ਪੰਨਾ:Alochana Magazine January, February, March 1966.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ । ਜੋ ਮਨੁੱਖਾਂ ਦੀ ਆਪਸ ਵਿਚ ਆਮਦੋ-ਰਫ਼ਤ, ਮਨੁੱਖੀ ਰਿਸ਼ਤਿਆਂ, ਸੰਸਥਾਵਾਂ ਤੇ ਚੀਜ਼ਾਂ ਰਾਹੀਂ ਹੋਲੀ ਹੋਲੀ ਨਮੂਦਾਰ ਹੁੰਦੀ ਹੈ । ਨਾਵਲ ਵਿਚ ਸਾਮਾਜਿਕ ਰੁਖ਼ ਦਾ ਅਰਕਿਆ ਹੋਇਆ ਅਸਲਾ ਨਹੀਂ ਹੁੰਦਾ, ਬਲਕਿ ਉਸ ਦਾ ਵੇਗ ਹੁੰਦਾ ਹੈ । ਜਿਸ ਤਰ੍ਹਾਂ ਉਹ ਪੈਦਾ ਹੁੰਦਾ ਹੈ । ਉਸਰਦਾ, ਢਲਦਾ ਤੇ ਮਰ ਜਾਂਦਾ ਹੈ । ਨਾਵਲ ਨੇ ਚੁੱਕਿ ਸਮਾਜ ਦੀ ਨਾਰਮਲ ਤੌਰ ਤੇ ਨਾਰਮਲ ਨਿਸਬਤ ਪੇਸ਼ ਨਹੀਂ ਕਰਨੀ ਹੁੰਦੀ । ਇਹ ਪਟਾਕੇ ਤੇ ਆਈ ਸਾਮਾਜਿਕ ਦਸ਼ਾ ਨਹੀਂ, ਬਲਕਿ ਜਾਂ ਉਸ ਤੋਂ ਪਹਿਲਾਂ ਦੀ, ਜਾਂ ਉਸ ਤੋਂ ਪਿਛੋਂ ਦੀ ਦਸ਼ਾ ਨੇ ਆਪਣਾ ਵਿਸ਼ਾ ਬਣਾਉਂਦੀ ਹੈ । ਇਸ ਵਾਸਤੇ ਨਾਵਲ ਵਿਚ ਟਕਰਾ ਅਮੂਮਨ ਆਪਣੇ fਸਿਖਰ ਦੀ ਤਿਖਿਆਈ ਤੇ ਲੜਾਈ ਦੀ ਪਕੜ ਰਾਹੀਂ ਪੇਸ਼ ਨਹੀਂ ਹੁੰਦਾ । ਨਾਵਲ ਉਸ ਦੀ ਭਿੰਨਤਾ, ਉਸ ਦੀ ਬੁਨਤੀ, ਉਸਦੀ ਪੇਚੀਦਗੀ ਪੇਸ਼ ਕਰਦਾ ਹੈ । ਜ਼ਿੰਦਗੀ ਦੀ ਨਾਰਮਲ ਤਰ ਵਿਚ ਸਾਰੇ ਟਕਰਾ ਵਿਅਕਤੀ ਤੇ ਸਮਾਜ ਵਿਚ ਆਪਣੇ ਧੁਰ ਨਿਸ਼ਾਨੇ ਤੇ ਹਮੇਸ਼ਾ ਨਹੀਂ ਪਹੁੰਚਦੇ । ਸਮਾਜ ਦੀ ਉਸਾਰੀ ਦੇ ਕਈ ਦੌਰ ਐਸੇ ਹੁੰਦੇ ਹਨ, ਜਦੋਂ ਮੁਖ਼ਾਲਫ਼ ਤਾਕਤਾਂ ਆਪਸ ਵਿਚ ਟਕਰਾ ਕੇ ਖੁੰਢੀਆਂ ਹੀ ਹੋਈ ਜਾਂਦੀਆਂ ਹਨ । ਸਾਮਾਜਿਕ ਵਿਰੋਧਾਂ ਦੇ ਹਲ ਦਾ ਪੁਤਿਨਿਧ ਰੂਪ ਹੀ ਇਹ ਬਣ ਜਾਂਦਾ ਹੈ । ਕਈ ਵਿਰੋਧ ਢਲ ਜਾਂਦੇ ਹਨ, ਜ਼ਾਇਲ ਹੋ ਜਾਂਦੇ ਹਨ । ਜਿਸ ਦੌਰ ਵਿਚ ਇਹ ਵਿਰੋਧ ਵਿਅਕਤੀਆਂ ਦੀਆਂ ਜ਼ਿੰਦਗੀਆਂ ਵਿਚ ਤਿਖੇ ਵੀ ਹੁੰਦੇ ਹਨ, ਸਾਰੇ ਟਕਰਾ ਸਿਰਲੱਥ ਹਦ ਤਕ ਨਹੀਂ ਜਾਂਦੇ। ਕਿ ਨਾਰਮਲ ਜ਼ਿੰਦਗੀ ਦਾ ਸਾਰਾ ਅਰਜ਼ ਪੇਸ਼ ਕਰਦਾ ਹੈ ਅਤੇ ਨਾਰਮਲ ਜ਼ਿੰਦਗੀ ਵਿਚ ਕਈ ਮਰੋੜ ਰੋੜ, ਦੇ ਸਾਂਢੇ ਹੁੰਦੇ ਹਨ, ਇਸ ਵਾਸਤੇ ਇਸ ਵਿਚ ਸਾਮਾਜਿਕ ਟਕਰਾ ਦਾ ਹਰ ਕਿਸਮ ਦਾ ਪ ਹੁੰਦਾ ਹੈ । ਕੋਈ ਸਿਰਲਥ, ਕੋਈ ਗਾਜ਼ੀ, ਕੋਈ ਸਮਝੌਤੇ ਵਾਲਾ । ਦੁਖਾਂਤਕ ਰੂਪ ਹਰੇ ਤੰਦਾਂ ਨਾਲ ਇਕ ਤੰਦ ਹੀ ਹੁੰਦਾ ਹੈ । । ਵਖ ਵਖ ਰੂਪਾਂ ਵਿਚੋਂ ਸਾਮਾਜਿਕ ਵਿਰੋਧ ਤਾਂ ਜ਼ਾਹਿਰ ਹੁੰਦੇ ਹਨ ਅਤੇ ਇਕ ਦੂਸਰੇ eਤੇ ਚਾਨਣ ਵੀ ਪਾਉਂਦੇ ਹਨ, ਪਰ ਸਾਰੇ ਟਕਰਾ ਇਕ ਰਾਹ ਹੀ ਨਹੀਂ ਤੁਰਦੇ । ਸਰਮਾਏਦਾਰੀ ਸਮਾਜ ਦਾ ਵਿਆਹ ਜਾਂ ਇਸਤ੍ਰੀ ਮਰਦ ਦਾ ਰਿਸ਼ਤਾ ਅਨਜੋੜ ਹੁੰਦਾ ਹੈ, ਵਿਰੋਧ ਦਾ ਭਰਿਆ ਹੁੰਦਾ ਹੈ । ਪਿਆਰ ਦੇ ਰਾਹ ਵਿਚ ਰੋੜੇ ਹੁੰਦੇ ਹਨ, ਪਰ ਹਰ ਕੋਈ ਤ ਦੇ ਕੰਢੇ ਤਕ ਨਹੀਂ ਪੁੱਜਦਾ । ਨਾਵਲ ਵਿਚ ਕਾਲ ਦੇ ਹੋਣ ਵਾਸਤੇ ਦੁਖਾਂਤ ਵਾਲੀ ਸਰਤਾ ਜ਼ਰੂਰੀ ਨਹੀਂ ਹੁੰਦੀ । ਸਾਮਾਜਿਕ ਮਨੁੱਖੀ ਮਸਲੇ ਦੀ ਸਾਂਝੀ ਰੰਗਤ, ਸਗੋਂ a ਦੀ ਸਾਂਝ ਹੀ ਕਾਫ਼ੀ ਹੁੰਦੀ ਹੈ । ਬੁਨਿਆਦੀ ਪੈਟਰਨ ਦੇ ਇਕ ਹੁੰਦਿਆਂ ਹਾਲਾਤ ਦੇ ਦ ਅੰਗ ਬਦਲਣ ਨਾਲ, ਜ਼ਿੰਦਗੀ ਵਿਚ ਨਤੀਜੇ ਕਾਫ਼ੀ ਵਧੇਰੇ ਹੋ ਜਾਂਦੇ ਹਨ । ਸਰਮਇਦਾਰੀ ਸਾਮਾਜਿਕ ਰਿਸ਼ਤਿਆਂ ਦੀ ਪੈਚੀਦਗੀ ਤੇ ਪੈਦਾ ਹੋਏ ਸਬੱਬੀ ਅੰਗਾਂ ਨਾਲ ਜਿਸ ਤਰਾਂ ਪ੍ਰਤਿਨਿਧ ਦੀ ਵਸਤੂ ਤੇ ਰੂਪ ਇਕ ਨਹੀਂ ਰਹਿੰਦੇ, ਕਈ ਰੂਪ ਧਾਰਨ ਕਰਦੇ ਹਨ । ਇਸ ਤਰ੍ਹਾਂ ਹੀ ਇਸ ਅੰਗ ਨੂੰ ਪੇਸ਼ ਕਰਦਿਆਂ ਨਾਵਲ ਵਿਚ ਜਦੋਂ ਪਾਤਰਾਂ ਦੀ ਬਣਤਰ ਹੋ ਜਾਂਦੇ ਹਨ । ਜਿਸ ਤਰ੍ਹਾਂ ਪ੍ਰਤਿਨਿਧ ਰਤਆਂ ਦੀ ਪੈਚੀਦਗੀ ਤੇ ਪੈਦਾ 87