ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਇਸ ਦੁਸ਼ਟ ਘੱਲੂਘਾਰੇ ਨੇ ਕਿੰਨੇ ਹੋਣਹਾਰ ਸਾਹਿੱਤਕਾਰਾਂ ਤੇ ਉਨ੍ਹਾਂ ਦੀਆਂ ਕਿੰਨੀਆਂ ਹੋਣਹਾਰ ਲਿਖਤਾਂ ਦੇ ਜੀਣ-ਥੀਣ ਦੇ ਅਧਿਕਾਰ ਖੋਹ ਲਏ ! ਇਸ ਅਪਾਰ ਕੌਮੀ ਘਾਟੇ ਦਾ ਕੁੱਝ ਅਨੁਮਾਨ ਤਾਂ ਹੀ ਲਗ ਸਕਦਾ ਹੈ ਜੇ ਅਸੀਂ ਸਾਹਿੱਤ ਦੀ ਦੁਨੀਆਂ ਨੂੰ ਕੁੱਝ ਅਚਾਨਕ ਲੱਭੇ ਗ੍ਰੰਥਾਂ ਦੀ ਦੇਣ ਤੋਂ ਸੱਖਣਾ ਫ਼ਰਜ਼ ਕਰਕੇ ਵੇਖੀਏ । ਭਾਰਤ ਦਾ ‘ਨਾਟਯ ਸ਼ਾਸਤ, ਕਟਲ ਦਾ ਅਰਥ ਸ਼ਾਸਤ੍ਰ' ਤੇ ਅਬਦੁੱਲ-ਰਹਿਮਾਨ ਦਾ ਸੰਦੇਸ਼ ਰਾਸਤ' ਜੇ ਲੋਪ ਹੀ ਰਹਿੰਦੇ ਤਾਂ ਸਾਡੀ ਮਾਨਸਿਕ ਦੁਨੀਆਂ ਹੁਣ ਨਾਲੋਂ ਕਿੰਨੀ ਰੰਗ-ਹੀਨ ਹੁੰਦੀ ! ਪਰ ਜੋ ਕੁੱਝ ਨਸ਼ਟ ਹੋ ਚੁੱਕਾ ਹੈ ਉਸ ਉੱਤੇ ਝੂਰੀ ਜਾਣ ਦਾ ਕੋਈ ਲਾਭ ਨਹੀਂ । ਲੇਖਕਾਂ ਵਲੋਂ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ, ਸਾਹਿੱਤਿਕ ਸੰਸਥਾਵਾਂ, ਬਲਕਿ ਸਰਕਾਰ ਨੂੰ ਵੀ ਕਲਮੀ ਨੁਸਖ਼ਿਆਂ ਦੀ ਭਾਲ ਦੀ ਮੁਹਿੰਮ ਚਲਾਉਣ ਦੀ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਬਚਿਆ ਖੁਚਿਆ ਮਸਾਲਾ ਉੱਘੜ ਆਵੇ । ਇਸ ਸੰਬੰਧ ਵਿਚ ਪਾਕਿਸਤਾਨ ਵਿਚ ਤਾਂ ਜੋ ਹੋਣਾ ਹੈ ਜਾਂ ਨਹੀਂ ਹੋਣਾ ਉਹ ਸਾਡੇ ਵੱਸ ਦੀ ਗੱਲ ਨਹੀਂ ਪਰ ਪੂਰਬੀ ਜਾਂ ਭਾਰਤੀ ਪੰਜਾਬ ਵਿਚ ਜੋ ਕਰਨਾ ਹੈ, ਅਸੀਂ ਹੀ ਕਰਨਾ ਹੈ ਤੇ ਇਹ ਸਤਰਾਂ ਇਸ ਪੰਜਾਬ ਵਿਚ ਕੀਤੇ ਜਾਣ ਵਾਲੇ ਕੰਮ ਨੂੰ ਛੇਤੀ ਤੋਂ ਛੇਤੀ ਸਮੇਟਣ ਦੀ ਲੋੜ ਨੂੰ ਸਾਹਮਣੇ ਲਿਆਉਣ ਦੀ ਇੱਛਾ ਨਾਲ ਲਿਖੀਆਂ ਜਾ ਰਹੀਆਂ ਹਨ । ਮੰਨ ਲਿਆ ਕਿ ਪੱਛਮੀ ਪੰਜਾਥ ਵਿਚ ਸਾਹਿੱਤ ਦੀ ਧਾਰਾ ਘਰ ਘਰ ਨੂੰ ਸਿੰਜਦੀ ਸੀ ਪਰ ਇਸ ਦੇ ਇਹ ਅਰਥ ਨਹੀਂ ਹਨ ਕੇ ਇਧਰਲੇ ਪੰਜਾਬ ਵਿਚ ਸਾਹਿੱਤ ਦੀ ਔੜ ਹੀ ਤੁਰੀ ਆਈ ਹੈ । ਭਾਰਤ ਦੇ ਹੁਣ ਵਾਲੇ ਪੰਜਾਬੀ-ਬੋਲਦੇ ਦੇਸ਼ ਵਿਚ ਅੰਮ੍ਰਿਤਸਰ ਤਾਂ ਸਾਹਿੱਤ ਦਾ ਘਰ ਸੀ । ਸਿੱਖੀ ਦੇ ਤੇਜ ਪ੍ਰਤਾਪ ਨਾਲ, ਅੰਮ੍ਰਿਤਸਰ, ਨਵ-ਜਾਗੇ ਪੰਜਾਬ ਦੀ ਧਾਰਮਿਕ ਰਾਜਧਾਨੀ ਬਣ ਗਿਆ ਸੀ ਇਸ ਕਰਕੇ ਇਸ ਕੇਂਦਰ ਤੋਂ ਕਈ ਲਹਿਰਾਂ, ਤਿ-ਲਹਿਰਾਂ ਉਤਪੰਨ ਹੋਈਆਂ। ਸਿੱਖ ਰਿਆਸਤਾਂ ਇਸੇ ਪਾਸੇ ਸਨ, ਚਾਹੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲਿਖਤਾਂ ਸੰਭਾਲਣ ਦਾ ਕੋਈ ਸ਼ੌਕ ਨਹੀਂ ਸੀ । ਫੇਰ ਵੀ ਪਟਿਆਲੇ ਘਰਾਣੇ ਦਾ ਲਿਖਤੀ ਸੰਹ, ਰਿਆਸਤਾਂ ਦੀ ਛਤਰਛਾਇਆ ਹੇਠ ਵੱਸਦੇ ਉਦਾਸੀ ਤੇ ਨਿਰਮਲੇ ਡੇਰੇ, ਜਿਨ੍ਹਾਂ ਵਿੱਚੋਂ ਕਈਆਂ ਦੇ ਸੰਗ੍ਰੇਹ ਬੜੇ ਆਦਰ ਯੋਗ ਸਨ, ਰਿਆਸਤਾਂ ਦੇ ਸਿੱਖ ਰਾਜ ਪ੍ਰਬੰਧ ਦਾ ਸਿੱਟਾ ਸਨ । ਦਮਦਮਾ ਸਾਹਿਬ ਤੇ ਹੋਰ ਸਿੱਖ ਅਸਥਾਨ ਗੁਰਮੁਖੀ ਵਿਦਿਆ ਦੇ ਪ੍ਰਸਾਰ ਦੇ ਗੜ੍ਹ ਸਨ । ਇਨ੍ਹਾਂ ਤੋਂ ਬਿਨਾਂ ਨਾਮਧਾਰੀਆਂ, ਮਹਿਮਾ ਸ਼ਾਹੀਆਂ, ਦੀਵਾਨਿਆਂ ਤੇ ਗਰੀਬ ਦਾਸੀਆਂ, ਆਦਿ ਦੇ ਪੱਕੇ ਅੱਡੇ ਏਸੇ ਪਾਸੇ ਹੋਣ ਦੇ ਕਾਰਣ ਅਤੇ ਉਦਾਸੀਆਂ ਤੇ ਨਿਰਮਲਿਆਂ ਦੇ ਵੱਡੇ ਕੇਂਦਰਾਂ ਦੀ ਹੋਂਦ ਦੇ ਕਾਰਣ ਕਾਫ਼ੀ ਗਿਣਤੀ ਵਿਚ ਲਿਖਤਾਂ ਤਿਆਰ ਹੋਈਆਂ । ਕੁੱਝ ਗ੍ਰੰਥ, ਗ੍ਰੰਥੀਆਂ, ਨਿਹੰਗਾਂ ਅਕਾਲੀ ਲਹਿਰ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਜਾਂ ਸਾਹਿੱਤ ਤੇ ਇਤਿਹਾਸ ਦੇ ਰਸੀਆਂ, ਵੈਦਾਂ, ਪਾਂਧਿਆਂ ਤੇ ਜੋਤਸ਼ੀਆਂ, ਧਾਰਮਿਕ ਸ਼ੌਕ ਵਾਲੇ ਪੁਰਸ਼ਾਂ, ਬਲਕਿ ਪਿੰਡ ਦੇ ਬਣਿਆਂ ਪਾਸ ਵੀ ਸੁਰੱਖਿਅਤ ਹੁੰਦੇ ਸਨ । ਇਸ ਤੋਂ ਬਿਨਾਂ ਪੇਸ਼ਾਵਰ ਲਿਖਾਰੀ ਘਰਾਣਿਆਂ