ਡਾਕਟਰ ਸੂਫ਼ੀ ਦਾ ਵਿਚਾਰ ਹੈ ਕਿ ‘ਡੋਗਰ' ਜਾਂ 'ਡੂੰਗਰ' ਸ਼ਬਦ ਜਾਤੀ ਵਾਚਕ ਗੁਣਾਂ ਦਾ ਲਖਾਇਕ ਹੋਣ ਦੀ ਥਾਂ, ਭੂਗੋਲਿਕ ਸਥਿਤੀ ਦਾ ਲਖਾਇਕ ਹੈ। ਸਾਡਾ ਵੀ ਇਹੀ ਵਿਚਾਰ ਹੈ ਕਿ 'ਡੋਗਰ` ਜਾਂ 'ਡੁੱਗਰ' ਸ਼ਬਦ, ਇਲਾਕੇ ਦੀ ਸਥਿਤੀ ਅਤੇ ਬਣਤਰ ਦਾ ਸੂਚਕ ਹੈ । ਸੰਸਕ੍ਰਿਤ ਦੁਰਗਮ' ਸ਼ਬਦ ਵਿਚੋਂ ਪਹਿਲਾਂ 'ਮ` ਦਾ ਲੋਪ ਹੋਇਆ ਵਰਣ-ਵਿਪਰਜਨ ਰਾਹੀਂ ਦੁੱਗਰ' ਰਹਿ ਗਿਆ ਜਾਪਦਾ ਹੈ । ‘ਦ’, ‘ਡ’ ਵਿਚ ਆਮ ਆ ਉੱਤੇ ਬਦਲ ਜਾਇਆ ਕਰਦਾ ਹੈ, ਜਿਵੇਂ ਲਹਿੰਦੀ ਪੰਜਾਬੀ ਵਿਚ “ਦੁਖ’ ਨੂੰ 'ਤਖ , ਦੇਹ' ਨੂੰ 'ਡੇਹ' ਜਾਂ 'ਡੀਹੜਾ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਡੁੱਗਤ’ ਦੀ ‘ਦੱਗਰ' ਦਾ ਦਰਗਰ' ਆਦਿ ਤੋਂ ਬਣਿਆ ਜਾਪਦਾ ਹੈ । ਸੋ ਹੋ ਸਕਦਾ ਹੈ ਕਿ ਇਸ ਇਲਾਕੇ ਦੀ ਭਗੋਲਿਕ ਸਥਿਤੀ ਮੁਤਾਬਿਕ ਬਿਖੜੇ ਪੈਂਡਿਆਂ ਅਤੇ ਨਦੀਆਂ ਨਲਿਆਂ ਵਿਚਲੇ ਮੁਸ਼ਕਿਲ ਲੱਦੇ ਇਲਾਕੇ ਤੋਂ ਪ੍ਰਭਾਵਿਤ ਹੋ ਕੇ ਹੀ ਇਸ ਇਲਾਕੇ ਦਾ ਨਾਂ ਡੁੱਗਰ' ਪਿਆ ਹੋਵੇ । ਰਾਜਸਥਾਨ ਵਿਚ ਜਾਇਸੀ ਦੇ ਸਮੇਂ ਤੋਂ ਅਤੇ ਪੰਜਾਬ ਵਿਚ ਬਾਬਾ ਫ਼ਰਦ ਅਤੇ ਰਾਤ ਨਾਨਕ ਦੇਵ ਜੀ ਦੇ ਸਮੇਂ ਤੋਂ ਡੂਗਰ' ਸ਼ਬਦ ਦੀ ਵਰਤੋਂ 'ਪਹਾੜ' ਜਾਂ 'ਮਸਕਿਲ ਲੱਦਿਆ ਪਹਾੜੀ ਪੈਂਡਾ' ਦੇ ਅਰਥਾਂ ਵਿਚ ਕੀਤੀ ਗਈ ਹੈ । ਇਸ ਇਲਾਕੇ ਦੀ ਦੁਰਗਮ ਪਹਾੜੀ ਅਵਸਥਾ ਨੂੰ ਵੇਖਦੇ ਹੋਏ ਅੱਜ ਵੀ ਇਸ ਇਲਾਕੇ ਨੂੰ 'ਕੰਢੀ ਦਾ ਇਲਾਕਾ' ਕਿਹਾ ਜਾਂਦਾ ਹੈ । ਸੋ ਸਾਡੇ ਵਿਚਾਰ ਅਨੁਸਾਰ, ਡੋਗਰੀ ਉਸ ਪਹਾੜੀ ਇਲਾਕੇ ਦੀ ਬੋਲੀ ਹੈ, ਜਿਹੜਾ ਜੰਮ ਪ੍ਰਾਂਤ ਦਾ ਪ੍ਰਮੁਖ ਪਹਾੜੀ ਭਾਗ ਅਤੇ ਕੰਢੀ ਦਾ ਇਲਾਕਾ ਹੈ । ਡੋਗਰੀ ਦਾ ਪਸਾਰ ਖੇਤਰ : ਡੀਗਰੀ ਬੋਲੀ ਦਾ ਪ੍ਰਮੁੱਖ ਖੇਤਰ ਜੰਮੂ ਪਾਤ ਵਿਚ ਰਾਵੀ ਤੋਂ ਲੈ ਕੇ, ਝਨਾਂ ਤੀਕ ਹੈ । ਜੰਮੂ ਦੇ ਉੱਤਰ-ਪੂਰਬੀ ਇਲਾਕੇ ਵਿਚ ਇਸ ਦੀ ਸੀਮਾ ‘ਰਿਆਸੀ, ਉਧਮਪੁਰ (ਚਨੈਹਣੀ ਸਮੇਤ) ਤੇ ‘ਰਾਮ ਨਗਰ’ ਦੀਆਂ ਤਹਿਸੀਲਾਂ ਤੀਕ ਚਲੀ ਜਾਂਦੀ ਹੈ । ਪੂਰਬ ਵਿਚ 'ਬਸੋਹਲੀ, ਦੱਖਣ-ਪੱਛਮ ਵਿਚ ‘ਕਠਆ', 'ਸਬਾ ‘ਹੀਰਾ ਨਗਰ' ਅਤੇ ਸਿਆਲਕੋਟ ਤੇ ਨਾਲ ਲਗਦੇ ਪੱਛਮੰਤਰੀ ਭਾਗ ਵਿਚ ਧਰ 'ਅਖਨਰ' ਤੇ 'ਸੰਦਰ-ਬੰਨੀ ਤੀਕ (ਸਮੇਤ ‘ਕਾਲੀਧਾਰ’ ਤੇ ‘ਕਾਲਾ ਕੋਟ ਦੇ ਵਿਸ਼ਾਲ ਇਲਾਕੇ ) ਤੁਰੀ ਜਾਂਦੀ ਹੈ । ਡੋਗਰੀ ਦੇ ਉੱਤਰੀ ਭਾਗ ਵਿਚ 'ਰਾਮ-ਬਨੀ, ਭੱਦਰਵਾ’ ਅਤੇ ‘ਕਸ਼ਮੀਰੀ' ਅਦਿ ਬੋਲੀਆਂ ਹਨ ; ਦੱਖਣ-ਪੂਰਬੀ ਭਾਗ ਵੱਲ ਕਾਂਗੜ ਅਤੇ ਦੱਖਣ ਅਤੇ ਪੱਛਮ ਵੱਲ ' ਡਾ. ਸੂਫ਼ੀ, ਕਾਸ਼ੀਰ', ਪੰਨਾ 7:1-52. : (ੳ) ਇਨੀ ਨਿਕੀ ਜੰਘੀਐ ਥਲ ‘ਡੂਗਰ ਭਵਿਓਮੂ-(ਬਾਬਾ ਫਰੀਦ) (ਅ) ਅੰਧੁਲੇ ਭਾਰ ਉਠਾਇਆ ਡੂਗਰ ਵਾਟ ਬਹੁਤ-(ਗੁਰੂ ਨਾਨਕ) .
0