ਆਰਥੀ ਦੀ ਨਜ਼ਰ ਨਾਲ ਵੇਖਣ ਦਾ ਹੈ । ਡੋਗਰੀ ਅਤੇ ਪੰਜਾਬੀ ਦੀਆਂ ਧੁਨੀਆਂ, ਸ਼ਬਦ-ਨਿਰਮਾਣ ਦਾ ਢੰਗ, ਸ਼ਬਦ-ਭੰਡਾਰ, ਕ੍ਰਿਆ, ਵਾਕ-ਬਣਤਰ ਦੇ ਨੇਮ, ਹਾਵਰੇ, ਕਹਾਵਤਾਂ ਅਤੇ ਲੋਕ-ਸਾਹਿੱਤ ਦੀ ਸਾਂਝ ਵੇਖ ਕੇ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ । ਦੋਹਾਂ ਵਿਚ ਅੰਤਰ ਤਾਂ ਹਨ, ਪਰ ਉਹ ਕੇਵਲ ਉਪ-ਭਾਸ਼ਾਈ ਹਨ, ਭਾਸ਼ਈ ਨਹੀਂ । ਇਸ ਤਰ੍ਹਾਂ ਦੀਆਂ ਮਾਮੂਲੀ ਵਿਖੇਤਾਵਾਂ ਨੂੰ ਲੈ ਕੇ ਜੇ ਅਸੀਂ ਬੋਲੀਆਂ ਦੇ ਵੱਖਰੇ ਵੱਖਰੇ ਸੁਤੰਤਰ ਰੂਪਾਂ ਨੂੰ ਥਾਪਣਾ ਆਰੰਭੀਏ ਤਾਂ ਦੁਨੀਆਂ ਵਿਚ ਕਿਸੇ ਵੀ ਭਾਸ਼ਾ ਦੀ ਕੋਈ ਵੀ ਉਪ-ਭਾਸ਼ਾ ਨਜ਼ਰ ਨਾ ਆਵੇ । ਸੁਤੰਤਰਤਾ-ਉਪਰੰਤ ਹਰੇਕ ਪ੍ਰਾਂਤ ਵਿਚ ਆਪ ਆਪਣੀ ਬੋਲੀ ਨੂੰ ਸੁਤੰਤਰ ਥਾਂ ਦੁਆਉਣ ਲਈ ਜਿਹੜਾ ਉਤਸ਼ਾਹ ਪੈਦਾ ਹੋਇਆ, ਉਸ ਦੇ ਫਲ-ਸਰੂਪ ਡੋਗਰੀ ਨੂੰ ਸੁਤੰਤਰ ਭਾਸ਼ਾ ਕਹਿ ਕੇ ਇਸ ਦਾ ਰਿਸ਼ਤਾ ਪੰਜਾਬੀ ਨਾਲੋਂ ਤੋੜਨ ਦਾ ਜਤਠ ਕੀਤਾ ਗਿਆ ਹੈ । ਪਰ ਇਸ ਮਨੋਬਿਰਤੀ ਦਾ ਆਧਾਰ ਕੋਈ ਠੋਸ ਭਾਸ਼ਾ-ਵਿਗਿਆਨਿਕ ਖੋਜ ਨਹੀਂ, ਜੰਮੂ ਪ੍ਰਾਂਤ ਦੇ ਕੁੱਝ ਸੱਜਣਾਂ ਦੇ ਆਪਣੇ ਵਿਚਾਰ ਹਨ | ਸ੍ਰੀ ਗੌਰੀ ਸ਼ੰਕਰ ਨੇ ਪੰਜਾਬ ਯੂਨੀਵਰਸਿਟੀ ਦੇ ਖੋਜ-ਪੱਤਰ 'ਪਰਖ ਵਿਚ ਡੇਗਰੀ ਸੰਬੰਧੀ ਜਿਹੜਾ ਲੇਖ ਦਿੱਤਾ ਹੈ ਉਸ ਵਿਚ ਬੜੀ ਹੋਸ਼ਿਆਰੀ ਨਾਲ ਕੁੱਝ ਕੁ ਸਿੱਟੇ ਕੱਢੇ ਹਨ, ਪਰ ਪੰਜਾਬੀ ਨਾਲ ਰਿਸ਼ਤਾ ਦੱਸਣ ਵੇਲੇ ਕੰਨੀਂ ਕਤਰਾ ਗਏ ਹਨ । ਸੰਭਵ ਹੈ ਕਿ ਡੋਗਰੀ-ਭਾਸ਼ੀਆਂ ਦੇ ਪਰਿਸ਼ਮ ਨਾਲ ਡੋਗਰੀ ਵੀ ਕੁੱਝ ਸਮਾਂ ਪਾ ਕੇ ਭਾਸ਼ਾ ਵਰਗਾ ਕੋਈ ਸੁਤੰਤਰ ਰੂਪ ਨਿਖਾਰ ਲਵੇ । ਇਸ ਵਜੋਂ ਸਾਨੂੰ ਡੋਗਰੀ ਉੱਤੇ ਬੜੀਆਂ ਆਸਾਂ ਵੀ ਹਨ ਕਿਉਂਕਿ ਜਿਸ ਪ੍ਰਕਾਰ ਜੰਮ ਪ੍ਰਾਂਤ ਦੇ ਕੁੱਝ ਸੱਜਣ ਇਸ ਦੀ ਪ੍ਰਤੀ ਲਈ ਤਾਣ ਲਾ ਰਹੇ ਹਨ, ਅਤੇ ਜਿਵੇਂ ਰਿਆਸਤ ਸਰਕਾਰ ਦੀ ਸਰਪ੍ਰਸਤੀ ਮਿਲ ਰਹੀ ਹੈ, ਉਸ ਤਰਾਂ ਆਵੱਸ਼ ਹੀ ਡਗਰੀ ਦਾ ਭਵਿੱਖ ਚਾਨਣਾ ਹੈ । ਅਸੀਂ ਡੋਗਰੀ ਦੀ ਤਰੱਕੀ ਦੇ ਚਾਹਵਾਨ ਹਾਂ, ਪਰ ਅੱਜ ਦੀ ਅਵਸਥਾ ਵਿਚ ਡੋਗਰੀ ਨੂੰ ਪੰਜਾਬੀ ਨਾਲੋਂ ਨਿਖੇੜ ਕੇ ਕਸ਼ਮੀਰੀ ਆਦਿ ਭਾਸ਼ਾਵਾਂ ਨਾਲ ਸੰਬੰਧਿਤ ਦੱਸਣਾ ਜਾਂ ਸੁਤੰਤਰ ਭਾਸ਼ਾ’ ਕਹਿਣਾ ਸੰਭਵ ਨਹੀਂ। ਇਸ ਅਧਿਐਨ ਵਿਚ ਅਸੀਂ ਡੋਗਰੀ ਉਪ-ਭਾਸ਼ਾ ਦੀਆਂ ਕੁੱਝ ਕੁ ਵਿਸ਼ੇਸ਼ਤਾਵਾਂ ਦੱਸ ਕੇ ਪੰਜਾਬੀ ਨਾਲ ਭਾਸ਼ਾ-ਵਿਗਿਆਨਿਕ ਲੀਹਾਂ ਉਤੇ ਇਤਿਹਾਸਿਕ ਅਤੇ ਬਣਤਰੀ ਪੱਖਾਂ ਤੋਂ ਟਾਕਰਾ ਕੀਤਾ ਹੈ ਜਿਸ ਤੋਂ ਪਾਠਕ ਆਪ ਹੀ ਅੰਦਾਜ਼ਾ ਲਾ ਸਕਣਗੇ ਕਿ ਡੋਗਰੀ ਅਤੇ ਪੰਜਾਬੀ ਦਾ ਕੀ ਸੰਬੰਧ ਹੈ । ! ਪਰਖ” ਦਾ ਅੰਕ ਨੰਬਰ ੨: ਜੁਲਾਈ ੧੯੬੫ ॥ ੩੬
ਪੰਨਾ:Alochana Magazine January, February, March 1967.pdf/42
ਦਿੱਖ