੇਖਦਾ ਹੈ ਇਹ ਸਬੱਬੀ ਉਕੜੀ ਦੁੱਕੜੀ ਜਾਂ ਸਾਹਿੱਤ ਤਕ ਮਹਿਦੂਦ ਹੀ ਗਲ ਨਹੀਂ। ਇਹ ਸਾਹਿੱਤਕਾਰ ਦੇ ਸਾਮਾਜਿਕ ਅਸਲੀਅਤ ਨਾਲ ਰਿਸ਼ਤੇ ਦਾ ਸਵਾਲ ਹੈ । ਦੂਸਰੇ ਲਫ਼ਜ਼ਾਂ ਵਿਚ ਉਹ ਬੰਦਾ ਕਿਨ੍ਹਾਂ ਦਾ ਹੈ ? ਉਨ੍ਹਾਂ ਦਾ ਜੋ ਸਮਾਜ ਦੇ ਜੀਉਂਦੇ ਪੁੰਗਰਦੇ ਅੰਗਾਂ ਦੇ ਲੜ ਲਗ ਕੇ ਜਦੋ-ਜਹਿਦ ਰਾਹੀਂ ਮਤੀ ਮਿੱਟੀ ਨੂੰ ਝਾੜ ਕੇ ਸਮਾਜ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ । ਸਾਹਿੱਤਕਾਰੀ ਜਿਨ੍ਹਾਂ ਵਾਸਤੇ ਇਸ ਜਦੋਂ ਜਹਿਦ ਦਾ ਹਿੱਸਾ ਉਸ ਦਾ ਅਕਸ, ਚਿੱਤਰ, ਉਸ ਦੀ ਵਿਚਾਰ ਧਾਰਾ ਹੈ, ਦੇ ਸਮਾਜ ਵਿਚ ਖੜੇ ਹੋਏ ਮਸਲਿਆਂ ਦਾ ਸਾਹਿੱਤ ਵਿਚ ਹਲ ਢੰਡਦੇ ਹਨ ਜਾਂ ਉਨ੍ਹਾਂ ਦਾ ਜੋ ਸਿਲ ਹੋਈਆਂ ਸੰਸਥਾਵਾਂ ਤੇ ਜੰਮ ਕੇ ਬੈਠੇ ਰਹਿਣਾ ਚਾਹੁੰਦੇ ਹਨ ਅਤੇ ਸਾਹਿੱਤਕਾਰੀ ਉਨਾਂ ਵਾਸਤੇ ਪੰਥੀ ਜਾਂ ਕਲਮ ਵਾਹ ਕੇ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਸਵਾਲ ਹੈ । ਸਹ ਮਹਿਨਿਆਂ ਵਿਚ ਇਹ ਸਾਮਾਜਿਕ ਸ਼ਤਰੰਜ ਵਿਚ ਸਾਹਿੱਤਕਾਰ ਦੇ ਜਮਾਤੀ ਪੈਤੜੇ ਤੇ ਉਸਦੇ ਹਿਤ ਦੇ ਹਿਤਾਏ ਹੋਣ ਦਾ ਮਸਲਾ ਹੈ । ਨਾਲ ਹੀ ਸ਼ਾਜਿਕ ਅਸਲੀਅਤ ਦੇ ਰਾਹ ਦੇਣ ਦਾ ਸਵਾਲ ਹੈ । ਸਮਾਜ ਵਿਚ ਇਤਿਹਾਸਕ ਤੌਰ ਤੇ ਐਸੇ ਅਰਥ ਭਰਪੂਰ, ਉਸਾਰੂ, ਇਨਕਲਾਬੀ ਸਾਮਾਜਿਕ, ਵਿਚਾਰ ਸਾਰਕ ਅੰਗ ਦੇ ਹੋਣ ਦਾ ਸਵਾਲ ਹੈ । ਜਿਨ੍ਹਾਂ ਦਾ ਸਾਹਿੱਤਕਾਰ ਤਨ ਦੇਹੀ ਨਾਲ ਮੁਢੱਸਮ ਹੋ ਸਕੇ । ਪਾਇਦਾਰ ਸਾਹਿੱਤਕ 68