ਸਮੱਗਰੀ 'ਤੇ ਜਾਓ

ਪੰਨਾ:Alochana Magazine January, February, March 1967.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿੱਚੋਂ, ਤੇ ਲਿਖਤਾਂ ਜੋੜਨ ਦੋ ਠਰਕ ਵਾਲੇ ਵਿਅਕਤੀਆਂ ਦੇ ਘਰਾਂ ਵਿੱਚੋਂ ਵੀ ਕੁੱਝ ਲਿਖਤਾਂ ਲੱਭ ਪੈਂਦੀਆਂ ਹਨ । ਇਸ ਤਰ੍ਹਾਂ, ਸਾਡੇ ਮੌਜੂਦਾ ਭਾਰਤੀ ਪੰਜਾਬ ਦੇ ਵੀ ਕਈ ਖੁੱਜੇ ਹਨ ਜਿਨ੍ਹਾਂ ਵਿਚ ਕਿਸੇ ਵੇਲੇ ਲਿਖਤਾਂ ਥੋਕ ਦੇ ਹਿਸਾਬ ਨਾਲ ਤਿਆਰ ਹੋਇਆ ਕਰਦੀਆਂ ਸਨ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਜੇ ਵੇਲੇ ਸਿਰ ਸੰਭਾਲ ਦਾ ਕੋਈ ਪ੍ਰਬੰਧ ਕਰ ਲਿਆ ਜਾਵੇ ਤਾਂ ਹਾਲੇ ਵੀ ਜੋ ਕੁੱਝ ਸਿਉਂਕ ਤੇ ਸਿੱਲ, ਹੜ ਤੇ ਹਨੇਰੀ ਜਾਂ ਪੈਸੇ ਤੇ ਨਜ਼ਰ ਜਾਂ ਥਾਂ ਦੀ ਤੰਗੀ ਅਤੇ ਅਨਪੜ੍ਹਤਾ ਤੇ ਅਗਿਆਨ ਦੇ ਹੱਥੋਂ ਬਚ ਰਿਹਾ ਹੈ, ਉਹ ਹੁਣ ਅੱਗ ਨਸ਼ਟ ਹੋਣੋਂ ਬਚਾ ਲਿਆ ਜਾਵੇ । ਇਸ ਉਦਮ ਦੀ ਕਿੰਨੀ ਕਾਹਲੀ ਲੋੜ ਹੈ, ਇਸ ਦਾ ਅਨੁਭਵ ਸੰਪਾਦਕ ਦੇ ਕੁੱਝ ਤਜਰਬਿਆਂ ਤੋਂ ਹੋ ਸਕਦਾ ਹੈ : ਸਥਾਨ : ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸ ਪੁਰ : ਬੇਦੀਆਂ ਦੀ ਇਕ ਪੱਕੀ, ਖ਼ਸਤਾ ਹਵੇਲੀ : ‘ਤੁਸੀਂ ਇਕ ਦਿਨ ਪਹਿਲਾਂ ਕਿਉਂ ਨਾ ਆ ਗਏ ? ਅਜੇ ਕੱਲ੍ਹ ਹੀ ਪੰਥੀਆਂ ਦੇ ਦੇ ਭਰੇ ਹੋਏ ਕੋਠੇ ਰਾਵੀ ਵਿਚ ਸੁਟਾਏ ਹਨ । ਗੱਡੇ ਵਾਲੇ ਨੂੰ ਦਸ ਰੁਪੈ ਦੇਣੇ ਪਏ । ਪੰਥੀਆਂ ਦੀ ਬੇਅਦਬੀ ਸਾਥੋਂ ਜਰੀ ਨਹੀਂ ਸੀ ਜਾਂਦੀ ਤੇ ਥਾਂ ਦੀ ਸਾਨੂੰ ਸਖ਼ਤ ਲੋੜ ਸੀ...!” ਲ, ਜ਼ਿਲਾ ਲੁਧਿਆਣਾ : “ਜੀ ਪੋਥੀਆਂ ਤਾਂ ਬੜੀਆਂ ਸਨ ਪਰ ਸਾਡੇ ਨਾਲ ਤਾਂ ਤਮਾਸ਼ਾ ਹੀ ਬੜਾ ਹੋਇਆ ਸੀ । ਪੋਥੀਆਂ ਬੜੇ ਪਿਆਰ ਨਾਲ ਰੁਮਾਲਿਆਂ ਵਿਚ ਵਲੇਟ ਕੇ ਰੱਖੀਆਂ ਹੋਈਆਂ ਸਨ । ਢੱਕਣ ਖੋਲੀਏ ਤਾਂ ਰੁਮਾਲਿਆਂ ਦੀਆਂ ਗੰਢਾਂ ਜਿਉਂ ਦੀਆਂ ਤਿਉਂ ਬੱਝੀਆਂ ਦਿੱਸਣ, ਪਰ ਚਾਣਚੱਕ ਪਤਾ ਲੱਗਾ ਭਈ ਹੇਠੋਂ ਸਿਉਂਕ ਸਭ ਕੁੱਝ ਚਟੈਮ ਕਰ ਚੁੱਕੀ ਹੈ ਤੇ ਅਸੀਂ ਉੱਪਰ ਦੀਆਂ ਗੰਢਾਂ ਵੇਖ ਕੇ ਹੀ ਖ਼ੁਸ਼ ਹੋਈ ਜਾਂਦੇ ਸਾਂ ...! ਜ਼ਿਲਾ ਪਟਿਆਲੇ ਦਾ ਇਕ ਪਿੰਡ : “ਪੰਥੀ ਸਾਡੇ ਬਜ਼ੁਰਗਾਂ ਤੋਂ ਤੁਰੀ ਆਉਂਦੀ ਹੈ । ਅਸੀਂ ਵਰੇ ਦੇ ਵਰੋ। ਧੂਪ-ਦੀਪ ਦੇ ਛੱਡਦੇ ਹਾਂ, ਰੁਮਾਲਾ ਚਾੜ੍ਹ ਛੱਡਦੇ ਹਾਂ । ਅਸੀਂ ਆਪ ਵੇਖੀ ਨਹੀਂ, ਘੱਟੋ ਘੱਟ ਤਿੰਨ ਪਿਛਲੀਆਂ ਪੀੜੀਆਂ ਨੇ ਵੀ ਨਹੀਂ ਵੇਖੀ, ਜੋ ਵਖਰਾਂ ਉਹ ਅੰਨ੍ਹਾ ਹੋ ਜਾਏਗਾ...। ਬਠਿੰਡੇ ਜ਼ਿਲੇ ਦਾ ਇਕ ਪਿੰਡ : “ਪੋਥੀਆਂ ਦੀ ਕੁੱਝ ਨਾ ਪੁੱਛ : ਵੱਡੇ ਸੰਤਾਂ ਨੂੰ ਜਾਨ ਨਾਲੋਂ ਪਿਆਰੀਆਂ ਸਨ, ਪਰ ਪਿਛਲੇ ਹੜਾਂ ਵਿਚ ਅੱਠ ਦਿਨ ਪਾਣੀ ਵਿਚ ਹੀ ਡੁੱਬਆਂ ਰਹੀਆਂ । ਕੁੱਝ ਗਲ ਗਈਆਂ, ਤੇ ਕੁੱਝ ਜੁੜ ਗਈਆਂ | ਅਸੀਂ ਸਾਰੀਆਂ ਜਲ-ਪ੍ਰਵਾਹ ਕਰ ਦਿੱਤੀਆਂ .. '