ਕੇਵਲ ਸੰਕਲਪ-ਬੱਧ ਦੀ ਗੱਦ ਦੀ ਵਿਸ਼ਲੇਸ਼ਣੀ ਪਰਿਣਾਮ-ਸਿੱਧੀ ਵਾਲੀ ਪ੍ਰਵਿਰਤੀ ਨੂੰ ਮਾਧਿਅਮ ਬਣਾਇਆ ਹੈ, ਜਿਸ ਨਾਲ ਸ਼ਬਦ ਵਿਚ ਸਹੀ ਰੂਪ ਵਿਚ ਕਾਵਿ-ਸ਼ੈਲੀ ਦੀ fਧਿਰਜਣਾ ਨਾਲੋਂ ਵਧ ਕੇ ਗੱਦ-ਸ਼ੈਲੀ ਦਾ ਪ੍ਰਭਾਵ ਪੈਂਦਾ ਹੈ । ਸਾਡੇ ਕਵੀਆਂ ਵਿਚ ਪੇਖ-ਕਾਲ ਦੀ ਇਕਹਿਰੀ ਚੇਤਨਾ ਨੇ ਕਾਵਿ-ਸ਼ੈਲੀ ਦੀ ਇਕ ਨਵੀਂ ਵਿਰਤੀ ਨੂੰ ਵੀ ਜਨਮ ਦਿੱਤਾ ਹੈ ਜੋ ਤੀਬਰ-ਸੰਕੋਚ ਨਾਲੋਂ ਕੇਵਲ ਵਿਸਤਾਰ ਉਪਜਾਉਂਦੀ ਹੈ : ‘ਵਰਿਆਂ ਦੀ ਇਸ ਉਖਲੀ ਦੇ ਵਿਚ ਸਾਹਵਾਂ ਦੇ ਮੈਂ ਚੌਲ ਛੜਾਏ ਆ ਜਾ ਸਜਣ, ਮੂੰਹ ਚੌਲ ਲੈ ਰੋਟੀ ਇਕ ਡੰਗ ਦੀ ਵੇ' । (ਨਾਗਮਣੀ ; ਅੰਮ੍ਰਿਤਾ ਪ੍ਰੀਤਮ) ‘ਮਨ ਦੀ ਇਸ ਘੜਵੰਜੀ ਉੱਤੇ ਸੋਚਾਂ ਵਾਲੀ ਗਾਗਰ ਖ਼ਾਲੀ ਚੁੱਪ ਮੇਰੀ ਤਰਿਹਾਈ ਬੈਠੀ ਹੋਠਾਂ ਉੱਤੇ ਜੀਭ ਫੇਰਦੀ ਦੇ ਹਰਫ਼ਾ ਦਾ ਪਾਣੀ ਲੱਭੇ (ਨਾਗਮਣੀ ; ਅੰਮ੍ਰਿਤਾ ਪ੍ਰੀਤਮ) ਇਨ੍ਹਾਂ ਕਾਵਿ-ਟੂਕਾਂ ਵਿਚ ਕਾਵਿ-ਵੇਗ ਦਾ ਸਿੱਧਾ ਤੀਬਰ ਟਾ ਨਹੀਂ ਸਗੋਂ ਤਰਕ-ਸਹਿਤ ਚਿਤਰ ਘੜਣ ਦਾ ਅਸਫਲ ਯਤਨ ਕੀਤਾ ਗਿਆ ਹੈ । ਅਜਿਹੀ ਚਿਤਰਾਵਲੀ ਕਾਰਕ ਹੋਣ ਕਰ ਕੇ ਕਾਵਿ-ਅਦਿਸ਼ਟਤਾ ਦੇ ਅਨਿਕ-ਪਸਾਰੀ ਭਾਵ ਤੋਂ ਰਹਿਤ ਹੈ ਅਤੇ ਕਾਵਿ-ਸ਼ੈਲੀ ਤੋਂ ਬਹੁਤ ਦੂਰ ਹੈ । ਸ਼ਬਦਾਂ ਨੂੰ ਮਕਾਨਕੀ ਰੂਪ ਵਿਚ ਮੋੜਨ ਦੀ ਕਾਵਿ-ਸ਼ੈਲੀ ਦੀ ਅਗਲੀ ਵਿਰਤੀ ਪ੍ਰਯੋਗਵਾਦੀਆਂ ਦੀ ਹੈ । ਇਨ੍ਹਾਂ ਕੋਲ ਨਾ ਸੰਕਲਪ-ਕਾਲ ਦੀ ਇਕਹਿਰੀ ਸੰਪੂਰਨ ਚੇਤਨਾ ਹੈ ਅਤੇ ਨਾ ਅਨੁਭਵ । ਪ੍ਰਯੋਗਵਾਦੀ ਯਥਾਰਥ ਦੇ ਖੰਡਰਵੇਂ ਅਨੁਭਵ ਨੂੰ ਕਿਸੇ ਸੰਧ ਵਿਚ ਡੋਰ ਨਹੀਂ ਸਕੇ । ਇਨਾਂ ਨੇ ਮਕਾਨਕੀ ਰੂਪ ਵਿਚ ਬਾਧਿਕਤਾ ਤੇ 10 ਬਧਿਕ ਚਲਿੱਤਰ ਵਾਲੇ ਸ਼ਬਦਾਂ ਦਾ ਅਣਕਲਾਤਮਿਕ ਪ੍ਰਯੋਗ ਕੀਤਾ ਹੈ ਜੋ ਕਾਲੇ, ਕਾਵਸ਼ਲੀ, ਕਾਵਿ-ਸੰਦਰ ਯ, ਕਾਲ-ਚੇਤਨਾ ਦੇ ਅਨੁਭਵ ਤੋਂ ਕੋਰਾ ਹੈ । ਸ. ਸ. ਮੀਸ਼ਾ ਦੀਆਂ ‘ਭੇ ਦੀਆਂ ਗਿਰਝਾ', 'ਡਾਇਣ ਜਿਹੀ ਰਾਤ ਕਲ-ਮੂੰਹੀਂ, ਯਾਦ ਦਾ ਇਕ ਬਾਜ਼', *1 ਕਾਵਿ-ਟੂਕਾਂ ਜਿੱਥੇ ਸੌਂਦਰਯ-ਹੀਣ ਹਨ, ਉਥੇ ਇਹ ਧੂਹ ਪਾਉਣ ਵਾਲੀ ਕਾਵਿਲਹਿਰ ਤੋਂ ਵੀ ਦੂਰੇਡੀਆਂ ਹਨ । ਵਾਸਤਵ ਵਿਚ, ਕਵੀ ਨੇ ਤਾਂ ਕਾਵਿ-ਅਨੁਭਵ ਦੇ
ਪੰਨਾ:Alochana Magazine January, February, March 1967.pdf/29
ਦਿੱਖ