ਵਿਅੰਜਨ : ਡੰਗਰੀ ਵਿਚ ਕ, ਖ, ਗ ; ਚ, ਛ, ਜੇ; ਟ, ਠੇ, ; 3, ਥ, ਦ; ੫, ਫ, ਬ; ਇਹ ਸਾਰੀਆਂ ਸਪਸ਼ ਵਿਅੰਜਨ ਧੁਨੀਆਂ ਹਨ । ਇਸ ਤੋਂ ਇਲਾਵਾ ਘ, ਝ, ਧ, ਢ ਅਤੇ ਭ ਵੀ ਸਪਰਸ਼ ਵਿਅੰਜਨ ਧੁਨੀਆਂ ਹਨ ਜਿਨ੍ਹਾਂ ਬਾਰੇ ਅੱਗੇ ਵੱਖਰੀ ਵਿਚਾਰ ਕੀਤੀ ਜਾਏਗੀ । ਇਨ੍ਹਾਂ ਸਮੂਹ ਸਪਸ਼ ਵਿਅੰਜਨਾਂ ਦੇ ਉੱਚਾਰਣ ਪੰਜਾਬੀ ਧੁਨੀਆਂ ਦੇ ਸਮਰੂਪ ਹਨ ਤੇ ਇਹ ਧੁਨੀਆ ਸਮੂਹ ਅਵਸਥਾਵਾਂ ਵਿਚ ਵਰਤੀਆਂ ਜਾਂਦੀਆਂ ਹਨ । ਅਰਬੀ-ਫ਼ਾਰਸੀ ਰਾਹੀਂ ਆਈਆਂ ਧੁਨੀਆਂ ਖ਼ ਗ਼ ਜ਼ ਅਤੇ ਫ਼ ਨੂੰ ਕੇਂਦਰੀ ਪੰਜਾਬ ਵਾਂਗ ਡੋਗਰੀ ਵਿਚ ਵੀ ਵਧੇਰੇ ਅਰਬੀ-ਫ਼ਾਰਸੀ ਦੇ ਤਤਸਮ ਸ਼ਬਦਾਂ ਲਈ ਹੀ ਵਰਤਿਆ ਜਾਂਦਾ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਧੁਨੀਆਂ ਰਾਹੀਂ ਬਣਾਏ ਗਏ ਸ਼ਬਦਾਂ ਨੂੰ ਹੇਠ ਲਿਖੇ ਅਨੁਸਾਰ ਉਚਾਰਿਆ ਜਾਂਦਾ ਹੈ :ਖ਼ਰਾਬ, ਗ਼ਰਕ, ਗ਼ੈਰ, ਗੋਰ ਅਤੇ ਫ਼ਰੇਬ ਆਦਿ । ਪਰ ਇਹ ਪਰਿਵਰਤਨ ਡੋਗਰੀ ਵਿਚ ਪੰਜਾਥੀ ਵਾਂਝ ਵਧੇਰੇ ਪੜ੍ਹੇ ਲਿਖੇ ਵਰਗ ਤੀਕ ਹੀ ਸੀਮਿਤ ਹੈ ਅਤੇ ਅਸਿੱਖਿਅਤ ਤਥ ਹਿੰਦੀ-ਉਰਦੂ ਤੋਂ ਅਭਿੱਜ ਵਰਗ ਵਿਚ ਇਨ੍ਹਾਂ ਆਵਾਜ਼ਾਂ ਨੂੰ ਠੀਕ ਤਰ੍ਹਾਂ ਨਹੀਂ ਪ੍ਰਚਾਇਆ ਗਿਆ | ਇਸ ਤਰ੍ਹਾਂ ਉਪਰ ਦੱਸੀਆਂ ਧੁਨੀਆਂ ਤੋਂ ਬਣਨ ਵਾਲੇ ਸ਼ਬਦਾਂ ਨੂੰ ਹੇਠ ਲਿਖੇ ਅਨੁਸਾਰ ਬੋਲਦੇ ਸੁਣਿਆ ਗਿਆ ਹੈ : | ਖਰਾਬ, ਗ, ਗਰੀਬ, ਫਰੇਬ, ਗੈਰ, ਜਖਮ ਅਤੇ ਫਰਜ਼, ਆਦਿ । ਇਸੇ ਆਦਤ ਅਨੁਸਾਰ ਅੰਗ੍ਰੇਜ਼ੀ ਦੇ 'ਫ਼ ਨੂੰ ਵੀ 'ਫ' ਵਾਂਗ ਉਚਾਰਿਆ ਜਾਂਦਾ ਹੈ, ਜਿਵੇਂ : ਫਿਲਮ ਨਾ ਕਿ ਫ਼ਿਲਮ, ਫੁਟ, ਆਦਿ ਸ਼ਬਦਾਂ ਵਿਚ । ਇਕ ਗੱਲ ਹੋਰ ਬੜੀ ਧਿਆਨ-ਯੋਗ ਹੈ ਕਿ ‘ਜ਼’ ਲਈ ਫ਼ਾਰਸ ਦੇ 'ਜ਼', 'ਜ਼ੋਏ’ ਅਤੇ ‘ਜੁਆਦ' ਦੀਆਂ ਆਵਾਜ਼ਾਂ ਨੂੰ ਨਹੀਂ ਅਪਣਾਇਆ ਗਿਆ, ਸਗੋਂ ਇਸ ਅਨੁਸਾਰ ਤਤਸਮ ਸ਼ਬਦਾਂ ਦੇ ਉਚਾਰਣ ਲਈ 'ਜ਼' ਦੇ ਆਵਾਜ਼ 'ਯ' ਵਿਚ ਬਦਲੀ ਵੇਖੀ ਜਾਂਦੀ ਹੈ ਜਾਂ ‘ਜ' ਹੀ ਰਹਿੰਦੀ ਹੈ, ਜਿਵੇਂ : ਯੋਰ (1), ਯਬਰਦਸਤ (ਜ਼ਬਰਦਸਤ), ਜੁਲਮ ਜਾਂ ਯੁਲਮ (ਜ਼ੁਲਮ), ਆਦਿ ਵਿਚ । ” ਦੀ 'ਜ' ਵਿਚ ਬਦਲੀ ਵੀ ਮਿਲਦੀ ਹੈ, ਜਿਵੇਂ : “ਯਬਧਾ' ਵਿਚਲਾ ‘ਯ’ ‘ਜ' ਵਿਚ ਬਦਲ ਜਾਂਦਾ ਹੈ-ਸੰ, ਯਧਾ>ਡ, ਜੱਧਾ ਅਤੇ ਅਰਬੀ ਯਕੀਨ>ਤੋਂ ਜਕੀਨ । 'ਸ਼' ਦੀ ਧੁਨ ਅੱਗ ਹੀ ਸੰਸਕ੍ਰਿਤ ਦੇ 'ਥ’ ਅਤੇ ‘’ ਦੀਆਂ ਆਵਾਜ਼ਾਂ ਰਾਹੀਂ ਪ੍ਰਚਲਿਤ ਸੀ, ਇਸ ਲਈ ਇਸ 'ਸ਼ੀਨ' ਦੀ ਧੁਨੀ ਨੂੰ ਅਰਬੀ-ਫ਼ਾਰਸੀ ਰਾਹੀਂ ਨਵੀਂ ਆਈ ਧੁਨੀ ਨਹੀਂ ਕਿਹਾ ਜਾ ਸਕਦਾ। ਹਾਂ, ਅਰਬੀ-ਫ਼ਾਰਸੀ ਰਾਹੀਂ ਇਸ ਧੁਨੀ ਦੀ ਪੁਨਰ-ਸੁਰਜੀਤੀ ਹੋਈ ਹੈ, ਕਿਉਂਕਿ ਪ੍ਰਾਕ੍ਰਿਤਾਂ ਅਤੇ ਅਪਭੰਸ਼ਾਂ ਵਿਚ ਇਹ 'ਸ' ਵਿਚ ਬਦਲ ਚੁੱਕਾ ਸੀ । ਘ, ਝ, ਧ, ਭ ਅਤੇ ਢ ਦਾ ਉਚਾਰਣ ਪੰਜਾਬੀ ਦੀਆਂ ਧੁਨੀਆਂ ਦੇ ਅਨੁਸਾਰ ਹੈ : ੪੨
ਪੰਨਾ:Alochana Magazine January, February, March 1967.pdf/48
ਦਿੱਖ