ਸੰਪਾਦਕ ਦੀ ਦ੍ਰਿਸ਼ਟੀ ਤੋਂ ਹੱਥ-ਲਿਖਤਾਂ ਦੀ ਸੰਭਾਲ ਪ੍ਰੀਤਮ ਸਿੰਘ ਪੰਜਾਬ ਵਿਚ ਅਜੇ ਵੀ ਬੜੀਆਂ ਹੱਥ-ਲਿਖਤਾਂ ਪ੍ਰਾਪਤ ਹੋ ਜਾਂਦੀਆਂ ਹਨ । ਅਸਲ ਵਿਚ ਲਿਖਤਾਂ ਦੇ ਬਹੁਤੇ ਭੰਡਾਰ ਪੱਛਮੀ ਪੰਜਾਬ ਵਿਚ ਹੁੰਦੇ ਸਨ | ਮੁਲਤਾਨ, ਝੰਗ, ਭੇਰਾ, ਚਨਿਓਟ, ਦੀਪਾਲਪੁਰ, ਸਿਆਲਕੋਟ, ਲਾਹੌਰ, ਕਸੂਰ, ਆਦ ਪੁਰਾਣੀ ਸਭਿਅਤਾ ਦੇ ਸਾਰੇ ਘੱਗ-ਵੱਸਦੇ ਪੰਜਾਬੀ ਕੇਂਦਰ, ਪੱਛਮੀ ਪੰਜਾਬ ਵਿਚ ਸਨ । ਪਠਾਣੀ ਪ੍ਰਦੇਸ਼, ਧੰਮੀ-ਪੋਠੋਹਾਰ, ਥਲ ਦਾ ਇਲਾਕਾ ਅਤੇ ਨੀਲੀ, ਸਾਂਦਲ ਤੇ ਕਿੜਾਨਾਂ ਬਾਰਾਂ ਗੱਲ ਕੀ ਕਾਬਲ ਨਦੀ ਤੋਂ ਲੈ ਕੇ ਰਾਵੀ ਤਕ ਦਾ ਦੇਸ਼ ਜਿਵੇਂ ਕਦੀ ਬੁੱਧ ਮੱਤ ਦੇ ਸਤੂ, ਵਿਹਾਰਾਂ ਅਤੇ ਵਿਦਿਆਲਿਆਂ ਤੇ ਪੁਸਤਕਾਲਿਆਂ ਲਈ ਦੂਰ ਦੂਰ ਜਾਣਿਆ ਜਾਂਦਾ ਸੀ, ਉਵੇਂ ਹੀ, ਇਸਲਾਮੀ ਯੁਗ ਵਿਚ ਇਸ ਦੇ ਮਦਰਿਸੇ. ਮਕਤਬ, ਮਸੀਤਾਂ ਤੇ ਮਜ਼ਾਰ ਸਰਵ-ਵਿਖਿਆਤ ਸਨ । ਮਗਰੋਂ ਜਦੋਂ ਸਿੱਖ ਧਰਮ ਦੀ ਜੈ ਜੈ ਕਾਰ ਹੋਈ ਤਾਂ ਬਹੁਤ ਕਰਕੇ ਇਹੀ ਕੇਂਦਰ ਗੁਰਮੁਖੀ ਸਾਹਿੱਤ, ਸਿੱਖ ਵਿਦਿਆ ਤੇ ਪੰਜਾਬੀ ਪ੍ਰਚਾਰ ਦੇ ਗੁੜ ਬਣੇ । ਉਦਾਸੀਆਂ, ਸੇਵਾ-ਪੰਥੀਆਂ, ਨਿਰੰਕਾਰੀਆਂ, ਆਦਿ ਦੇ ਬੜੇ ਬੜੇ ਤਕੜੇ ਗੜ ਇਨ੍ਹਾਂ ਇਲਾਕਿਆਂ ਵਿਚ ਸਨ । ਏਸ਼ੀਆ ਤੋਂ ਭਾਰਤ ਤੇ ਭਾਰਤ ਤੋਂ ਏਸ਼ੀਆ ਵੱਲ ਲੰਘਦੇ ਵਪਾਰ-ਮਾਰਗਾਂ ਉੱਤੇ ਟਿਕੇ ਹੋਣ ਕਰਕੇ, ਪੱਛਮੀ ਪੰਜਾਬ ਦੀਆਂ ਅਨੇਕਾਂ ਵਸਤੀਆਂ, ਵਿਚਾਰ-ਵਟਾਂਦਰੇ ਤੇ ਸਾਂਸਕ੍ਰਿਤਿਕ ਆਦਾਨ-ਪ੍ਰਦਾਨ ਦੀਆਂ ਮੰਡੀਆਂ ਸਨ । ਲੋਕਾਂ ਵਿਚ ਵਪਾਰ-ਕੁਸ਼ਲਤਾ ਕਾਫ਼ੀ ਸੀ ਜਿਸ ਕਰਕੇ ਪੜਿਆਂ ਲਿਖਿਆਂ ਦੀ ਮਾਤਰਾ ਵੀ ਬਾਕੀ ਥਾਵਾਂ ਨਾਲੋਂ ਵੱਧ ਸੀ । ਇਤਿਹਾਸ ਦੇ ਇਨ੍ਹਾਂ ਸਾਰੇ ਤੱਥਾਂ ਨੇ ਪੱਛਮੀ ਪੰਜਾਬ ਨੂੰ ਲਿਖਤ ਪੜ੍ਹਤ ਦੇ ਸੰਬੰਧ ਵਿਚ ਪੂਰਬੀ ਪੰਜਾਬ ਦਾ ਮੁਰੈਲ ਬਣਾ ਦਿੱਤਾ ਸੀ । ਦੇਸ ਦੀ ਵੰਡ ਤੋਂ ਪਹਿਲਾਂ ਜਿਨਾਂ ਮਿੱਤਰਾਂ ਨੇ ਪੱਛਮੀ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਨੂੰ ਗਾਹਿਆ ਹੋਇਆ ਹੈ ਉਹ ਚੰਗੀ ਤਰਾਂ ਜਾਣਦੇ ਹਨ ਕਿ ਉੱਥੋਂ ਦੇ ਮੰਦਿਰਾਂ, ਗੁਰਦੁਆਰਿਆਂ, ਡੇਰਿਆਂ ਤੇ ਧਰਮਸ਼ਾਲਾਵਾਂ ਵਿਚ ਲਿਖਤਾਂ ਦੇ ਬੜੇ ਬੜੇ ਵੱਡੇ ਭੰਡਾਰ ਹੁੰਦੇ ਸਨ । ਖ਼ਾਸ ਖ਼ਾਸ ਪਰਿਵਾਰਾਂ ਤੇ ਵਿਅਕਤੀਆਂ ਪਾਸ ਵੀ ਇਸ ਤਰ੍ਹਾਂ ਦੇ ਬੇਅੰਤ ਗੰਥ ਪ੍ਰਾਪਤ ਸਨ । ਮੱਧ-ਕਾਲ ਦੇ
ਪੰਨਾ:Alochana Magazine January, February, March 1967.pdf/5
ਦਿੱਖ