ਪੰਨਾ:Alochana Magazine January, February, March 1966.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁੰਦਾ ਹੈ । ਇਨਕਲਾਬੀ ਦਸ਼ਾ ਜਾਂ ਪਰਕਾਰਕ ਤਬਦੀਲੀ ਵੇਲੇ ਸਮਾਜ ਦੀ ਪੇਚੀਦਾ ਡਾਇਲੈਕਟਿਕ ਵਿਰੋਧੀ ਧੜਿਆਂ ਦੀ ਆਪਸ ਵਿਚ ਸਿੱਧੀ ਟੱਕਰ ਵੱਲ ਕੇਂਦਰਿਤ ਹੁੰਦੀ ਹੈ । ਸਮਾਜ ਵਿਚ ਪਲੇਨਾਈਜ਼ੇਸ਼ਨ ਹੋ ਜਾਂਦੀ ਹੈ । ਐਸੀ ਸਾਮਾਜਿਕ ਦਸ਼ਾ ਦਾ ਕੇਂਦਰ ਵਿਰੋਧੀ ਤਾਕਤਾਂ ਦੀ ਆਪਸ ਵਿਚ ਸਿੱਧੀ ਟੱਕਰ ਹੁੰਦੀ ਹੈ । ਸੋ ਨਾਟਕ ਦਾ ਅਸਲਾ ਵੀ ਸਿੱਧਾ ਟਕਰਾ ਹੈ । ਨਾਟਕ ਸਭ ਕੁੱਝ ਜ਼ਿੰਦਗੀ ਦਾ ਪੂਰਾ ਚਿੱਤਰ ਐਸੇ ਸਾਮਾਜਿਕ ਪਟਾਕੇ ਉੱਤੇ ਕੇਂਦਰਤ ਕਰਦਾ ਹੈ । ਜ਼ਿੰਦਗੀ ਦਾ ਕੁੱਝ ਇਜ਼ਹਾਰ ਇਸ ਪਟਾਕੇ ਦੇ ਦਵਾਲੇ ਹੀ ਘੁਮਾਉਂਦਾ ਹੈ । ਹਰ ਅੰਗ ਨੂੰ ਸਿਰਫ਼ ਇਸ ਦੇ ਦਵਾਲੇ ਵਿਗਸਣ ਦਾ ਹੀ ਰਾਹ ਦੇ ਹੈ । ਇਸ ਵਾਸਤੇ ਨਾਟਕ ਦੇ ਅੰਕਿਤ ਕੀਤੇ ਪ੍ਰਤੀਨਿਧ ਵਿਚ ਮਨੁੱਖਾਂ ਦੇ ਰਵੱਈਏ ਦੇ ਅਤਿਅੰਤ ਲਾਜ਼ਮੀ ਅੰਗ ਹੀ ਪੇਸ਼ ਹੁੰਦੇ ਹਨ । ਐਸੇ ਅੰਗ, ਜਿਨ੍ਹਾਂ ਬਗੈਰ ਟੱਕਰ ਮੂਰਤੀਮਾਨ ਹੁੰਦੀ ਨਾ ਹੋਵੇ । ਮਨੁੱਖਾਂ ਦੀ ਉਹ ਸਾਮਾਜਿਕ, ਮਨੁੱਖੀ, ਸਦਾਚਾਰਕ ਹਰਕਤਾਂ, ਜਿਨ੍ਹਾਂ ਵਿਚੋਂ ਟਕਰਾ ਦਾ ਪਟਾਕਾ ਉਠਦਾ ਹੈ ਅਤੇ ਜਿਨ੍ਹਾਂ ਨੂੰ ਅੰਤ ਇਹ ਪਟਾਕਾ ਜ਼ਾਇਲ ਕਰਦਾ ਹੈ । ਜਿਸ ਅੰਗ ਨੂੰ ਵੀ ਇਸ ਟੱਕਰ ਦੀ ਡਾਇਲੈਕਟਿਕ ਆਪਣੇ ਵਿਚ ਸਮੇਂ ਨਾ ਸਕਦੀ ਹੋਵੇ, ਉਹ ਨਾਟਕ ਦੇ ਨੁਕਤੇ ਤੋਂ ਵਾਧੂ ਜਿਹਾ ਦੁਹਰਾ ਹੀ ਹੁੰਦਾ ਹੈ । ਹੇਗਲੇ ਦੇ ਮੁਤਾਬਿਕ ਨਾਟਕ ਵਿਚ ਮਸਲਾ ਪਟਾਕੇ ਵਲ ਤੋਰ ਦੀ ਟੌਟੈਲਿਟੀ ਦਾ ਹੁੰਦਾ ਹੈ । ਖ਼ਾਸ ਸਾਮਾਜਿਕ ਇਤਿਹਾਸਕ ਹਾਲਤ ਵਿਚ ਜਿਸ ਤਰ੍ਹਾਂ ਇਸ ਤੋਰ ਦੀ ਟੌਟੈਲਿਟੀ ਦਾ ਮਸਲਾ ਹਲ ਹੋਵੇ , ਉਸ ਤਰ੍ਹਾਂ ਹੀ ਉਸ ਵਿਚ ਪ੍ਰਤੀਨਿਧ ਦਾ ਰੂਪ ਹੁੰਦਾ ਹੈ । ਨਾਟਕ ਵਿਚ ਪੇਸ਼ ਪ੍ਰਤੀਨਿਧ ਦੀ ਅਮੀਰੀ ਤੇ ਵਿਸ਼ਾਲਤਾ ਇਤਿਹਾਸਿਕ ਉਸਾਰੀ ਦੇ ਦੌਰ ਅਤੇ ਉਸ ਦੇ ਪ੍ਰਸੰਨ ਵਿਚ ਨਾਟਕਕਾਰ ਦੀ ਵਿਅਕਤੀ ਉਤੇ ਮੁਹੱਸਰ ਹੁੰਦੀ ਹੈ । ਨਾਟਕ ਦਾ ਮਜ਼ਮੂਨ ਸਾਮਾਜਿਕ ਤਾਕਤਾਂ ਦੀ ਆਪਸ ਵਿਚ ਸਿੱਧੀ ਭਿੜਵੀਂ ਟੱਕਰ ਹੁੰਦੀ ਹੈ । ਤਿੱਖੀ ਤੋਂ ਤਿੱਖੀ ਤੇ ਆਪਣੀ ਸਿਖਰ ਦੀ ਸੂਰਤ ਵਿਚ ਦੁਖਾਂਤ ਵਾਸਤੇ ਟੱਕਰ ਦਾ ਭਿੜਵਾਂ ਹੋਣਾ ਅਤੇ ਠਾਹ ਪਟਾਕਾ ਪੈਣਾ ਲਾਜ਼ਮੀ ਹੈ । ਟਕਰਾਂਦੀਆਂ ਤਾਕਤਾਂ ਦੇ ਲੜਾਈ ਦੇ ਕਾਰਜ ਦੀ ਸ਼ਕਲ ਅਖ਼ਤਿਆਰ ਕਰਨਾ ਅਤੇ ਇਸ ਭੇੜ ਦਾ ਪਕੜ ਰਾਹੀਂ ਫ਼ੈਸਲਾ ਹੋਣਾ ਨਾਟਕ ਵਾਸਤੇ ਜ਼ਰੂਰੀ ਹੈ । ਦੁਖਾਂਤ ਦੀਆਂ ਇਨ੍ਹਾਂ ਖ਼ਾਸੀਅਤਾਂ ਨੂੰ ਜ਼ਿੰਦਗੀ ਦੀ ਬੋਲੀ ਵਿਚ ਤਰਜਮਾਨੀ ਕਹੀਏ ਜਾਂ ਸਾਮਾਜਿਕ ਦਸ਼ਾ ਵਿਚ ਤਬਦੀਲੀ ਕਰ ਕੇ ਵੇਖੀਏ ਤਾਂ ਦੁਖਾਂਤ ਦਾ ਸਮਾਜਿਕ ਇਨਕਲਾਬ ਜਾਂ ਪਰਕਾਰਕ ਤਬਦੀਲੀ ਨਾਲ ਸੰਬੰਧ ਸਪਸ਼ਟ ਹੀ ਦਿਸਦਾ ਹੈ । ਦੂਸਰੇ ਲਫ਼ਜ਼ਾਂ ਵਿਚ ਇਨਕਲਾਬੀ ਸਾਮਾਜਿਕ ਦਸ਼ਾ ਸਾਹਿੱਤ ਵਿਚ ਨਾਟਕ ਰੂਪ ਧਾਰਦੀ ਹੈ ਜਾਂ ਨਾਟਕ ਇਨਕਲਾਬੀ ਤਬਦੀਲੀ ਨੂੰ ਹੀ ਆਪਣਾ ਵਿਸ਼ਾ ਬਣਾਉਂਦਾ ਹੈ । ਸੰਘਣੇ ਹੁੰਦੇ ਹੋਏ ਫਟੇ ਕਿ ਫਟੇ ਇਤਹਾਸਕ ਸਾਮਾਜਿਕ ਵਰੋਧਾਂ ਦੀ ਸਾਹਿੱਤ ਵਿਚ ਤਰਜਮਾਨੀ ਦਾ ਰੂਪ ਨਾਟਕੀ ਹੁੰਦਾ ਹੈ । ਨਾਟਕੀ ਪਟਾਕਾ ਬਣਦਾ ਹੀ ਇਨਕਲਾਬੀ ਦਸ਼ਾ 74