ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੀ ਤੀਬਰਤਾ ਨੂੰ ਸ਼ਬਦ ਵਿਚ ਵਿਦਮਾਨ ਕਰਨਾ ਹੈ । ਸਾਹਿੱਤਕਾਰ ਦੀ ਇਸ ਤੀਬਰਤਾ ਵਿਚ ‘ਹੈ ਵਾਲਾ ਅਨੰਤ, ਸਾਪੇਖ-ਕਾਲ ਅਤੇ ਕਾਲ-ਅਲਪ ਦਾ ਰਹੱਸ ਜਗਮਗਾ ਰਿਕ ਹੁੰਦਾ ਹੈ ਅਤੇ ਨਾਲ ਹੀ ਕਰਤਾਰੀ ਪੱਖ ਜਿਹੜਾ ਕਾਲ-ਅਲਪ ਦੀ ਚੇਤਨਾ ਨਾਲ ਵਧੀਕ ਤੀਖਣ ਹੋ ਕੇ ਅਨੰਤ ਕਾਲ ਨੂੰ ਤੀਬਰਤਾ ਵਿਚ ਲਿਆ ਕੇ ਅਭਿਵਿਕਤ ਕਰਦੇ ਨੇ ਵੀ ਹੁੰਦਾ ਹੈ । ਅਜਿਹੀ ਤੀਬਰਤਾ ਵਿਚ ਸਾਹਿਤਕਾਰ ਫਿਰ ਸ਼ਬਦਾਂ ਨੂੰ ਕਿਸੇ ਵਿਸਤਾਰ ਵਿਚ ਨਹੀਂ ਪਾਉਂਦਾ ਕਿਉਂ ਜੋ ਵਿਸਤਾਰ ਨਾਲ ਹਰ ਉਕਤੀ ਆਪਣੀ ਬੱਝਵੀ ਸਰ ਗਵਾ ਕੇ ਵਿਸ਼ਲੇਸ਼ਣੀ ਰੂਪ ਧਾਰਨ ਕਰ ਲੈਂਦੀ ਹੈ । ਸਾਹਿਤਕਾਰ ਸਗੋ ਤੀਬਰ, ਪੜ ਸ਼ਕਤੀ ਨੂੰ ਸ਼ਬਦ ਵਿਚੋਂ ਭੜਕਾਏਗਾ । ਸ਼ਬਦ ਇੱਥੇ ਆ ਕੇ ਸਾਡੇ ਲਈ ਪ੍ਰਚੰਡ ਜਾ ਪਤੀ-ਪਰਾਣ, ਆਦਿ ਦਾ ਅਲੌਕਿਕ ਰੂਪ ਧਾਰਣ ਕਰ ਲੈਂਦੇ ਹਨ | ਅਜਿਹੀ ਸਥਿਤੀ ਸਮੇਂ ਜੇ ਸਾਹਿੱਤਕਾਰ ਚੇਤਨ ਹੋ ਕੇ, ਨਿਆਂਇ-ਸ਼ੀਲ ਹੋ ਕੇ, ਸ਼ਬਦਾਂ ਨੂੰ ਕੇਵਲ ਤਰਕਸ਼ੀਲ ਬਣਾਵੇਗਾ ਤਾਂ ਉਸ ਦੀ ਚੇਤਨਾ ਤਾਰਕਿਕ ਹੋਣ ਕਰਕੇ ਸ਼ਬਦ-ਚੋਣ ਨੂੰ ਸਮਾਗਤ ਕਰ ਦੇਵੇਗੀ । ਤੀਬਰਤਾ ਦੀ ਸਥਿਤੀ ਸਮੇਂ ਸਾਹਿੱਤਕਾਰ ਸ਼ਬਦ-ਚੋਣ ਸੋਚ ਕੇ ਨਹੀਂ ਕਰਦਾ ਸਗੋਂ ਉਸ ਦੀ ਤੀਬਰਤਾ ਵਿੱਚੋਂ ਸ਼ਬਦ ਆਪ ਮੁਹਾਰੇ ਫੁੱਟਦੇ ਹਨ। ਸਾਹਿੱਤਕਾਰ ਦੀ ਇਹੋ ਹੀ ਸਹਿਜ ਅਨੁਭੂਤੀ ਹੈ, ਜਿੱਥੇ ਉਹ ਸ਼ਬਦਾਂ ਨੂੰ ਲਾਕਸ਼ਣਿਕ ਸ਼ਕਤੀ ਬਖ਼ਸ਼ਦਾ ਹੈ । ਸ਼ਬਦ ਏਥੇ ਯਥਾਰਥ ਦੇ ਸੱਚ ਨੂੰ ਪ੍ਰਕਾਸ਼ਮਾਨ ਕਰਨ ਲਈ ਕਿਸੇ ਤਰਕ ਅਧੀਨ ਵੇਦੇ ਰੂਪ ਵਿਚ ਨਹੀਂ ਆਉਂਦੇ ਸਗੋਂ ਸਿੱਧੇ ਰੂਪ ਵਿਚ ਸਹਿਜਅਨੁਭੂਤੀ ਵਿਚੋਂ ਉਗਮਦੇ ਹਨ । ਤਾਰਕਿਕ ਸ਼ਬਦ, ਕਰਤਾਰੀ ਅਨੁਭਵ ਨਾਲੋਂ ਵਿੱਥ ਉਪਜਾ ਰਹੇ ਹੁੰਦੇ ਹਨ । ਤਾਰਕਿਕ ਸਿੱਧੀ ਲਈ ਕੋਈ ਦਰਸ਼ਨ ਪੈਦਾ ਨਹੀਂ ਕਰ ਰਿਹਾ ਹੁੰਦਾ, ਸਗੋਂ ਹਰ ਨੂੰ ਅਨੁਭਵ ਰਾਹੀਂ ਭਾਵ ਬਣਾ ਕੇ ਪੇਸ਼ ਕਰ ਰਿਹਾ ਹੁੰਦਾ ਹੈ । ਸੋ ਸਾਹਿੱਤਕਾਰ 7 ਸ਼ਬਦ-ਚੋਣ ਅੰਤਿਮ-ਪੱਖੀ ਤਰਕ ਵਾਲੀ ਨਹੀਂ ਸਗੋਂ ਸਹਿਜ-ਅਨੁਤੀ ਵਾਲੀ ਹੁੰਦੀ ਤੇ ਜਿੱਥੇ ਸ਼ਬਦ ਯਥਾਰਥ ਦੇ ਸੰਪੂਰਣ ਸੱਚ ਜਾਂ ਸੰਪੂਰਣ ‘ਹੈ' ਤੋਂ ਦੂਰ ਨਾ ਜਾ ਕੇ ਸ਼ੇਸ਼ ਨੂੰ ਸਿੱਧੇ ਰੂਪ ਵਿਚ ਪ੍ਰਸਤੁਤ ਕਰਦਾ ਹੈ । ਇਉਂ ਕਰਨ ਨਾਲ ਇੱਕ ਤਾਂ ਸ਼ਬਦ ਯਥਾਰਥ ਦੇ ਸੱਚ ਨਾਲ ਸਿੱਧਾ ਜੁੜਿਆ ਰਹਿੰਦਾ ਹੈ, ਦੂਜੇ ਯਥਾਰਥ ਦਾ ਭਾਵ ਸਾਨੂੰ ਸਿੱਧਾ ਮਿਲਦਾ। ਹੈ । ਇੱਥੇ ਆ ਕੇ ਸ਼ਬਦ ਵਿਚ ਸਹਿਜ ਸੁਭਾ ਵਿਸ਼ੈ ਅਤੇ ਭਾਵ ਦੀ ਏਕਤਾ ਆਉਂਦੀ ਹੈ ਅਤੇ ਇਸੇ ਵਿਸ਼ੈ-ਭਾਵ ਏਕਤਾ ਵਿਚ ਸਾਡੀ ਕਲਪਣਾ ਆਪਮੁਹਾਰੇ ਯਥਾਰਥ ਦੇ ਸੰਪੂਰਣ ਅਵਲੋਕਨ ਲਈ ਬਰਾਬਰ ਸਾਹਸ ਕਰਦੀ ਹੈ । ਸਮੁੱਚੇ ਤੌਰ ਉੱਤੇ ਸਾਹਿੱਤਕਾਰ ਨੂੰ ਸਭ ਤੋਂ ਪਹਿਲਾਂ ਤਾਂ ਕਾਲ ਦੇ ਅਲਪ ਹੋਣ ਦੀ ਚੇਤਨਾ, ਫੇਰ ਸੰਪੂਰਣ ਹੈ' ਦਾ ਅਨੁਭਵ ਅਤੇ ਫੇਰ ਸ਼ਬਦ ਦਾ ਧਨੀ ਹੋਣਾ ਲੋੜੀਦਾ ਹੈ, ਤਾਂ ਹੀ ਉਹ ਕਿਤੇ ਸਹੀ ਰੂਪ ਵਿਚ ਯਥਾਰਥ ਦੇ ਸੱਚ ਨੂੰ ਰੂਪਮਾਨ ਕਰਨ-ਯੋਗ ਹੋ ਸਕਦਾ ਹੈ । ਅਜੋਕੀ ਪੰਜਾਬੀ ਕਵਿਤਾ ਦੇ ਸਾਹਿੱਤਿਕ ਮੁੱਲ-ਅੰਕਣ ਲਈ ਸਾਨੂੰ ਵਿਸ਼ੇਸ਼ ਰੂਪ ਵਿਚ ੧੬