ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉੱਤੇ ਬਿਲਕੁਲ ਭਿੰਨ ਹੈ ਪਰ ਹੈ ਸਾਪੇਖ ਕਾਲ ਨਾਲ ਸੰਬੰਧਿਤ । ਇਹ ਸਾਪੇਖ ਕਾਲ ਨਾਲ ਇਸ ਕਰਕੇ ਸੰਬੰਧਿਤ ਹੈ ਕਿਉਂਜੋ ਮਨੁੱਖ ਨੇ ਆਪਣੀ ਚੇਤਨਾ-ਸ਼ਕਤੀ ਰਾਹੀਂ ਸਾਪੇਖ ਕਾਲ ਵਿੱਚੋਂ ਹੀ ਕਾਲ ਦੇ ਅਲਪ ਹੋਣ ਦੀ ਚੇਤਨਾ ਨੂੰ ਜਨਮ ਦਿੱਤਾ ਹੈ । ਉਚ ਸਾਡੇ ਕੋਲ ਕਾਲ ਸੰਬੰਧੀ ਦੇ ਹੀ ਸੰਕਲਪ ਹਨ : ਅਨੰਤ ਕਾਲ ਅਤੇ ਸਾਪੇਖ ਕਾਲ, ਜਿਹੜੇ ਵਸਤੂ, ਪ੍ਰਕ੍ਰਿਤੀ, ਅਤੇ ਮਨੁੱਖ ਉੱਤੇ ਲਾਗੂ ਹੁੰਦੇ ਹਨ । ਅਸੀਂ ਸਾਪੇਖ ਕਾਲ ਦਾ ਬੌਧਿਕ ਪੱਧਰ ਉੱਤੇ ਚਿੰਤਨ ਕਰਦੇ ਹਾਂ, ਜਦੋਂ ਕਿ ਅਨੰਤ ਕਾਲ ਨੂੰ ਅਸੀਂ ਕੇਵਲ ਕਲਪ ਹੀ ਸਕਦੇ ਹਾਂ । ਸਾਪੇਖ ਕਾਲ ਦਾ ਬੌਧਿਕ ਚਿੰਤਨ ਅਸੀਂ ਇਸ ਕਰਕੇ ਕਹਿੰਦੇ ਹਾਂ ਕਿਉਜੋ ਇਸ ਕਾਲ ਦਾ ਵਸਤੂ ਦੀਆਂ ਘਟਨਾਵਾਂ ਦੀ ਗਤੀ ਤੋਂ ਪਤਾ ਲਗਦਾ ਹੈ ਜਿਸ ਤੋਂ ਉਨ੍ਹਾਂ ਦੇ ਭਤ ਅਤੇ ਵਰਤਮਾਨ ਦਾ ਥਹੁ ਮਿਲਦਾ ਹੈ ਅਤੇ ਜਿਸ ਤੋਂ ਭਵਿੱਖ ਬਾਰੇ ਵੀ ਕਿਆਸ ਕੀਤਾ ਜਾ ਸਕਦਾ ਹੈ । ਸਾਪੇਖ ਕਾਲ ਅਸਲ ਵਿਚ ਛਿਣ-ਭੰਗਰੀ ਘਟਨਾ ਨੂੰ ਦੂਜੀ ਨਾਲ ਜੋੜਦਾ ਹੈ ਪਰ ਇਨ੍ਹਾਂ ਘਟਨਾਵਾਂ ਵਿਚ ਵਿੱਥ ਕੋਈ ਨਹੀਂ ਹੁੰਦੀ, ਅਸੀਂ ਇਸ ਨੂੰ ਮਾਪ ਨਹੀਂ ਸਕਦੇ, ਉਸ ਦਾ ਅਨੁਭਵ ਅਵੱਸ਼ ਕਰਦੇ ਹਾਂ । ਇਹ ਕਾਲ ਵਸਤਾਂ ਦੀਆਂ ਘਟਨਾਵਾਂ ਦਾ ਉਨ੍ਹਾਂ ਦੀਆਂ ਪੂਰਵ-ਪੂਰਣ ਘਟਨਾਵਾਂ ਨਾਲ ਸੰਬੰਧ ਦੱਸਦਾ ਹੈ । ਅਸੀਂ ਇਸ ਦੀ ਗਤੀ-ਕ੍ਰਿਆ ਤੋਂ ਕਾਲ ਦਾ ਬੌਧਿਕ ਚਿੰਤਨ ਕਰ ਸਕਦੇ ਹਾਂ ਪਰ ਅੰਕਤ ਕਾਲ ਦੇ ਪਲ-ਛਿਣਾਂ ਵਿਚ ਉੱਕਾ ਕੋਈ ਵਿੱਥ ਨਾ ਹੋਣ ਕਰ ਕੇ ਉਹ ਆਪਣੀ ਪੂਰਵ-ਪੂਰਣਤਾ ਨਾਲ ਸੰਬੰਧਿਤ ਹੁੰਦਾ ਹੈ ਅਤੇ ਪਰਿਵਰਤਨ ਰਹਿਤ ਹੋ ਨਿੱਬੜਦਾ ਹੈ । ਇਸੇ ਕਰਕੇ ਇਹ ਕਾਲ ਬਾਹਰਗਤ ਦਾ ਪ੍ਰਗਟਾਵਾ ਨਾ ਦੇਣ ਕਰਕੇ ਮਨੁੱਖ ਦੇ ਬੌਧਿਕ ਚਿੰਤਨ ਵਿਚ ਵਿਸ਼ੇਸ਼ ਰੂਪ ਵਿਚ ਨਹੀਂ ਆਉਂਦਾ ਸਗੋਂ ਇਸ ਦਾ ਅਨੁਭਵ ਹੀ ਹੁੰਦਾ ਹੈ । ਮਨੁੱਖ ਨੇ ਬੌਧਿਕ ਚਿੰਤਨ ਦੁਆਰਾ, ਸਾਪੇਖ ਕਾਲ ਦੀ ਗਤੀ ਤੋਂ ਯੁਗ-ਪਰਿਵਰਤਨ ਦੀ ਕਾਲ-ਅਲਪਤਾ ਦੀ ਚੇਤਨਾ ਲੈਣੀ ਹੈ ਅਤੇ ਦੂਜੇ ਪਾਸੇ ਅਨੰਤ ਕਾਲ ਦੀ ਅਨੰਤਤਾ ਦਾ ਅਨੁਭਵ । ਸਾਪੇਖ ਕਾਲ ਵਿਚ ਕਾਲ-ਅਲਪਤਾ ਦੀ ਚੇਤਨਾ ਬੌਧਿਕ ਹੋਣ ਦੇ ਕਾਰਣ, ਅਨਾਤਮੀ ਹੈ ਅਤੇ ਅਨੰਤ ਕਾਲ ਦੀ ਚੇਤਨਾ ਅਨੁਭਵੀ ਹੋਣ ਕਾਰਣ, ਆਤਮ-ਆਧਾਰੀ । ੴ ਸੰਪੂਰਣ ਯਥਾਰਥ ਦੇ ਦਰਸ਼ਨ ਕਰਨ ਨਈ ਮਨੁੱਖ ਵਾਸਤੇ ਸਾਪੇਖ ਕਾਲ (ਅਨਾਤਮ) ਅਤੇ ਅਨੰਤ ਕਾਲ (ਆਤਮ) ਨੂੰ ਇਕ ਸਰੂਪ ਵਿਚ ਵੇਖਣਾ ਜ਼ਰੂਰੀ ਹੈ । ਯਥਾਰਥ ਇਕ ਆਪਣੇ ਆਪ ਅੰਦਰਲੇ ਸੱਚ ਦਾ ਸਮੂਹ ਹੁੰਦਾ ਹੈ ਜੋ ਅਟੱਲ ਅਤੇ ਅਨੰਤ ਕਾਲ ਵਿਚ ਵਿਦਮਾਨ ਹੈ । ਦੂਜੇ ਇਹ ਸਾਪੇਖ ਕਾਲ ਵਿਚ ਵਿਚਰਣ ਕਾਰਣ ਥਿਰ ਨਹੀਂ, ਪਰਿਵਰਤਨਸ਼ੀਲ ਹੈ । ਸੋ ਯਥਾਰਥ ਦੇ ਪੂਰੇ ਸੱਚ ਨੂੰ ਜਾਣਨ ਲਈ ਨਾ ਤਾਂ ਅਸੀਂ ਸਾਪੇਖ ਕਾਲ ਜਾਂ ਅਨਾਤਮੀ ਗਿਆਨ ਤੋਂ ਉਪਜੇ ਕਿਸੇ ਤਰਕ-ਸਿਧਾਂਤ ਨੂੰ ਅੰਤਿਮ-ਪੱਖੀ ਰੂਪ ਵਿਚ ਮੰਨ ਸਕਦੇ ਹਾਂ ਅਤੇ ਨਾ ਹੀ ਅਨੰਤ ਕਾਲ ਉਤੇ ਆਧਾਰਿਤ ਕਿਸੇ ਅੰਤਿਮ-ਪੱਖੀ ਆਤਮਗਿਆਨ ਨੂੰ । ਯਥਾਰਥ ਦੇ ਵਾਸਤਵ ਸੱਚ ਦਾ ਥਹੁ ਤਰਕ ਅਤੇ ਆਤਮ ਦੇ ਵੱਖ ਵੱਖ ५२