ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਾਣਾ ਚਾਹੀਦਾ ਹੈ । | ਹੁਣ ਤਕ ਜੋ ਉੱਦਮ ਹੋਏ ਹਨ ਉਹ ਕਿਸੇ ਹਾਲਤ ਵਿਚ ਤਸੱਲੀ ਬਖ਼ਸ਼ ਨਹੀਂ ਕਹੇ ਜਾ ਸਕਦੇ । ਪੰਜਾਬ ਯੂਨੀਵਰਸਿਟੀ, ਲਾਹੌਰ ਵਿਚ ਕੁੱਝ ਲਿਥਤਾਂ ਸਨ, ਪਰ ਪੰਜਾਬੀ ਲਿਖਤਾਂ ਨੂੰ ਆਪ ਓਥੇ ਪਹੁੰਚਣਾ ਪੈਂਦਾ ਸੀ, ਲਿਖਤਾਂ ਪਾਸ ਪਹੁੰਚਣ ਦੀ ਕੋਈ ਯੋਜਨਾ ਨਾ ਕਿਸੇ ਅਧਿਕਾਰੀ ਦੀ ਸੀ ਨਾ ਸੰਸਥਾ ਦੀ । ਸ਼ੈਰਾਨੀ ਸੰਗੋਹ ਵਰਗਾ ਕੋਈ ਲਿਖਤੀ ਖ਼ਜ਼ਾਨਾ ਪੰਜਾਬੀ ਭਾਗ ਵਿਚ ਨਹੀਂ ਸੀ ਪਹੁੰਚ ਸਕਿਆ। ਪੰਜਾਬ ਪਬਲਿਕ ਲਾਇਰੀ, ਲਾਹੌਰ ਵਿਚ ਕਾਫ਼ੀ ਲਿਖਤਾਂ ਸਨ ਜੋ ਸਰ ਅਤਰ ਸਿੰਘ ਭਦੌੜ ਦੇ ਸੰਗ੍ਰੇਹ ਤੋਂ ਆਈਆ ਸਨ, ਪਰ ਇਸ ਲਾਇਬ੍ਰੇਰੀ ਦਾ ਮਾਲ ਮੱਤਾ, ਬਹੁਤ ਕਰਕੇ, ਭਦੌੜੀ ਸੰਹ ਤਕ ਹੀ ਸੀਮਿਤ ਰਿਹਾ | ਸੁਰਗਵਾਸੀ ਭਾਈ ਤਖ਼ਤ ਸਿੰਘ ਜੀ ਦੇ ਸਿੱਖ ਕੰਨਿਆ ਮਹਾ ਵਿਦਿਆਲਾ, ਫ਼ੀਰੋਜ਼ਪੁਰ, ਦੀਆਂ ਕੁੱਝ ਲਿਖਤਾਂ ਹੜ ਵਿਚ ਰੁਲ ਗਈਆਂ, ਕੁੱਝ ਸੰਭਾਲ ਖੁਣੇ ਉ ਕੇ ਪੁੱਡ ਗਈਆਂ । ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਸਿੱਖ ਇਤਿਹਾਸ ਖੋਜ-ਵਿਭਾਗ ਨੂੰ ਸ: ਕਰਮ ਸਿੰਘ ਤੇ ਡਾ: ਗੰਡਾ ਸਿੰਘ ਨੇ ਕਾਫ਼ੀ ਜ਼ੋਰ ਲਾ ਕੇ ਉਸਾਰਿਆ ਪਰ ਪਸ ਦੀ ਬੁੜ ਨੇ ਨਾ ਲਿਖਤਾਂ ਦੀ ਸੰਭਾਲ ਹੀ ਪੂਰੀ ਹੋਣ ਦਿੱਤੀ ਤੇ ਨਾ ਸੰਗੋਹ ਵਿਚ ਹੀ ਕਈ ਵਾਧਾ ਹੋ ਸਕਿਆ । ਸਿੱਖ ਰੈਫ਼ਰੈਨਸ ਲਾਇਬੇਰੀ, ਅਮ੍ਰਿਤਸਰ ਲਈ ਗੁਰਦੁਆਰਿਆ, ਧਰਮਸ਼ਾਲਾਵਾਂ ਦਾ ਬੜਾ ਵੱਡਾ ਸੋਮਾ ਖੁੱਲਾ ਸੀ ਪਰ ਉਨ੍ਹਾਂ ਉਸ ਦਾ ਵੀ ਲਾਭ ਨਹਾ ਉਠਾਇਆ, ਵਰਨਾ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ ਦੀ ਆਦਿ ਗ੍ਰੰਥ ਤੇ ਸਰੀਰ ਦੇ ਗੁਰਦੁਆਰੇ ਦੀ ਦਸਮ ਗ੍ਰੰਥ ਦੀਆਂ ਅਨਪਮ ਵੇਲਾਂ ਵਾਲੀਆਂ ਕਲਾ-ਕਿਰਤਾ, 14 ਸੰਭਾਲ ਕਿਵੇਂ ਪਈਆਂ ਰਹਿੰਦੀਆਂ ? ਪੰਜਾਬੀ ਵਿਭਾਗ, ਪਟਿਆਲਾ ਪਾਸ ਸਾਧਨਾਂ ਦੀ ਏਨੀ ਨਹੀਂ ਜਿੰਨੀ ਸੇਧ-ਭਰੀ ਲਗਨ ਦੀ ਘਾਟ ਸੀ, ਵਰਨਾ ਜਿਸ ਅਮਲਕ ੫੧ ਅਸੀਂ ਉੱਪਰ ਜ਼ਿਕਰ ਕਰ ਆਏ ਹਾਂ ਉਸ ਦੀ ਹਾਲਤ ਵਿਭਾਗ ਦੇ ਪੁਸਤਕਾਲੇ ਵਿਚ ਪਹੁੰਚਣ ਤੋਂ ਪਿੱਛੋਂ ਕਿਉਂ ਏਨੀ ਰਲੀ ਹੋਈ ਹੁੰਦੀ ? ਸੈਂਟਲ ਪਬਲਿਕ ਲਾਏ ਪਟਿਆਲਾ ਨੂੰ ਗਵਰਨਰ ਸੀ ਸੀ. ਪੀ. ਐਨ. ਸਿੰਘ ਰਾਹੀਂ ਹੱਥ ਲਿਖਤਾਂ ਖ਼ਰੀਦਣ ਲਈ ਕੁੱਝ ਰਕਮ ਮਿਲੀ ਸੀ ਜਿਸ ਨਾਲ ਕੁੱਝ ਚੋਣਵੀਆਂ ਲਿਖਤਾਂ ਪ੍ਰਾਪਤ ਕੀਤੀਆਂ ਗਈਆਂ ਅਤੇ ਭੁਪਿੰਦਰ ਪਬਲਿਕ ਲਾਇਬੇਰੀ, ਪਟਿਆਲਾ ਤੇ ਪੰਜਾਬ ਆਰਕਾਈਵਜ਼ ਤੋਂ ਵੀ ਲਿਖਤਾਂ ਪਹੁੰਚੀਆਂ, ਪਰ ਹੁਣ ਅੱਗੋਂ ਕੰਮ ਠੱਪ ਪਿਆ ਹੈ । ਪੰਜਾਬ ਸਟੇਟ ਆਰਕਾਈਵਜ਼, ਪਟਿਆਲਾਂ ਵਿਚ ਪੱਥੀਆਂ ਦੀ ਵਿਗਿਆਨਿਕ ਸੰਭਾਲ ਦਾ ਕੁੱਝ ਪ੍ਰਬੰਧ ਮੌਜੂਦ ਹੈ, ਪਰ ਕੰਮ ਦੀ ਮਾਤਰਾ ਮੌਜੂਦਾ ਬਜਟ ਅਨੁਸਾਰ, ਕਰਮਚਾਰੀਆਂ ਦੀ ਵਿੱਤ ਤੋਂ ਬਾਹਰ ਦੀ ਹੈ । ਨਾਲੇ ਇਸ ਵਿਭਾਗ ਦੀ ਰਚੀ ਬਹੁਤ ਕਰਕੇ ਇਤਿਹਾਸਿਕ ਮੁੱਲ ਵਾਲੀਆ ਬਤਾ ਇਕੱਤਰ ਕਰਨ ਵੱਲ ਹੈ । ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਆਪਣੀ ਛੋਟੀ ਉਮਰ 'ਚ ਇਸ ਪਾਸੇ ਅਜੇ ਕੋਈ ਆਦਰ ਯੋਗ ਕੰਮ ਨਹੀਂ ਕਰ ਸਕੀ : ਨਾਮਧਾਰੀਆਂ ਦਾ ਜੀਵਨ