ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਹੁਤ ਘੱਟ ਸੀ, ਪਰ ਇਸ ਦੇ ਲੱਭਣ ਪਿੱਛੋਂ ਸਾਡੇ ਸਾਹਿੱਤ ਦੇ ਸਾਰੇ ਇਤਿਹਾਸ ਇਕ ਦਮ ਪੁਰਾਣੇ ਹੋ ਗਏ ਹਨ । | ਇਸੇ ਤਰ੍ਹਾਂ, ਇਕ ਵਿਕ੍ਰਿਤਾ ਪਾਸੋਂ ਪ੍ਰਾਪਤ ਕੀਤੇ ਇਕ ਗੰਥ ਦੀ ਫਰੋਲਾ ਫਰਾਲੀ ਕਰਨ ਉਪਰੰਤ ਸੰਪਾਦਕ ਨੂੰ ਪਤਾ ਲੱਗਾ ਕਿ ਜਿਸ ਨੂੰ ਉਹ ਗੁਰਬਾਣੀ ਦਾ ਸੰਗੋਹ ਸਮਝ ਕੇ ਸਸਤਾ ਛੱਡ ਗਿਆ ਸੀ, ਉਹ ਬਠਿੰਡੇ ਜ਼ਿਲੇ ਦੇ ਹਰੀਏ ਜੱਟ ਦੀ ਸੰਪੂਰਣ ਰਚਨਵਾਲੀ ਹੈ ਜੋ ਨਿਰਸੰਦੇਹ ਆਪਣੇ ਰਚਨਾਤਮਕ ਗੁਣਾਂ ਸਦਕਾ, ਸਤਾਰਵੀਂ ਸਦੀ ਦੇ ਪੰਜਾਬ ਦੀਆਂ ਸਿਰਮੌਰ ਰਚਨਾਵਾਂ ਵਿੱਚ ਸੀ । | ਲਿਖਤਾਂ ਅਜੇ ਵੀ ਪ੍ਰਾਪਤ ਹਨ - ਪੰਜਾਬ ਵਿਚ ਵੀ ਤੇ ਪੰਜਾਬੋਂ ਬਾਹਰ ਵੀ । ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ ਤੇ ਬਿਹਾਰ ਦੇ ਲਿਖਤ-ਭੰਡਾਰਾਂ ਵਿੱਚੋਂ ਪੁਰਾਤਨ ਤੇ ਮਧਕਾਲੀਨ ਪੜਾਵਾਂ ਦਾ ਪੰਜਾਬੀ ਸਾਹਿੱਤ ਮਿਲ ਸਕਦਾ ਹੈ ; ਪਾਂਡਿਆਂ, ਚਾਰਣਾ, ਭੱਟਾਂ ਤੇ ਬਾਣੀਆਂ ਦੀਆਂ ਵਹੀਆਂ ਵਿਚ ਬੜਾ ਅਮੋਲਕ ਖ਼ਜ਼ਾਨਾ ਮੌਜੂਦ ਹੈ ; ਪੁਰਾਣੀਆਂ ਸੰਗਤਾਂ ਤੇ ਗੁਰਦੁਆਰੇ ਇਕ ਹੋਚ ਸੋਮਾ ਹਨ ; ਕਾਬਲ ਵਿੱਚੋਂ ਕਾਫ਼ੀ ਕੀਮਤੀ ਮਸਾਲਾ ਮਿਲਣ ਦੀ ਆਸ ਹੈ ; ਰੂਸ ਵਿੱਚੋਂ ਵੀ ਕੁੱਝ ਪੰਜਾਬੀ ਲਿਖਤਾਂ ਮਿਲ ਚੁੱਕੀਆਂ ਹਨ,ਖ਼ੁਦ ਸੰਪਾਦਕ ਪਾਸ ਵੈਰਾਗ ਪ੍ਰਕਰਣ ਦਾ ਇਕ ਖਰੜਾ ਪਿਆ ਹੈ ਜਿਸ ਦੇ ਅੰਤ ਵਿਚ ਇਹ ਸੂਚਨਾ ਦਰਜ ਹੈ : “ਪੂਰਨ ਭਈ ਮਿਤੀ ਜੇਠ ਵਡੀ ਪੰਚਮੀ ਸੰਮਤ ੧੯੩੯ ਆਰਤਵਾਰ ਸੁਭ ਦਿਨ ਸ਼ੁਭ ਘਰੀ...