ਇਹ ਨਿਰਾ ਇੱਕ ਭੇਖ ਹੈ, ਪਾਖਡ ਹੈ, ਇਹ ਭੁਲਾਵਾ ਹੈ ਨਿਰਾ, ਇਹ ਫੰਧ ਹੈ, ਇਹ ਸਿਰਫ਼ ਉਹਲਾ ਹੈ, ਅਸਲਾ ਹੋਰ ਹੈ, ਪਰਦਿਆਂ ਦੇ ਪਾਰ ਮਸਲਾ ਹੋਰ ਹੈ, ਮੈਂ ਅਸਲ ਵਿਚ ਸਾਧ ਨਹੀਂ, ਮੈਂ ਚੋਰ ਹਾਂ । ਹੋਰ ਹਾਂ, ਸਜਨੀ, ਅਸਲ ਵਿਚ ਹੋਰ ਹਾਂ । (ਅਸਲੇ ਤੇ ਉਹਲੇ, ਜਸਵੰਤ ਸਿੰਘ ਨੇਕੀ) ਅਤੇ ਮੋਹਨ ਸਿੰਘ ਦੇ ਇਹ ਦੋ ਅਮਨ-ਗੀਤ ‘ਤੁਰਿਆ ਅਮਨ ਦਾ ਕਾਫ਼ਲਾ ਜਹਾਨ ਨਾਂਲ ਹੈ, ਕਾਮਗਾਰ ਨਾਲ ਹੈ, ਕਿਸਾਨ ਨਾਲ ਹੈ । {ਆਵਾਜ਼ਾਂ, ਮੋਹਨ ਸਿੰਘ) “ਸਭ ਅੰਨ ਅਨਾਜ ਗਰੀਬਾਂ ਦਾ ਗੋਦਾਮਾਂ ਦੇ ਵਿਚ ਦਫ਼ਨ ਪਿਆ, ਸਭ ਦੁਨੀਆਂ ਦਾ ਲੋ ਕ ਇਲਾ ਹਥਿਆਰਾਂ ਦੇ ਵਿਚ ਬਦਲ ਗਿਆ, ਦੈਤਾਂ ਦੀਆਂ ਭੱਠੀਆਂ ਗਰਮ ਸਦਾ ਲੋਕਾਂ ਚੁਲੇ ਅੰਗਿਆਰ ਨਹੀਂ (ਆਵਾਜ਼ਾਂ, ਮੋਹਨ ਸਿੰਘ) ਇਹ ਕਾਵਿ-ਵਿਸ਼ੇ ਸਾਪੇਖ-ਕਾਲ ਦੀਆਂ ਵੱਖ ਵੱਖ ਚੇਤਨਾਵਾਂ, ਇਸਤ੍ਰੀ ਚੇਤਨਾ, ਆਰਥਿਕ ਜਾਗ੍ਰਿਤੀ, ਮਿਹਨਤ ਦਾ ਹੱਕ, ਮਨੋਵਿਸ਼ਲੇਸ਼ਣਾ, ਅਮਨ-ਜੰਗ ਚੇਤਨਾ, ਆਦਿ ਸੰਬੰਧੀ ਹਨ । ਇਨ੍ਹਾਂ ਕਾਵਿ-ਵਿਸ਼ਿਆਂ ਵਿਚ ਆਪੋ ਆਪਣੇ ਇਕਹਿਰੇ ਮਜ਼ਮੂਨ ਹਨ ਅਤੇ ਉਨ੍ਹਾਂ ਨੂੰ ਸਿੱਧ ਕਰਨ ਲਈ ਬਾਕੀ ਤਾਰਕਿਕ ਵਿਸ਼ਲੇਸ਼ਣ ਹੈ । ਕੋਈ ਅਰਥ-ਵਿਗਿਆਨ ਉੱਤੇ ਆਧਾਰਿਤ ਆਪਣੀ ਦਲੀਲ ਦਿੰਦਾ ਹੈ ਕਿ ਖੇਤੀ ਉਸ ਦੀ ਹੈ ਜੋ ਬੀਜਦਾ ਹੈ ; ਕਈ ਮਨਵਿਗਿਆਨ ਪੜ ਕੇ ਮਨੋਵਿਸ਼ਲੇਸ਼ਣ ਕਰਦਾ ਹੈ ਕਿ ਮੈਂ ਅੰਦਰੋਂ ਹੋਰ ਅਤੇ ਬਾਹਰ ਹੋਰ ਹਾਂ, ਅਤੇ ਕੋਈ ਅਮਨ-ਸਿੱਧੀ ਲਈ ਜੰਗਬਾਜ਼ਾਂ ਦੇ ਗੋਦਾਮ ਫਰੋਲਦਾ ਫਿਰਦਾ ਹੈ । ਇਸ ਪ੍ਰਕਾਰ ਤੇ ਸਾਪੇਖ-ਕਾਲ ਵਿਚ ਕਿੰਨੀਆਂ ਹੀ ਕਾਲ-ਚੇਤਨਾਂਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਕਵੀਆਂ ਨੂੰ ਤਾਰਕਿਕ ਵਿਸ਼ਲੇਸ਼ਣ ਡਟ ਕੇ ਕਰਨਾ ਚਾਹੀਦਾ ਹੈ । ਇਬ ਸਾਡੇ ਕਵੀਆਂ ਨੇ ਕਾਲ-ਚੇਤਨਾਵਾਂ ਦੀਆਂ ਘਟਨਾਵਾਂ ਉਤੇ ਕਵਿਤਾ ਰਚੀ ਹੈ । ੨੪
ਪੰਨਾ:Alochana Magazine January, February, March 1967.pdf/27
ਦਿੱਖ