ਵਾਸਤਵ ਵਿਚ ਕਿਸੇ ਦਾਰਸ਼ਨਿਕ, ਮਨੋਵਿਗਿਆਨੀ, ਆਦਿ ਦੇ ਮਨ ਦੀ ਰਾਣੀ ਤਾਂ ਹੋ ਸਕਦੀ ਹੈ, ਕਵੀ-ਮਨ ਦੀ ਕਦਾਚਿਤ ਨਹੀਂ। ਕਵੀ-ਮਨ ਮਨੁੱਖ ਦੇ ਭਿੰਨ ਭਿੰਨ ਵਾਦਾਂ ਦੇ ਵਿਸ਼ਲੇਸ਼ਣਾ ਦੀ ਗਾਥਾ ਨਹੀਂ ਛੇੜਦਾ ਸਗੋਂ ਉਹ ਕਿਰਤੀ ਅਤੇ ਮਨੁੱਖ ਦਾ ਸਾਰਾ ਹੁਸਨ ਤੀਬਰਤਾ ਵਿਚ ਨਿਚੋੜਦਾ ਹੈ । ਕਵੀ ਮੋਹਨ ਸਿੰਘ ਤੋਂ ਅਜੇ ਕਿਰਤੀ ਅਤੇ ਮਨੁੱਖ ਦੇ ਜੁੜਵੇਂ ਜੋਬਨ ਨੂੰ ਤੱਕ ਕੇ ਅਸ਼ ਅਸ਼ ਨਹੀਂ ਹੋਇਆ ਗਿਆ | ਉਕਤ ਕਾਵਿ-ਟੂਕਾਂ ਵਿਚ ਚਿੰਤਕ ਮੋਹਨ ਸਿੰਘ ਆਪਣੇ ਕਾਲ ਦਾ ਸੰਪੂਰਣ ਚਿੰਤਕ ਵੀ ਨਹੀਂ ਬਣ ਸਕਿਆ | ਕਾਲ ਵਿਚ ਵਿਚਰ ਰਹੀਆਂ ਚੇਤਨਾਵਾਂ ਤੋਂ ਜਾਣੂ ਹੋਣਾ ਇੱਕ ਵੱਖਰੀ ਗੱਲ ਹੈ ਅਤੇ ਉਨ੍ਹਾਂ ਦਾ ਅਨੁਭਵ ਕਰਨਾ ਇੱਕ ਭਿੰਨ ਉਕਤੀ । ਅਭਵ-ਅਵਸਥਾ ਸਮੇਂ ਮਨੁੱਖ ਇਨ੍ਹਾਂ ਸਾਰੀਆਂ ਕਾਲ-ਚੇਤਨਾਵਾਂ ਦੇ ਸਮੂਹ ਤੋਂ ਇੱਕ ਨਵ-ਚੇਤਨਾ ਉਤਪੰਨ ਹੋਈ ਅਨੁਭਵ ਕਰਦਾ ਹੈ । ਇਹ ਨਵ-ਚੇਤਨਾ ਸਾਪੇਖ ਕਾਲ ਦੀਆਂ ਅਲੱਗ ਅਲੱਗ ਚੇਤਨਾਵਾਂ ਤੋਂ ਉਪਜ ਕੇ ਮਨੁੱਖ ਦੇ ਅਸਤਿਤ ਨੂੰ ਥਿਰ ਕਰਨ ਲਈ ਕਲ-ਅਲਪ ਵਿਚ ਪ੍ਰਾਪਤੀ ਕਰਨਾ ਲੋਚ ਰਹੀ ਹੁੰਦੀ ਹੈ । ਇਸ ਨਵ-ਚੇਤਨਾਂ ਜਾਂ ਨਵ-ਦ੍ਰਿਸ਼ਟੀ ਵਿਚ ਕਿਉਂ ਜੋ ਸਾਪੇਖ ਕਾਲ ਦੀਆਂ ਸਾਰੀਆਂ ਚੇਤਨਾਵਾਂ ਮਿਲਿਤ ਹੋ ਜਾਂਦੀਆਂ ਹਨ, ਇਸ ਲਈ ਇਸ ਵਿਚ ਆਸ਼ਾ-ਪ੍ਰਾਪਤੀ ਦੀ ਸ਼ਕਤੀ ਅਧਿਕ ਪ੍ਰਬਲ ਅਤੇ ਪ੍ਰਚੰਡ ਹੋ ਜਾਂਦੀ ਹੈ । ਆਸ਼ਾ-ਪ੍ਰਾਪਤੀ ਦੀ ਅਜੇਹੀ ਪ੍ਰਚੰਡ ਸ਼ਕਤੀ ਜਦੋਂ ਮਨੁੱਖ ਵਿਚ ਧੂਹ ਪਾਉਂਦੀ ਹੈ, ਉਸ ਸਮੇਂ ਹੀ ਮਨੁੱਖ ਅਸਲ ਅਰਥਾਂ ਵਿਚ, ਅਲਪ-ਕਾਲ ਵਿਚ ਯੁਗ-ਪਰਿਵਰਤਨ ਕਰਨ ਦੇ ਯੋਗ ਬਣਦਾ ਹੈ । ਅੱਜ ਦਾ ਵਿਸ਼ਵਾਰਥੀ ਮਨੁੱਖ ਕੇਵਲ ਸਾਪੇਖ-ਕਾਲ ਦੀਆਂ ਭਿੰਨ ਭਿੰਨ ਚੇਤਨਾਵਾਂ ਦਾ ਜ਼ਿਕਰ ਤਾਂ ਛੇੜ ਰਿਹਾ ਹੈ, ਪਰ ਇਨ੍ਹਾਂ ਨੂੰ ਕਾਲ-ਅਲਪਤਾ ਦੇ ਕਰਮ-ਸ਼ੀਲ ਰੂਪ ਵਿਚ ਪਾਲ ਨਹੀਂ ਰਿਹਾ, ਜਿਸ ਦੇ ਕਾਰਣ ਵਿਸ਼ਵ ਵਿਚ ਯੁਗਪਰਿਵਰਤਨ ਭਿੰਨ-ਭਾਵੀ ਹੋ ਰਿਹਾ ਹੈ । ਮੋਹਨ ਸਿੰਘ ਦੀ ਸਮੱਸਿਆ ਵੀ ਸਾਪੇਖ-ਕਾਲ ਦੀ ਚੇਤਨਾ ਨੂੰ ਵੱਖ ਵੱਖ ਰੂਪ ਵਿਚ ਚਿਤਰਨ ਦੀ ਹੈ । ਉਹ ਕਾਲ-ਚੇਤਨਾਵਾਂ ਨੂੰ ਕਾਵਿ ਦਾ ਵਿਸ਼ਾ ਬਣਾਉਂਦਾ ਹੈ ਜੋ ਅਰਥ-ਵਿਗਿਆਨ, ਸਮਾਜਿਕ ਅਧਿਐਨ, ਮਨੋਵਿਗਿਆਨ, ਆਦਿ ਦੇ ਖੇਤਰਾਂ ਦਾ ਵਿਸ਼ਾ ਤਾਂ ਬਣ ਸਕਦੀਆਂ ਹਨ, ਪਰ ਸਿੱਧਾ ਕਵਿਤਾ ਦਾ ਨਹੀਂ । ਮੋਹਨ ਸਿੰਘ ਜਦੋਂ ਸਮਾਜਵਾਦੀ ਦਸ਼ਾ, ਆਰਥਿਕ ਏਕਤਾ, ਸਮਾਜਵਾਦੀ ਵਿਚਾਰਧਾਰਾ ਦਾ ਵਰਣਨ ਕਰਦਾ ਹੈ ਤਦ ਉਹ ਉਸ ਸਮੇਂ, ਕਵੀ ਨਾਲੋਂ ਅਰਥ-ਵਿਗਿਆਨੀ ਜਾਂ ਸਮਾਜ-ਸ਼ਾਸਤ੍ਰੀ ਵਧੇਰੇ ਹੁੰਦਾ ਹੈ । ਕਵੀ ਅਜੇਹੀਆਂ ਕਾਲ-ਚੇ ਤਨਾਵਾਂ ਨੂੰ ਸਮਾਜ-ਸ਼ਾਸਤਰੀਆਂ ਦੇ ਸਿੱਟਿਆਂ ਉੱਤੇ ਹੀ ਛੱਡ ਕੇ, ਆਪ ਇਨ੍ਹਾਂ ਤੋਂ ਵੱਖ ਤਾਂ ਨਹੀਂ ਹੁੰਦਾ, ਪਰ ਉੱਚਾ ਅਵੱਸ਼ ਉੱਠਦਾ ਹੈ । ਮੋਹਨ ਸਿੰਘ ਆਪਣੇ ਕਾਲ ਦੀਆਂ ਭਿੰਨ ਭਿੰਨ ਚੇਤਨਾਵਾਂ ਦਾ ਸੰਗਠਿਤ ਅਨੁਭਵ ਨਹੀਂ ਕਰ ਸਕਿਆ ਜਿਸ ਕਾਰਣ ਉਸ ਕੋਲ ਸੰਪੂਰਣ ਸ਼ਕਤੀ ਦੀ ਅਣਹੋਂਦ ਹੈ ਅਤੇ ਕਵਿਤਾ ਵਿਚ ਤੀਬਰਤਾ ਦੀ ਥਾਂ ਫੈਲਾਉ ਪੈਦ' ਹੋ ਜਾਂਦਾ ਹੈ ।
ਪੰਨਾ:Alochana Magazine January, February, March 1967.pdf/25
ਦਿੱਖ