ਪੰਨਾ:Alochana Magazine January, February, March 1966.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੋਲ ਨਹੀਂ ਹੁੰਦਾ । ਇਹ ਉਸ ਵਕਤ ਹੀ ਆਉਂਦੀਆਂ ਹਨ, ਜਦੋਂ ਇਨ੍ਹਾਂ ਬਗੈਰ ਕੋਈ ਇਨਸਾਨੀ ਰਿਸ਼ਤਾ ਸਪੱਸ਼ਟ ਨਾ ਹੁੰਦਾ ਹੋਵੇ । ਨਾਟਕ ਦੇ ਪਾਤਰਾਂ ਪੋਜ਼ੀਸ਼ਨਾਂ ਦੀ ਖ਼ਸੀਅਤ ਉਹ ਹੁੰਦੀ ਹੈ ਕਿ ਉਹ ਆਪਣੇ ਆਪ ਵਿਚ ਹੀ ਆਪਣੀ ਸਾਰੀ ਦੁਨੀਆਂ ਦਾ ਭਾਰ ਚੁਕਦੇ ਹਨ । ਆਪਣੀ ਦੁਨੀਆਂ ਨੂੰ ਭਾਵੇਂ ਆਪਣੇ ਤੌਰ ਤੇ ਪਰਤੱਖ ਕਰ ਸਕਦੇ ਹਨ । ਦੂਸਰੇ ਲਫ਼ਜ਼ਾਂ ਵਿਚ ਮਨੁੱਖ ਦੀ ਦੁਨੀਆਂ ਨਿਰੋਲ ਮਨੁਖ ਦੇ ਪ੍ਰਗਟਾ ਰਾਹੀਂ ਪੇਸ਼ ਕੀਤੀ ਜਾਂਦੀ ਹੈ । ਨਾਟਕ ਵਿਚ ਕੋਈ ਚੀਜ਼ ਜਿਉਂਦੀ ਹੀ ਨਹੀਂ ਰਹਿ ਸਕਦੀ, ਜਿਸ ਦੀ ਸਿੱਧੀ ਤੱਤ ਫੱਟੀ ਤਰਜਮਾਨੀ ਮਨੁਖੀ ਖਾਸੀਅਤਾਂ ਦੀ ਬੋਲੀ ਵਿਚ ਨਹੀਂ ਹੋ ਸਕਦੀ । ਨਾਟਕੀ ਚਿੱਤਰ ਮਨੁੱਖ ਨੂੰ ਹੀ ਆਪਣਾ ਕੇਂਦਰ ਬਣਾਉਂਦਾ ਹੈ । ਕਿਸੇ ਖ਼ਾਸ ਵਿਅਕਤੀ ਦੀਆਂ ਸਮਾਜਿਕ, ਸਦਾਚਾਰਕ ਖਾਸੀਅਤਾਂ ਹੀ ਪਟਾਕੇ ਦਾ ਕਾਰਨ ਬਣਦੀਆਂ ਹਨ । ਕੁਦਰਤ ਦੀ ਦੁਨੀਆਂ ਅਤੇ ਮਨੁੱਖ ਦਾ ਆਪਣਾ ਬਣਾਇਆ ਚੁਗਿਰਦਾ ਪਿਛੇ ਸਿਰਫ਼ ਪਿਛੋਕੜ ਹੀ ਹੁੰਦੀਆਂ ਹਨ, ਪਰ ਨਾਟਕ ਮਨੁੱਖੀ ਖ਼ਾਸੀਅਤਾਂ, ਉਹ ਪੇਸ਼ ਕਰਦਾ ਹੈ ਜੋ ਉਸ ਖ਼ਾਸ ਸਾਮਾਜਿਕ ਇਤਿਹਾਸਕ ਪ੍ਰਸੰਗ ਵਿਚ ਉਸਰਦੀਆਂ ਹਨ । ਨਾਟਕ ਪੇਸ਼ ਤਾਂ ਸਪੱਸ਼ਟ ਤੇ ਵਫ਼ਾਦਾਰੀ ਨਾਲ ਮਨੁੱਖੀ ਅਸਲਾ ਹੀ ਕਰਦਾ ਹੈ, ਪਰ ਸਮਾਜਿਕ ਤੌਰ ਤੇ ਪ੍ਰਭਾਵਿਤ ਨਾਟਕ ਸਿਰਫ਼ ਨਰੋਲ ਮਨੁੱਖੀ ਹੋਣੀਆਂ ਹੀ ਪਰਤਖ ਕਰਦਾ ਹੈ । ਐਸੀਆਂ, ਜੋ ਕਿ ਮਨੁੱਖਾਂ ਦੇ ਆਪਸ ਵਿਚ ਵਿਰੋਧੀ ਰਿਸ਼ਤਿਆਂ ਪਦਾ ਹੁੰਦੀਆਂ ਹਨ । ਇਹ ਜ਼ਾਤੀ ਹੋਣੀਆਂ ਐਸੇ ਤਰੀਕੇ ਨਾਲ ਉਲੀਕੀਆਂ ਤੇ ਪੇਸ਼ ਕੀਤੀਆਂ ਜਾਂਦੀਆਂ ਹਨ ਕਿ ਇਹ ਸਿੱਧੀਆਂ ਹੀ ਮੁਲਕਾਂ, ਜਮਾਤਾਂ, ਇਤਹਾਸਿਕ ਦੌਰਾਂ ਦੀਆ ਜਨਰਲ ਹੋਣੀਆਂ ਹੋ ਜਾਂਦੀਆਂ ਹਨ । ਨਾਟਕ ਵਿਚ ਵਿਅਕਤੀ ਦੀ ਜ਼ਾਤੀ ਯੂਨੀਕ ਰਣਾ ਇਤਿਹਾਸਕ ਹਾਲਾਤ ਨੂੰ ਆਪਣੇ ਵਿਚ ਇਸ ਵਾਸਤੇ ਸਮੋ ਲੈਂਦੀ ਹੈ ਕਿ ਟਕਰਾ ਦੇ ਇਤਹਾਸਕ ਅਸਲੇ ਤੇ ਨਾਇਕ ਦੀ ਸ਼ਖ਼ਸੀਅਤ ਦੀ ਸਿਧੀ ਰਸਾਈ ਤੇ ਮੇਲ ਨਾਟਕ ਵਿਚ ਲਾਜ਼ਮੀ ਅਮਰ ਹੈ । ਨਾਟਕ ਵਿਚ ਸਬੱਬੀ ਹੋਈਆਂ ਘਟਨਾਵਾਂ ਪੇਸ਼ ਹੁੰਦੀਆਂ ਹਨ । ਉਨ੍ਹਾਂ ਦਾ ਕੋਈ 1 ਕਾਰਨ ਸਪੱਸ਼ਟ ਨਹੀਂ ਹੁੰਦਾ, ਪਰ ਜੇ ਉਨ੍ਹਾਂ ਦਾ ਇਹਸਾਸ ਵੀ ਅੰਤਮ ਤੌਰ ਤੇ ਦਾ ਹੀ ਹੋਵੇ ਤਾਂ ਦੁਖਾਂਤਕ ਅਵਸ਼ਕਤਾ ਤੇ ਕਾਨੂੰਨ ਭੰਗ ਹੁੰਦਾ ਹੈ । ਪਰ ਨਾਟਕ 'ਚ ਇਹ ਜਹ ਸਬੱਬੀ ਮੌਕੇ ਕਾਨੂੰਨ ਦੇ ਅਸਰ ਨੂੰ ਜ਼ਾਇਲ ਨਹੀਂ ਕਰਦੇ ਸਗੋਂ ਦੁਖਾਂਤਕ ਕਾਨੂੰਨ ਦਾ ਇਹਸਾਸ ਨੂੰ ਗਹਿਰਾ ਕਰਦੇ ਹਨ । ਇਸ ਸਬੱਬੀ ਦਾ ਭਾਰ ਮਨੁੱਖ ਤੇ ਉਸ ਦੇ ਕਾਰਜ, ਪਾਤਰ ਤੋਂ ਟੱਕਰ ਦੀ ਆਪਸ ਵਿਚ ਪੁਨ ਏਕਤਾ ਚਕਦੀ ਹੈ । ਜੇ ਸਾਮਾਜਿਕ ਇਤਹਾਸਕ ਟਕਰਾਂ ਦੇ ਅਸਲੇ ਤੇ ਨਾਟਕ ਦੇ ਨਾਇਕ ਦੇ ਪੇਜ਼ਨ ਦੀ ਸਹੀ ਰਸਾਈ ਨਾ ਹੋਵੇ ਤਾਂ ਸਬੱਬੀ ਮੌਕੇ ਕਾਨੂੰਨ ਵਿਹ ਜਾਇਜ਼ ਨਹੀਂ ਹੁੰਦੇ । ਐਸਿਆਂ ਮੌਕਿਆਂ ਦੇ ਬਾਵਜੂਦ ਕਾਨੂੰਨ ਦਾ ਮਾਹੋਲ ਤਾਂ ਹੀ ਪੂਬਲ ਰਹਿੰਦਾ ਹੈ ਕਿ ਇਤਿਹਾਸਕ, ਸਾਮਾਜਿਕ ਸੱਚ, ਸ਼ਖ਼ਸੀਅਤਾਂ 78