ਨਗਰ ਵਾਲਾ ਸੰਗੈਹ ਸਭ ਲਈ ਖੁੱਲ੍ਹਾ ਨਹੀਂ ਹੈ । ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਦੀਆਂ ਕੁੱਝ ਕੀਮਤੀ ਲਿਖਤੀ ਪੋਥੀਆਂ ਪੀ. ਐਚ. ਡੀ. ਕਰਨ ਵਾਲਿਆਂ ਦੇ ਪੇਟੇ ਪੈ ਚੁੱਕੀਆਂ ਹਨ ਤੇ ਬਾਕੀ ਦੀਆਂ ਖਖਿਆਂ ਵਿਚ ਬੰਦ ਪਈਆਂ ਹਨ। ਸੰਗਰਹੀਏ (ਰਾਜਸਥਾਨ) ਤੇ ਸਾਧੂ ਆਮ, ਹੋਸ਼ਿਆਰ ਪੁਰ ਅਤੇ ਬੁੱਢਾ ਦਲ ਦੇ ਸੰਗ੍ਰੇਜ਼ਾਂ ਵਿਚ ਵੀ ਕੁੱਝ ਲਿਖਤੀ ਥੀਆਂ ਮੌਜੂਦ ਹਨ । | ਬਹੁਤ ਸਾਰੇ ਵਿਅਕਤੀਗਤ ਪੁਸਤਕਾਲੇ ਰੁਲ ਗਏ ਹਨ, ਜਿਵੇਂ ਸੰਤ ਜੁਆਲਾ ਸਿੰਘ ਪਟਿਆਲਾ, ਸੁੱਚਾ ਸਿੰਘ ਖੋਜੀ ਜਾਂ ਨਿਹੰਗ ਸ਼ਮਸ਼ੇਰ ਸਿੰਘ ਗੜੇ ਦੇ ਤੇ ਕਿਸੇ ਹਦ ਤਕ ਬਾਬਾ ਪ੍ਰੇਮ ਸਿੰਘ ਹੋਤੀ ਵਾਲਿਆਂ ਦਾ ਵੀ, ਪਰ ਭਾਈ ਕਾਨ੍ਹ ਸਿੰਘ ਤੇ ਭਾਈ ਵੀਰ ਸਿੰਘ ਦੇ ਸੰਗੈਹ ਰੱਖਿਅਤ ਰਹੇ ਹਨ । ਭਾਈ ਕਾਨ੍ਹ ਸਿੰਘ ਜੀ ਦਾ ਸੰਗੋਹ, ਉਨਾਂ ਦੇ ਸਪੁੱਤਰ ਹਰੀ ਜੀ ਦੀ ਸਿਆਣਪ ਨੇ, ਪੰਜਾਬੀ ਯੂਨੀਵਰਸਿਟੀ ਵਿਚ ਪਹੁੰਚਾ ਦਿੱਤਾ ਹੈ । ਭਾਈ ਵੀਰ ਸਿੰਘ ਦੇ ਸੰਗੈ ਦੀ ਸੰਭਾਲ ਦੀਆਂ ਵਿਉਂਤਾਂ ਬਣ ਰਹੀਆਂ ਹਨ । ਡਾ: ਗੰਡਾ ਸਿੰਘ ਦਾ ਅਮੋਲਕ ਸੰਗੈਹ ਉਚੇਚਾ ਧਿਆਨ ਮੰਗਦਾ ਹੈ। ਗਿਆਨੀ ਗੁਰਦਿੱਤ ਸਿੰਘ, ਸ. ਸ਼ਮਸ਼ੇਰ ਸਿੰਘ ਅਸ਼ੋਕ, ਪਿਆਰਾ ਸਿੰਘ ਪਦਮ, ਸ. ਗੋਬਿੰਦ ਸਿੰਘ ਲਾਂਬਾ, ਡਾ. ਸੁਰਿੰਦਰ ਸਿੰਘ ਕੋਹਲੀ, ਸ. ਹਰਨਾਮ ਸਿੰਘ ਸ਼ਾਨ; ਆਦਿ ਦੇ ਨਿੱਕੇ ਮੋਟੇ ਸੰਹ ਉੱਪਰ-ਕਥਿਤ ਵਰਗ ਦੇ ਨਹੀਂ ਬਣ ਸਕੇ । ਇਨ੍ਹਾਂ ਸਤਰਾਂ ਦੇ ਲੇਖਕ ਦੀ ਹੁਣ ਤਕ ਦੀ ਸਭ ਤੋਂ ਵੱਡੀ ਕਮਾਈ ਉਹ ੧੦੦੦ ਲਿਖਤਾਂ ਹਨ ਜੋ ਪਿੰਡ ਪਿੰਡ ਫਿਰ ਕੇ ਇਕੱਠੀਆਂ ਕੀਤੀਆਂ ਹੋਈਆਂ ਹਨ ਪਰ ਇਨ੍ਹਾਂ ਦੀ ਯੋਗ ਸੰਭਾਲ ਦੇ ਸਾਧਨ ਕਿੱਥੇ ਹਨ ? | ਉੱਪਰ ਦਿੱਤੇ ਸਾਰੇ ਥਹੁ ਥਿੱਤੇ ਇਸ ਵੱਡੀ ਸਮੱਸਿਆ ਦੀ ਹੋਂਦ ਦੇ ਸੂਚਕ ਹਨ । ਇਕੱਠੀਆਂ ਹੋਣ ਵਾਲੀਆਂ ਲਿਖਤਾਂ ਅਜੇ ਵੀ ਬਥੇਰੀਆਂ ਪਈਆਂ ਹਨ । ਇਨ੍ਹਾਂ ਨੂੰ ਇਕ ਥਾਂ ਕਰਨ ਦੀ ਯੋਜਨਾ, ਨਿਰੀ ਇੱਛਾ ਦੀ ਪੱਧਰ ਤੋਂ ਉੱਠ ਕੇ ਨਿੱਗਰ ਰੂਪ ਵੱਲ ਤੁਰਨੀ ਚਾਹੀਦੀ ਹੈ । ਸਪੱਸ਼ਟ ਹੈ ਕਿ ਹੱਥ-ਲਿਖਤਾਂ ਲਈ ਪੰਜਾਬ ਵਿਚ ਇਕ ਵੱਡੇ, ਕੇਂਦਰੀ ਪੁਸਤਕਾਲੇ ਦੀ ਨੀਂਹ ਰੱਖੀ ਜਾਣੀ ਚਾਹੀਦੀ ਹੈ । ਸਾਡੇ ਸੰਕਲਪ ਅਨੁਸਾਰ ਇਸ ਪੁਸਤਕਾਲੇ ਵਿਚ ਪੰਜਾਬੀ ਦੀਆਂ ਨਿਰੋਲ ਲਿਖਤਾਂ ਹੀ ਲਿਖਤਾਂ ਹੋਣਗੀਆਂ ਜਾਂ ਲਿਖਤਾਂ ਦੀਆਂ ਮਾਈਕਰੋ-ਫ਼ਿਲਮਾਂ, ਜੋ ਦੁਨੀਆਂ ਦੀ ਹਰ ਨੁੱਕਰ ਵਿੱਚੋਂ ਇਕੱਤਰ ਕੀਤੀਆਂ ਜਾਣਗੀਆਂ । ਇਹ ਕੇਂਦਰ ਪੰਜਾਬੀ ਦੀਆਂ ਉਚੇਰੀਆਂ ਖੋਜ-ਉਪਾਧੀਆਂ ਦੀ ਤਿਆਰੀ ਲਈ ਪਵਾਨ ਹੋਵੇਗਾ । ਵਿਸ਼ਿਆਂ ਅਨੁਸਾਰ ਇਸ ਦੇ ਅੱਡ ਅੱਡ ਭਾਗ ਹੋਣਗੇ । ਡਾਇਰੈਕਟਰ (੧੮੦੦-੨੨੦੦), ਲਾਇਬ੍ਰੇਰੀਅਨ (੧੨੦੦-੧੬੦੦) ਤੇ ਫੋਟੋਗ੍ਰਾਫ਼ਰ (੮੦੦੧੨੦੦), ਤੋਂ ਬਿਨਾ ਪਰਿ-ਰੱਖਿਅਕ ਤੇ ਜਿਲਦਸਾਜ਼, ਮੁਦਕ ਖੋਜੀ, ਵਿਦਿਅਕ ਖੋਜੀ, ਵਿਦਿਆਰਥੀ ਤੇ ਹੋਰ ਲੋੜੀਂਦੇ ਕਰਮਚਾਰੀ ਇਸ ਉੱਚਤਮ ਵਰਗ ਦੇ ਪੁਸਤਕਾਲੇ ਦੇ ਤਨਖ਼ਾਹਦਾਰ ਸੇਵਾਦਾਰ ਹੋਣਗੇ । ਇਸ ਪੁਸਤਕਾਲੇ ਦੇ ਕਰਮਚਾਰੀ ਪਿੰਡ ਪਿੰਡ ਜਾ
ਪੰਨਾ:Alochana Magazine January, February, March 1967.pdf/12
ਦਿੱਖ