ਆਦਿ ਹੋਣ ਕਰਕੇ ਉਨ੍ਹਾਂ ਵਿਚ ਉਪਰੋਕਤ ਪ੍ਰਕਾਰ ਦੀ ਭਾਵਕ ਤੀਬਰਤਾ ਦੀ ਅਣਹੋਂਦ ਹੈ ਜਿਸ ਦੇ ਕਾਰਣ ਉਨ੍ਹਾਂ ਨੂੰ ਕਾਵਿ-ਸਿਰਜਣਾ ਦੇ ਘੇਰੇ ਵਿਚ ਨਹੀਂ ਲਿਆਂਦਾ ਜਾ ਸਕਦਾ | ਅਮਰ ਸਿੰਘ ਆਨੰਦ ਕੋਲ ਇੱਥੇ ਆਪਣੇ ਚੇਤਨ ਅਤੇ ਅਵਚੇਤਨ ਦੇ ਮੇਲ ਦਾ ਅਨੁਭਵ ਤਾਂ ਹੈ, ਪਰ ਉਸ ਦਾ ਅਵਚੇਤਨ ਅੱਗੋਂ ਮਨੁੱਖ ਦੇ ਸਮੂਹਿਕ ਅਵਚੇਤਨ ਨਾਲ ਮਿਲਿਆ ਨਹੀਂ ਅਰਥਾਤ ਇਹ ਕਵਿਤਾ ਉਸ ਦੇ ਵਿਅਕਤੀਗਤ ਅਵਚੇਤਨ ਤੋਂ ਉਪਜੀ ਹੈ, ਮਨੁੱਖ ਦੇ ਸਮੂਹਿਕ ਅਵਚੇਤਨ ਨੂੰ ਸਹਿਜਭਾਵੀ ਰੂਪ ਵਿਚ ਨਹੀਂ ਦਰਸਾਉਂਦੀ । ਉਂਜ ਵੀ ਸਾਪੇਖ-ਕਾਲ ਦੀਆਂ ਸਮੂਹਿਕ ਚੇਤਨਾਵਾਂ ਨੇ ਪ੍ਰਬਲ ਰੂਪ ਵਿਚ ਸਮੂਹਿਕ ਸਥਿਤੀ ਨਹੀਂ ਉਪਜਾਈ ਜਿੱਥੇ ਮਨੁੱਖ ਨੂੰ ਆਪਣੀ ਪ੍ਰਾਪਤੀ ਲਈ ਕਾਲ-ਅਲਪ ਦੀ ਚੇਤਨਾ ਦਾ ਸੰਕੇਤ ਮਿਲਦਾ ਹੋਵੇ । ਉਸ ਨੂੰ ਅਜੇ ਅਜਿਹਾ ਸਮੂਹਿਕ ਅਵਚੇਤਨ ਪੈਦਾ ਕਰਨ ਦੀ ਲੋੜ ਸੀ ਜੋ ਯੁਗ-ਮਹਤੁ ਵਾਲਾ ਹੁੰਦਾ । ਹਰਿਭਜਨ ਸਿੰਘ ਆਪਣੇ ਵਲੋਂ ਯੁਗ-ਮਹੜ ਨੂੰ ਦਰਸਾਉਣ ਲਈ ਕਾਲ-ਚੇਤਨਾ ਨੂੰ ਇਉਂ ਅਭਿਵਿਅਕਤ ਕਰਦਾ ਹੈ : ਫੇਰ ਮਿਲਾਂਗੇ ਜਾਨ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਅਜ ਤਾਂ ਸੰਕ੍ਰਾਂਤੀ ਦਾ ਵੇਲਾ ਨਾ ਮੈਂ ਆਹਰੇ ਨਾ ਮੈਂ ਵਿਹਲਾ ਜੇ ਮੇਲੇ ਭਗਵਾਨ ਫੇਰ ਮਿਲਾਂਗੇ ਜਾਨ ।' (ਅੱਧ-ਰੈਣੀ, ਹਰਿਭਜਨ ਸਿੰਘ) ਚਿੰਤਨ ਪੱਖੋਂ ਕਵੀ ਯੁਗ-ਸਥਿਤੀ ਦੇ ਸੰਕ੍ਰਾਂਤੀ ਕਾਲ ਨੂੰ ਸਮਝ ਰਿਹਾ ਹੈ ਇਸ ਕਰਕੇ ਉਸ ਦੀ ਕਵਿਤਾ ਵਿਚ ਕਾਵਿ-ਕਿਆਂ ਯੁਗ-ਚੇਤਨਾਵਾਂ ਦੇ ਕੱਢੇ ਬੌਧਿਕ ਸਿੱਟੇ ਤੋਂ ਤੁਰਦੀ ਹੈ, ਮਨੁੱਖ ਦੇ ਸਿੱਧੇ ਕਾਵਿ-ਹਿਰਦੇ ਦੀ ਭਾਵਕਤਾ ਤੋਂ ਨਹੀਂ। ਕਵੀ ਨੇ ਯੁਗ ਦੀਆਂ ਖੰਡਵੀਆਂ ਚੇਤਨਾਵਾਂ ਨੂੰ ਅਨੁਭਵ ਕਰਕੇ ਸੰਕ੍ਰਾਂਤੀ ਕਾਲ ਦੇ ਸੰਕਲਪ ਨੂੰ ਪ੍ਰਗਟਾਉਣ ਵਿਚ ਖੂਬਸੂਰਤੀ ਵਿਖਾਈ ਹੈ, ਪਰ ਸੰਕਲਪ-ਪ੍ਰਗਟਾ ਕਵੀ ਦੀ ਕਹਾਣੀ ਨਹੀਂ ਹੁੰਦਾ | ਕਵੀ ਤਾਂ ਭਾਵ-ਖੇਤਰ ਨੂੰ ਪਹਿਲ ਬਖਸ਼ਦਾ ਹੈ । ਅੰਕਿਤ ਭਾਵ ਆਪ ਮੁੰਹ ਜ਼ੋਰ ਹੋਕੇ ਦਰਸਾਉਣਗੇ ਕਿ ਮਨੁੱਖ ਕਿਸ ਕਾਲ ਵਿਚੋਂ ਦੀ ਲੰਘ ਰਿਹਾ ਹੈ । ਹਰਭਜਨ ਸਿੰਘ ਕੋਲ ਮੌਕਾਤ ਕਾਲ-ਸੰਕਲਪ ਦੇ ਪ੍ਰਗਟਾਵੇ ਦੀ ਸੂਖਮ ਬਰੀਕੀ ਤਾਂ ਹੈ ਜੋ ਉਸ ਨੂੰ ਕਵਿਤ੍ਰ ਦੇ ਨੇੜੇ ਲੈ ਜਾਂਦੀ ਹੈ ਪਰ ਕਵਿਤਾ ਨੂੰ ਸਿਰਜਦੀ ਨਹੀਂ। ਸੰਖਿਪਤ ਸ਼ਬਦਾਂ ਵਿਚ ਚਿੰਤਕ ਹਰਿਭਜਨ ਸਿੰਘ ਕਵੀ ਹਰਿਭਜਨ ਸਿੰਘ ਨੂੰ ਠੇਸ ਮਾਰ ਰਿਹਾ ਹੈ । ਪੂਰਨ ਸਿੰਘ ਨੇ ਕੁੱਝ ਵਸ ਪ੍ਰਕਾਰ ਦੀ ਸਥਿਤੀ ਨੂੰ 'ਮੇਰਾ ਰਾਤ ਦਾ ਦੀਵਾ' ਕਵਿਤਾ ਵਿਚ ਇਉਂ ਅਭਿਵਿਅਕਤ ੨੫
ਪੰਨਾ:Alochana Magazine January, February, March 1967.pdf/31
ਦਿੱਖ