ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰ ਜਾ ਬੀ ਸਾਹਿੱ ਤ ਅ ਕ ਡ ਮੀ ੧੬੮, ਮਾਡਲ ਗਰਾਮ, ਲੁਧਿਆਣਾ । | ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼-ਉਤਸਵ ੧੯੬੯ ਵਿਚ ਸੰਸਾਰ ਭਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਨੇ ਇਸ ਉਤਸਵ ਨੂੰ ਯੋਗ ਢੰਗ ਨਾਲ ਮਨਾਉਣ ਲਈ ਇਕ ਵਿਸ਼ੇਸ਼ ਯੋਜਨਾ ਬਣਾਈ ਹੈ, ਜਿਸ ਅਧੀਨ ਸਾਰੇ ਵਿਦਵਾਨ ਲੇਖਕਾਂ ਤੇ ਸਾਹਿੱਤਕਾਰਾਂ ਦੀ ਸੇਵਾ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗੁਰੂ ਜੀ ਦੇ ਜੀਵਨ ਤੇ ਰਚਨਾਵਾਂ ਸੰਬੰਧੀ ਕੋਈ ਵੀ ਪੱਖ ਲੈ ਕੇ ਪੁਸਤਕਾਂ ਲਿਖਣ । ਸੱਭ ਤੋਂ ਉੱਤਮ ਪੰਜ ਪੁਸਤਕਾਂ ਦੇ ਲੇਖਕਾਂ ਨੂੰ ਇਕ ਇਕ ਹਜ਼ਾਰ ਰੁਪਏ ਦੇ ਪੰਜ ਪੁਰਸਕਾਰ ਦਿੱਤੇ ਜਾਣਗੇ । ਪੁਰਸਕ੍ਰਿਤ ਪੁਸਤਕਾਂ ਦੀਆਂ ਪੰਜ ਪੰਜ ਹਜ਼ਾਰ ਕਾਪੀਆਂyਅਕਾਡਮੀ ਆਪਣੇ ਖ਼ਰਚ ਉੱਤੇ ਛਪਵਾਏਗੀ ਤੇ ਇਨਾਮਾਂ ਤੋਂ ਬਿਨਾਂ ਨਿਯਮਾਂ ਅਧੀਨ, ਇਨ੍ਹਾਂ ਦੀ ਬਣਦੀ ਰਾਇਲਟੀ, ਵੱਖਰੀ ਦਿੱਤੀ ਜਾਏਗੀ । ਪੁਰਸਕਾਰ ਲਈ ਭੇਜੀਆਂ ਜਾਣ ਵਾਲੀਆਂ ਪੁਸਤਕਾਂ ਸੰਬੰਧੀ ਹੇਠਾਂ ਦਿੱਤੀਆਂ ਸ਼ਰਤਾਂ ਆਪ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ, ਜਿਨ੍ਹਾਂ ਦੀ ਪਾਲਣਾ ਅਤਿ ਜ਼ਰੂਰੀ ਹੈ : ੧. ਪੁਸਤਕਾਂ ਖਰੜਾ ਰੂਪ ਵਿਚ ਹੋਣ ਤੇ ਇਨਾਂ ਦਾ ਕੋਈ ਵੀ ਭਾਗ ਪੂਰਾ ਜਾਂ ਅਧਰ ਪਹਿਲਾਂ ਛਪ ਚੁੱਕੀ ਕਿਸੇ ਵੀ ਭਾਸ਼ਾ ਦੀ ਪੁਸਤਕ ਦਾ ਭਾਗ ਨਾ ਬਣ ਚੁੱਕਾ ਹੋਵੇ । ੨. ਪੁਸਤਕਾਂ ਗੁਰੂ ਜੀ ਦੇ ਜੀਵਨ ਤੇ ਫ਼ਲਸਫ਼ੇ ਦੇ ਕਿਸੇ ਵੀ ਪੱਖ ਸੰਬੰਧੀ ਹੋ ਸਕਦੀਆi