ਇਹ ਵਿਅੰਜਨ ਜਦੋਂ ਸ਼ਬਦ ਦੇ ਮੁੱਢ ਵਿਚ ਆਉਣ ਤਾਂ ਉਸੇ ਵਰਗ ਦੇ ਪਹਿਲੇ ਅੱਖਰ ਨੂੰ ਚੜ੍ਹਦੀ ਟੋਨ ਲਗਾ ਕੇ ਆਵਾਜ਼ ਨਿਕਲਦੀ ਹੈ ਅਤੇ ਇਸ ਤਰ੍ਹਾਂ ਇਨ੍ਹਾਂ ਵਿਅੰਜਨਾਂ ਦੀ ਆਵਾਜ਼ ਦਾ ਆਪਣਾ ਨਿਵੇਕਲਾ-ਪਣ ਹੈ ਜੋ ਕੇਵਲ ਪੰਜਾਬੀ ਅਤੇ ਇਸ ਨਾਲ ਸੰਬੰਧਿਤ ਉਪਭਾਸ਼ਾਵਾਂ (ਸਿਵਾਏ ਲਹਿੰਦੀ ਦੇ) ਵਿਚ ਹੀ ਵੇਖਣ ਵਿਚ ਆਉਂਦਾ ਹੈ । ਇਹ ਧੁਨੀਆਂ ਸ਼ਬਦ ਦੇ ਮੁੱਦ ਵਿਚ ਸੰਸਕ੍ਰਿਤ ਦੇ ਅਘੋਸ਼ ਅਲਪ ਪ੍ਰਾਣ ਹੋ ਜਾਂਦੀਆਂ ਹਨ ਅਤੇ ਮੱਧ ਜਾਂ ਅੰਤ ਉੱਤੇ ਇਨ੍ਹਾਂ ਦਾ ਉਚਾਰਣ ਸਘੋਸ਼ ਅਲਪ ਪ੍ਰਾਣ ਹੋ ਜਾਂਦਾ ਹੈ । ਆਰੰਭਿਕ ਅਵਸਥਾ ਵਿਚ ਇਨ੍ਹਾਂ ਧੁਨੀਆਂ ਦੀ ਸੁਰ ਨੀਵਿਓਂ ਉੱਚੀ ਹੁੰਦੀ ਹੈ ਅਤੇ ਮੱਝਲੀਆਂ ਜਾਂ ਪੱਛਲੀਆਂ ਧੁਨੀਆਂ ਦੀ ਸੁਰ ਉੱਚੀਓਂ ਨੀਵੀਂ ਹੁੰਦੀ ਹੈ । ਜਿਵੇਂ ਭਲਕੇ, ਭੈਣ, ਭਣੇਆ, ਢਿਆ ਢੁਆਈ, ਢੋਟ, ਢਿੱਡ, ਧਖਦਾ, ਧੀਏ, ਘਾਬਰ, ਘੋੜਾ, ਝੀਰ ਅਤੇ ਝੱਟ ਵਿਚਲਾ ਉਚਾਰਣ ਠੀਕ ਪੰਜਾਬੀ ਉਚਾਰਣ ਵਾਂਙ ਕੁਮਵਾਰ ਪ, ਟ, ਤ, ਕ ਅਤੇ ਚ ਨਾਲ ਟੋਨ ਲਾ ਕੇ ਕੀਤਾ ਜਾਂਦਾ ਹੈ । ਇਹ ਧੁਨੀਆਂ ਜਦੋਂ ਮੱਧ ਜਾਂ ਅੰਤ ਉਤੇ ਹੋਣ ਤਾਂ ਉੱਚਾਰਣ ਵਿਚ ਸੰਸਕ੍ਰਿਤ ਉਚਾਰਣ ਨਾਲੋਂ ਕੋਈ ਅੰਤਰ ਨਹੀਂ ਹੁੰਦਾ ! ਫ਼ਰਕ ਕੇਵਲ ਇਹ ਹੈ ਕਿ ਮੱਧ ਜਾਂ ਅੰਤ ਉੱਤੇ ਆਉਣ ਲਗਿਆਂ ‘ਟਨ’ ਪਹਿਲਾਂ ਆਉਂਦਾ ਹੈ, ਜਿਵੇਂ : ਸਭ, ਜੰਘ, ਬੱਝ, ਕੱਢ ਅਤੇ ਬੱਧਾ, ਆਦਿ ਸ਼ਬਦਾਂ ਵਿਚ ਸ਼, ਜ, ਬ, ਕ, ਅਤੇ ਬ ਤੋਂ ਬਾਅਦ ਅਤੇ ਅਗਲੇ ਵਿਅੰਜਨ ਦੇ ਵਿਚਕਾਰ ਉੱਤੋਂ ਨੀਵੀਂ ਹੁੰਦੀ ਹੋਈ ਟੋਨ ਦੀ ਆਵਾਜ਼ ਦਿੰਦੀ ਹੈ । ਪਰ ਉਹਨਾਂ ਸ਼ਬਦਾਂ ਵਿਚ ਜਿਹੜੇ ਸੰਚਰਤ ਉਚਾਰਣ ਵਾਲੇ ਹੁੰਦੇ ਹਨ , ਉਨ੍ਹਾਂ ਵਿਚ ‘ਧ' ਆਦਿ ਧੁਨੀ ਮੱਧ ਵਿਚ ਆਉਣ ਦੇ ਬਾਵਜੂਦ ਟੋਨ’ ਅਘੋਸ਼ ਅਲਪ ਪਾਣ ਦੀ ਹੀ ਰਹਿੰਦੀ ਹੈ । ਜਿਵੇਂ : ਰਾਜਧਾਨੀ, ਮੰਝਧਾਰ ਅਤੇ ਧੁਖਧੁਖੀ ਅਤੇ ਬਸ਼ਘਾਰਲਾ' (ਵਿਚਕਾਰਲਾ), ਆਦਿ ਵਿਚ । ਉਤਸ਼ਿਤ ਧੁਨੀ (ਵਿਅੰਜਨ : ‘ੜ) ਇਹ ਉਤਸ਼ਿਤ ਘੋਸ਼ ਅਲਪ-ਪ੍ਰਾਣ ਮੂਧਨੀ ਵਿਅੰਜਨ ਹੈ । ਇਹ ਧੁਨੀ ਸ਼ਬਦ ਦੇ ਆਰੰਭ ਵਿੱਚ ਇੱਕ ਅੱਧੇ ਸ਼ਬਦ ਵਿਚ ਹੀ ਆਉਂਦੀ ਹੈ ਪਰ ਮੱਧ ਜਾਂ ਅੰਤ ਵਿਚ ਕਾਫੀ ਵਰਤੋਂ ਮਿਲਦੀ ਹੈ। ਡੋਗਰੀ ਅਤੇ ਪੰਜਾਬੀ ਵਿਚ ਇਸ ਦੀ ਆਵਾਜ਼ ਹਿੰਦੀ ਦੇ ਫੁ ਨਾਲੋਂ ਕੁੱਝ ਭਿੰਨ ਹੈ । ਸ਼ੁਰੂ ਵਿਚ ਇਕ ਸ਼ਬਦ ‘ੜਾਕ' (=ਰੱਖ) ਵਿਚ ਹੀ ਵਰਤਿਆ ਵੇਖਿਆ ਗਿਆ ਹੈ-ਜਾਂ ਫੇਰ ਟ' ਸ਼ਬਦ ਵੀ ਕਿਧਰੇ ਕਿਧਰੇ ਵਰਤਿਆ ਜਾਂਦਾ ਹੈ । ਅਨੁਨਾਸਿਕ ਵਿਅੰਜਨ : ਡੋਗਰੀ ਵਿਚ ਙ, ਞ, ਣ, ਨ ਅਤੇ ਮ ਮਾਨਸਿਕ ਵਿਅ ਜਨ ਹਨ । ਇਨ੍ਹਾਂ ਵਿਚੋਂ ਪਹਿਲੇ ਤਿੰਨ ਸ਼ਬਦ ਦੇ ਆਰੰਭ ਵਿਚ ਨਹੀਂ ਆਉਂਦੇ, ਕੇਵਲ ਕੁੱਝ ਕੁ ਸ਼ਬਦਾਂ ਵਿਚ 'ਅ' ਦੀ ਬਲ-ਰਹਿਤ ਧੁਨੀ ਹੋਣ ਕਾਰਨ ਅ’ ਦਾ ਉਚਾਹਰਣ ਨਹੀਂ ਕੀਤਾ ਜਾਂਦਾ ਤਾਂ 'ਅ' ਦੀ ਸੁਰ ਨੂੰ ਘਟਾ ਦਿੱਤਾ ਜਾਂਦਾ ਹੈ ਤੇ 'ਝ' ਜਾਂ ‘ਬ' ਦੀ ਧੁਨੀ ਆਰੰਭ ਵਿਚ ੩
ਪੰਨਾ:Alochana Magazine January, February, March 1967.pdf/49
ਦਿੱਖ