ਪੰਨਾ:Alochana Magazine January, February, March 1966.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਅਸਲ ਬਣੀ ਹੋਵੇ । ਫੇਰ ਹੀ ਇਹਸਾਸ ਇਹ ਹੁੰਦਾ ਹੈ ਕਿ ਨਤੀਜਾ ਤਾਂ ਇਕ ਹੀ ਨਿਕਲਨਾ ਸੀ, ਸਬੱਬ ਕੋਈ ਬਣਦਾ | ਅੰਤ ਕੋਈ ਨ ਕੋਈ ਤਾਂ ਬਣਨਾ ਹੀ ਸੀ । ਚੂੰਕਿ ਬਾਹਰਲੀ ਸਾਮਾਜਿਕ ਟੱਕਰ ਤੇ ਪਾਤਰ ਦਾ ਪੈਸ਼ਨ ਇਕ-ਮਿਕ ਹੁੰਦੇ ਹਨ, ਇਸ ਵਾਸਤੇ ਪਾਤਰ ਦੀ ਹੋਣੀ ਉਸ ਦੇ ਅੰਦਰੋਂ ਤੇ ਬਾਹਰੋਂ ਦੋਹਾਂ ਪਾਸਿਆਂ ਤੋਂ ਮਾਰ ਕਰਦੀ ਹੈ, ਜਿਵੇਂ ਪਾਤਰ ਬਣਿਆ ਹੀ ਇਸ ਟੱਕਰ ਵਾਸਤੇ, ਇਸ ਹੋਣੀ ਵਾਸਤੇ ਸੀ । ਪਟਾਕਾ ਪੈਂਦਾ ਉਸ ਵਕਤ ਹੀ ਹੈ, ਜਦੋਂ ਟੱਕਰ ਨੂੰ ਖਾਸ ਬੰਦਾ ਮਿਲੇ । ਜਦੋਂ ਟੱਕਰ ਦਾ ਬੰਦੇ ਵਿਚੋਂ ਹੁੰਗਾਰੇ ਵਜੋਂ ਆਇਆ ਕਾਰਜ ਉਸ ਦੀ ਪੂਰਨ ਸ਼ਖ਼ਸੀਅਤ ਦੀ ਤਰਜਮਾਨੀ ਕਰੇ । ਜਦੋਂ ਨਾਇਕ ਦੀ ਮਨੋਵਿਗਿਆਨਿਕ ਬਣਤਰ ਤੇ ਪਟਾਕੇ ਤੇ ਅਸਲੇ ਦੀ ਮੀਚਾ-ਮੀਚੀ ਵੀ ਹਰ ਪੱਧਰ, ਹਰ ਮੋੜ ਤੇ ਹਲੇ । ਪਾਤਰ-ਉਸਾਰੀ ਵਿਚ ਦੋ ਖ਼ਤਰੇ ਹੁੰਦੇ ਹਨ । ਇਕ ਇਹ ਕਿ ਜਨਰਲ ਇਤਿਹਾਸਕ ਤਾਕਤਾਂ ਦੇ ਪ੍ਰਗਟਾ ਵਿਚ ਪਾਤਰ ਦਾ ਵਿਅਕਤੀਗਤ ਹੀ ਘੁਲ ਜਾਣਾ ਅਤੇ ਦੂਸਰੇ ਪਾਸੇ ਪਾਤਰ ਦਾ ਪ੍ਰਾਈਵੇਟ ਮਨੋਵਿਗਿਆਨ ਵਿਚ ਹੀ ਰਹਿ ਜਾਣਾ । ਨਾਟਕੀ ਰੂਪ ਆਪਣੀ ਵਸਤੂ ਮੂਰਤੀਮਾਨ ਹੋ ਰਹੀ ਸਾਮਾਜਿਕ ਦਸ਼ਾ ਤੋਂ ਉਤਪੰਨ ਹੁੰਦਾ ਹੈ । ਜਦੋਂ ਪੈਦਾਵਾਰੀ ਦੀਆਂ ਸ਼ਕਤੀਆਂ ਦੀ ਪੈਦਾਵਾਰੀ ਦੇ ਰੂਪ, ਰਿਸ਼ਤਿਆਂ ਨਾਲ ਸਿਧਿਆਂ ਟਕਰਾਉਣ ਦੀ ਸਟੇਜ ਆਉਂਦੀ ਹੈ, ਉਸ ਵਕਤ ਇਹ ਟਕਰਾ ਕਾਨੂੰਨੀ, ਸਿਆਸੀ, ਮਜ਼ਬੀ ਦਾਰਸ਼ਨਿਕ ਆਦਿ ਮਸਲਿਆਂ ਤੇ ਉਨ੍ਹਾਂ ਤੋਂ ਉਪਜੀਆਂ, ਉਨ੍ਹਾਂ ਦੀਆਂ ਅਨਕਲ ਕੀਮਤਾਂ ਦੀ ਸ਼ਕਲ ਵਿਚ ਪੇਸ਼ ਹੋ ਕੇ ਮਨੁੱਖੀ ਮਨ ਵਿਚ ਜਜ਼ਬੇ, ਪੈਸ਼ਨ ਪੈਦਾ ਕਰਦਾ ਹੈ । ਜਿਵੇਂ ਜਿਵੇਂ ਸਾਮਾਜਿਕ ਦਸ਼ਾ ਪਟਾਕੇ ਦੇ ਨੇੜੇ ਆਉਂਦੀ ਹੈ, ਇਨ੍ਹਾਂ ਪੈਸ਼ਨਾਂ ਦੀ ਆਰਥਕ ਸਾਮਾਜਿਕ ਤੋਂ ਪਿਛੇ ਪੈਂਦੀ ਜਾਂਦੀ ਹੈ । ਜਿਸ ਲੜਾਈ ਤੋਂ ਫ਼ੈਸਲਾ ਹੁੰਦਾ ਹੈ, ਉਹ ਇਤਿਹਾਸਕ ਤੌਰ ਤੇ ਆਰਥਕ ਸਾਮਾਜਿਕ ਕਾਰਨਾਂ ਤੋਂ ਉਠੀ ਹੋਈ ਹੁੰਦੀ ਹੈ । ਪਰ ਵਕਤੀ ਤੌਰ ਤੇ ਮੁਖਾਲਫ਼ਾਂ ਦੇ ਵਿਰੋਧੀ ਪੇਸ਼ਨਾਂ ਦੀ ਟਕਰਾ ਤੋਂ ਹੀ ਉਠਦੀ ਹੈ । ਫ਼ੈਸਲਾ ਪੈਸ ਜਜ਼ਬਿਆਂ ਦੀ ਲੜਾਈ ਦੀ ਪੱਧਰ ਤੇ ਹੁੰਦਾ ਹੈ । ਨਾਟਕ ਹੈ ਹੀ ਮੁਖਾਲਫ਼ ਮਨੁੱਖੀ ਪੈਸ਼ਨਾਂ ਦੇ ਟਕਰਾ ਦਾ ਰੂਪ | ਸੋ ਫਟਨ ਤੇ ਆਈ ਸਾਮਾਜਿਕ ਦਸ਼ਾ ਦੇ ਮੂਰਤੀਮਾਨ ਹੋਣ ਦਾ ਸਾਹਿੱਤਕ ਰੂਪ ਨਾਟਕੀ ਹੁੰਦਾ ਹੈ । ਜਿਸ ਵਿਚ ਪਾਤਰਾਂ ਦੇ ਪੈਸ਼ਨਾਂ ਦਾ ਟਕਰਾ ਹੀ ਸਾਹਮਣੇ ਹੁੰਦਾ ਹੈ । ਐਸੇ ਪੈਸ਼ਨ ਜਿਨ੍ਹਾਂ ਵਿਚ ਪਾਤਰ ਦੀ ਪੂਰਨ ਸ਼ਖ਼ਸੀਅਤ ਕੇਂਦਰਿਤ ਹੁੰਦੀ ਹੈ । ਜੋ ਪੈਸ਼ਨ ਇਤਿਹਾਸਕ ਸਾਮਾਜਿਕ ਮਸਲੇ ਤੇ ਪਟਾਕੇ ਦੇ ਹਰ ਨੁਕਤੇ, ਹਰ ਸਟੇਜ, ਹਰ ਮੋੜ ਤੇ ਰਾਸ ਆਉਂਦਾ ਹੁੰਦਾ ਹੈ । ਨਾਟਕ ਨੂੰ ਜਨਮ ਟਕਰਾ ਦਾ ਰੂਪ ਦੇਂਦਾ ਹੈ । ਇਸ ਨੁਕਤੇ ਤੋਂ ਵੇਖਿਆਂ, ਸਾਮਾਜਿਕ ਦਸ਼ਾ ਹੀ ਨਾਟਕੀ ਰੂਪ ਨੂੰ ਜਨਮ ਦੇਂਦੀ ਹੈ ਅਤੇ ਸਾਮਾਜਿਕ ਆਰਥਿਕ ਮਸਲੇ ਜਿਸ ਤਰ੍ਹਾਂ ਅਮਲੀ ਤੌਰ ਤੇ ਮਨੁੱਖੀ ਪੇਸ਼ਨਾਂ ਦੇ ਘੋਲ ਰਾਹੀਂ ਹਲ ਹੁੰਦੇ ਹਨ, ਇਸੇ ਤਰ੍ਹਾਂ ਹੀ ਮਨੁੱਖੀ ਸ਼ਖ਼ਸੀਅਤ ਤੇ ਉਸ ਦੇ ਪੈਸ਼ਨਾਂ ਦੇ ਰੂਪ ਵਿਚ ਹੀ ਚਿਤਰਦੇ ਹਨ ।