ਪੋਥੀ ਲਿਖੀ ਬੁਖਾਰੇ ਮੰਝਿ ... ਦੋਹਰਾ ॥ ਯਹ ਸਤਕ ਪੂਰਨ ਭਇਓ ਆਮ ਜਲ ਕੇ ਪਾਹਿ ॥ | ਧਰਤੀ ਤੁਰਕਿਸਤਾਨ ਕੀ ਨਗਰ ਖਾਰੇ ਮਾਹਿ ॥" ਇਹ ਸਭ ਖਿਡੀਆਂ ਪੰਡੀਆਂ ਲਿਖਤਾਂ ਇਕੱਤਰ ਹੋਣੀਆਂ ਚਾਹੀਦੀਆਂ ਹਨ । | ਜਦ ਤੋਂ ਗੁਰਮੁੱਖੀ, ਪੰਜਾਬ ਦੇ ਸਾਹਿੱਤ ਦੀ ਲਿੱਪੀ ਬਣੀ ਹੈ, ਪੰਜਾਬ ਦਾ ਸਾਹਿੱਤ ਸਾਧੂਆਂ ਤੇ ਘਰ-ਬਾਰੀਆਂ ਰਾਹੀਂ ਦੂਰ ਦੂਰ ਤਕ ਪਹੁੰਚਿਆ ਹੈ । ਜੇ ਇਹ ਪਤਾ ਹੋਵੇ ਕਿ ਪਿਛਲੇ ਦਿਨਾਂ ਵਿਚ ਵਧੀਆ ਕਾਗ਼ਜ਼ ਕਿੰਨੀ ਔਖੀ ਤਰਾਂ ਤਿਆਰ ਹੁੰਦਾ ਸੀ, ਚੰਗੀ ਸਿਆਹੀ ਕਿੰਨੀ ਮੁਸ਼ਕਿਲ ਨਾਲ ਤਿਆਰ ਹੁੰਦੀ ਸੀ ਤੇ ਦੀਵੇ ਦੀ ਮੱਧਮ ਲੇ ਵਿਚ ਅੱਖਾਂ ਗਾਲ ਗਾਲ ਕੇ ਪੱਤਰੇ ਲਿਖਣ ਜਾਂ ਸੁੰਦਰ ਵੇਲਾਂ ਤੇ ਚਤਰ ਬਣਾਉਣ ਵਾਲਾ ਸ਼ਿੰਗਾਰ ਕਿੰਨੇ ਸਬਰ ਵਾਲਾਂ ਕੰਮ ਸੀ ਅਤੇ ਇਸੇ ਕਰ ਕੇ ਇਕ ਇਕ ਲਿਖਤ ਕਿੰਨੀ ਮੁੱਲਵਾਨ ਵਸਤ ਹੁੰਦੀ ਸੀ,ਤਾਂ ਇਨ੍ਹਾਂ ਲਿਖਤਾਂ ਨੂੰ ਰੁਲਦਿਆਂ ਜਾਂ ਨਸ਼ਟ ਹੁੰਦਿਆਂ ਵੇਖ ਕੇ ਲਾਪਰਵਾਹੀ ਜਾਰੀ ਰੱਖਣੀ ਕਿਸੇ ਜੋਧੇ ਦਾ ਹੀ ਕੰਮ ਹੋ ਸਕਦਾ ਹੈ ! ਲਿਖਤਾਂ ਦੀ ਖੋਜ, ਪ੍ਰਾਪਤੀ ਤੇ ਸੰਭਾਲ ਵੱਲ ਸਾਡਾ ਸੰਗਠਿਤ ਧਿਆਨ ਇਸੇ ਵੇਲੇ ੬