ਹਨ । ਨਾਵਲ ਤੇ ਮਹਾਂ-ਕਾਵਿ ਆਦਿ ਵੀ ਪੁਰਸਕਾਰ ਲਈ ਵਿਚਾਰੇ ਜਾ ਸਕਦੇ ਹਨ । ੩. ਪੁਸਤਕਾਂ ਦਾ ਆਕਾਰ ੨੦x੩੦/੧੬ ਦੇ ਘੱਟੋ ਘੱਟ ਪੌਣੇ ਦੋ ਸੌ ਤੇ ਵੱਧ ਤੋਂ ਵਧ ਢਾਈ ਸੌ ਸਫ਼ੇ ਬਣਦਾ ਹੋਵੇ । ੪. ਪੁਸਤਕਾਂ ਦੇ ਖਰੜੇ ੩੧ ਅਕਤੂਬਰ, ੧੯੬੮ ਤੱਕ ਹਰ ਹਾਲਤ ਵਿਚ ਪ੍ਰਧਾਨ ਪੰਜਾਬੀ-ਸਾਹਿੱਤ ਅਕਾਡਮੀ ਪਾਸ ਪੁਜ ਜਾਣੇ ਚਾਹੀਦੇ ਹਨ। ਪਿੱਛੋਂ ਜੇ ਖਰੜੇ ਪੁਰਸਕਾਰ ਲਈ ਨਹੀਂ ਵਿਚਾਰੇ ਜਾਣਗੇ । ੫. ਪੁਰਸਕਾਰਾਂ ਸੰਬੰਧੀ ਨਿਰਣੇ ਦਾ ਐਲਾਨ ੧ ਜਨਵਰੀ, ੧੯੬੯ ਤੱਕ ਕਰ ਦਿੱਤਾ ਜਾਏਗਾ, ਤੇ ੧੩ ਅਪਰੈਲ ੧੯੬੯ ਨੂੰ ਇਕ ਵਿਸ਼ੇਸ਼ ਸਮਾਗਮ ਵਿਚ ਪੁਰਸਕਾਰ ਭੇਟ ਕੀਤੇ ਜਾਣਗੇ ਦੇ ਆਮ ਵਿਕਰੀ ਲਈ ਪੁਸਤਕਾਂ ਛਪਵਾ ਕੇ ਜਾਰੀ ਕੀਤੀਆਂ ਜਾਣਗੀਆਂ । ੬. ਪੰਜ ਪੁਰਸਕ੍ਰਿਤ ਪੁਸਤਕਾਂ ਤੋਂ ਬਿਨਾਂ ਹੋਰ ਚੰਗੀ ਪੱਧਰ ਦੇ ਖਰੜਿਆਂ ਨੂੰ ਵੀ | ਅਕਾਡਮੀ ਛਾਪਣ ਲਈ ਤਿਆਰ ਹੋਵੇਗੀ । ੭. ਖਰੜੇ ਕੇਵਲ ਪੰਜਾਬੀ ਵਿਚ ਹੀ ਪ੍ਰਵਾਨ ਕੀਤੇ ਜਾਣਗੇ, ਪਰ ਜੇ ਲੇਖਕ ਚਾਹੁਣ ਤਾਂ ਪੁਰਸਕ੍ਰਿਤ ਪੁਸਤਕਾਂ ਨੂੰ ਅਨੁਵਾਦ ਕਰਵਾ ਕੇ ਅੰਗਰੇਜ਼ੀ, ਹਿੰਦੀ ਆਦਿ ਹੋਰ ਭਾਸ਼ਾਵਾਂ ਵਿਚ ਵੀ ਅਕਾਡਮੀ ਛਾਪੇਗੀ । ੮. ਖਰੜਿਆਂ ਨੂੰ ਛਾਪਣ ਦੇ ਪਹਿਲੀ ਐਡੀਸ਼ਨ ਦੇ ਅਧਿਕਾਰ ਅਕਾਡਮੀ ਪਾਸ ਹੋਣਗੇ ਤੇ ਜੇ ਲੇਖਕ ਚਾਹੁਣ ਤਾਂ ਅਗਲੀਆਂ ਐਡੀਸਨਾਂ ਉਹ ਬਾਹਰੋਂ ਵੀ ਛਪਵਾ ਸਕਦੇ ਹਨ । ੯. ਪੁਰਸਕਾਰਾਂ ਦਾ ਨਿਰਣਾ ਅਕਾਡਮੀ ਵਲੋਂ ਨਿਯੁਕਤ ਕੀਤੀ ਇਕ ਉਪ-ਕਮੇਟੀ ਕਰੇਗੀ, ਜਿਸ ਦੇ ਮੈਂਬਰ ਆਪ ਪੁਰਸਕਾਰ ਦੇ ਅਧਿਕਾਰੀ ਨਹੀਂ ਹੋਣਗੇ । ਹੋਰ ਪੁਛ ਗਿਛ ਲਈ , ਜਨਰਲ ਸਕੱਤ ਨਾਲ ਚਿੱਠੀ ਪੱਤਰ ਕਰੋ । ਪਰਮਿੰਦਰ ਸਿੰਘ ਐਮ.ਏ. ਜਨਰਲ ਸਕੱਤਰ