ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰਿਵਰਤਨ ਦੀ ਰੁਚੀ ਪੈਦਾ ਹੋਈ, ਉਸੇ ਸਮੇਂ ਤੋਂ ਹੀ ਉਸ ਨੇ ਆਧੁਨਿਕ ਦ੍ਰਿਸ਼ਟੀ ਨੂੰ ਧਾਰਨਾ ਸ਼ੁਰੂ ਕੀਤਾ ਅਤੇ ਓਦੋਂ ਹੀ ਆਪਣੇ ਅਸਤਿਤ ਨੂੰ ਮਹਤ ਦੇਣਾ ਆਰੰਭਿਆ ਹੈ । ਇਸ ਚੇਤਨਾ ਅਨੁਸਾਰ ਕਾਲ-ਅਲਪਤਾ ਵਿਚ ਆਉਣ ਵਾਲੀਆਂ ਯੁਗ-ਸੰਭਾਵਨਾਵਾਂ ਅਤੇ ਅਸੰਭਾਵਨਾਵਾਂ ਸਮੂਹਿਕ ਰੂਪ ਵਿਚ ਪ੍ਰਗਟ ਹੁੰਦੀਆਂ ਹਨ । ਜੇ ਕੋਈ ਵਿਅਕਤੀ ਇਨ੍ਹਾਂ ਨੂੰ ਨਿਖੜਵੇਂ ਰੂਪ ਵਿਚ ਚਿਤਵੇਗਾ ਤਾਂ ਉਸ ਦਾ ਇੱਕ ਖੁੱਖੀ ਹੋ ਜਾਣਾ ਕੁਦਰਤੀ ਹੈ । ਚਿੰਤਨ ਦੇ ਇਕ ਪੱਖੀ ਹੋ ਜਾਣ ਕਰਕੇ ਚਿੰਤਕ, ਪਰਸਿਥਤੀਆਂ ਨੂੰ ਜਾਂ ਤਾਂ ਕੇਵਲ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ ਮੂਰਤੀਮਾਨ ਕਰੇਗਾ ਜਾਂ ਅਸਿਤਵਾਦੀ, ਯਥਾਰਥਵਾਦੀ, ਰੋਮਾਂਸਵਾਦੀ ਜਾਂ ਮਨੋਵਿਸ਼ਲੇਸ਼ਣੀ ਆਦਿ ਇਕਹਿਰੇ ਪੱਖਾਂ ਤੋਂ ਅਭਿਵਿਅੰਜਿਤ ਕਰੇਗਾ । ਇਉਂ ਕਰਨ ਨਾਲ ਯੁਗ-ਪਰਿਸਥੀਆਂ ਅਤੇ ਮਨੁੱਖੀ ਜਗਤ ਦੀਆਂ ਸੰਭਾਵਨਾਵਾਂ ਅਤੇ ਅਸੰਭਨਾਵਾਂ ਦਾ ਸਮੂਹਿਕ ਅਵਲੋਕਨ ਨਹੀਂ ਹੋ ਸਕਦਾ । ਮਨੁੱਖ ਨੂੰ ਕੇਵਲ ਇੱਕ ਵਾਦ ਦਾ ਅੰਤਿਮ-ਪੱਖੀ ਅਨੁਯਾਈ ਬਣਾ ਦੇਣਾ ਇਸ ਦੀ ਵਿਸ਼ਾਲਤਾ ਨੂੰ ਸੀਮਾਬੱਧ ਕਰਨਾ ਹੈ । ਵੈਸੇ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਮੁੱਚੀ ਮਨੁੱਖਤਾ ਲਈ ਕਾਲ-ਅਲਪ ਦੀ ਸਮੂਹਿਕ ਅਨੁਭਵੀ ਨਵ ਚੇਤਨਾ ਇਕ ਵੱਡੀ ਸਮਸਿਆ ਬਣੀ ਹੋਈ ਹੈ । ਸਮੱਸਿਆ ਇਸ ਕਰਕੇ ਕਿ ਮਨੁੱਖ ਆਪ ਅਜੇ ਸੁਭਾਵਿਕ ਰੂਪ ਵਿਚ ਤਾਰਕਿਕ ਜਗਤ ਤੋਂ ਪਾਰ ਨਹੀਂ ਹੋ ਸਕਿਆ ਜਿਸ ਕਰਕੇ ਉਸ ਨੂੰ ਹਰ ਸਮੇਂ ਕਿਸੇ ਨਾ ਕਿਸੇ ਵਾਦ ਦਾ ਸਹਾਰਾ ਲੈਣਾ ਪੈਂਦਾ ਹੈ, ਜੋ ਆਪਣੇ ਆਪ ਵਿਚ ਇਕ-ਪੱਖੀ ਹੁੰਦਾ ਹੈ । ਕਾਲ-ਅਲਪਤਾ ਦੀ ਚੇਤਨਾ ਵਿੱਚ, ਇਸ ਸਾਰੇ ਵਾਦ, ਆਪਣੇ ਅੰਤਿਮ-ਪੱਖੀ ਤਰਕ ਨੂੰ ਢਿੱਲਾ ਕਰਕੇ, ਇਕ ਨਵੀਨ ਚਿਸ਼ਟੀ ਪੈਦਾ ਕਰਦੇ ਹਨ ਜੋ ਅਜੋਕੇ ਮਨੁੱਖ ਲਈ ਮਹਤੁਸ਼ੀਲ ਵੀ ਹੈ ਅਤੇ ਆਵੱਸ਼ਕ ਵੀ । (੨) ਕਾਲ-ਅਲਪ ਦੀ ਚੇਤਨਾ ਦੇ ਪ੍ਰਵੇਸ਼ ਦਾ ਇਹ ਭਾਵ ਨਹੀਂ ਕਿ ਅਨੰਤ ਕਾਲ ਦੀ ਚੇਤਨਾ ਮਿਟ ਗਈ ਹੈ ਅਤੇ ਨਾ ਹੀ ਇਸ ਦਾ ਇਹ ਅਰਥ ਹੈ ਕਿ ਅਜੋਕੇ ਮਨੁੱਖ ਨੇ ਅਨੰਤ ਕਾਲ ਦਾ ਅਲਪੀਕਰਣ ਕਰ ਦਿੱਤਾ ਹੈ । ਮਨੁੱਖ ਦੇ ਦੀਰਘ ਕਾਲ ਅਤੇ ਅਨੰਤ ਕਾਲ ਵਿਚ ਅੰਤਰ ਹੈ । ਪੁਰਾਤਨ ਮਨੁੱਖ ਦਾ ਦੀਰਘ ਕਾਲ ਅੱਜ ਦੀ ਕਾਲ-ਅਲਪ ਵਿਚ ਬਦਲ ਚੁੱਕਾ ਹੈ ਪਰ ਅਨੰਤ ਕਾਲ ਪਹਿਲਾਂ ਵਾਂਗ ਮਨੁੱਖ ਲਈ ਅਜੇ ਵੀ ਉਸੇ ਰੂਪ ਵਿਚ ਅਨਾਦੀ, ਅਟੱਲ ਅਤੇ ਪਰਿਵਰਤਨ-ਰਹਿਤ ਹੈ । ਏਥੇ ਅਸੀਂ ਅਲਪ ਕਾਲ ਅਤੇ ਅਨੰਚ ਕਾਲ ਵਿਚ ਭੇਦ ਰੱਖਿਆ ਹੈ । ਕੇਵਲ ਇਸ ਲਈ ਕਿ ਸਾਪੇਖ ਕਾਲ ਕਹਿਣ ਨਾਲ ਮਨੁੱਖ ਦੀ ਅਨੰਤ ਕਾਲ ਤੋਂ ਵਿਪਰੀਤ ਕਾਲ-ਪ੍ਰਾਪਤੀ ਵਲ ਸੰਕੇਤ ਨਹੀਂ ਹੁੰਦਾ । ਕਾਲ ਦੇ ਅਲਪ ਹੋਣ ਦੀ ਚੇਤਨਾ ਕਾਲ ਦੇ ਅਨੰਤ ਹੋਣ ਵਾਲੀ ਚੇਤਨਾ ਤੋਂ ਤਾਤਵਿਕ ਤੌਰ ੧੧