ਪੰਨਾ:Alochana Magazine January 1961.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਪ੍ਰੀਤਮ ਸੈਨੀ ਜ਼ਫ਼ਰ ਅਤੇ ਉਸ ਦੇ ਦੋਹਿਰੇ ਬਹਾਦਰ ਸ਼ਾਹ ਜ਼ਫ਼ਰ’ ਸ਼ਾਸਨ ਕਾਲ ੧੮੩੭--੧੮੫੮) ਭਾਰਤ ਦਾ ਅੰਤਲਾ ਮੁਗਲ ਤਾਜਦਾਰ ਸੀ | ਮੁਗ਼ਲ ਰਾਜ ਫ਼ੌਜੀ ਢੰਗ ਦਾ ਸੀ । ਜਿੰਨੀ ਦੇਰ ਤਕ ਹਕੂਮਤ ਦੀ ਬਾਗ ਡੋਰ ਬਲਵਾਨ ਰਾਜਿਆਂ ਦੇ ਹੱਥ ਵਿਚ ਰਹੀ, ਉਨੀ ਦੇਰ ਤਕ , ਮੁਗ਼ਲ ਰਾਜ ਚੜਦੀਆਂ ਕਲਾਂ ਵਿਚ ਰਹਿਆ । ਪਰੰਤੂ ਜਦ ਕਮਜ਼ੋਰ ਪੁਰਖਾਂ ਦੇ ਹੱਥ ਵਿਚ ਸੱਤਾ ਆਈ ਤਾਂ ਰਾਜ ਨੂੰ ਢਾਹ ਲਗਣੀ ਅਰੰਭ ਹੋ ਗਈ । ਔਰੰਗਜ਼ੇਬ ਤੋਂ ਬਾਦ ਦੇ ਰਾਜੇ ਤਾਂ ਜ਼ੋਰਾਵਰ ਟੋਲੇ ਦੇ ਆਗੂਆਂ ਦਿਆਂ ਹੱਥਾਂ ਦੀ ਕਠ-ਪੁਤਲੀਆਂ ਹੀ ਸਨ | ਮੁਗਲ ਸੈਨਾਂ ਦੀ ਸ਼ਕਤੀ ਖਿੰਡ ਗਈ ਸੀ । ਐਸ਼-ਪ੍ਰਸਤੀ ਤੇ ਵਿਲਾਸਤਾ ਦਾ ਬਾਜ਼ਾਰ ਗਰਮ ਹੋ ਗਇਆ ਸੀ | ਅਮੀਰਾਂ-ਵਜ਼ੀਰਾਂ ਤੇ ਫ਼ੌਜੀਆਂ ਨੇ ਕਠੋਰ ਫੌਜੀ ਜੀਵਨ ਤੋਂ ਤੰਗ ਆ ਕੇ ਜੰਗ ਤੋਂ ਰੰਗ ਦੀ ਤਰਫ਼ ਮੁਖ ਮੋੜ ਲਇਆ ਸੀ । ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹੱਲਿਆਂ ਨੇ ਮੁਗਲ ਸੱਤਾ ਦਾ ਪਾਜ ਉਘਾੜ ਦਿੱਤਾ ਸੀ । ਜਣਾ-ਖਣਾ ਵਕਤ ਦੇ ਸ਼ਾਹ ਨੂੰ ਲਲਕਾਰਣ ਲਗ ਪਇਆ ਸੀ । ਮਰਹਟਿਆਂ ਅਤੇ ਅੰਗਰੇਜ਼ਾਂ ਦਾ ਜ਼ੋਰ ਵਧਦਾ ਜਾ ਰਹਿਆ ਸੀ । ਅਰਖਿਆ, ਅਰਾਜਕਤਾ ਤੇ ਜਨਤਾ ਦੀ ਆਰਥਿਕ ਮੰਦਹਾਲੀ ਨੇ ਮਿਲ ਮਿਲਾ ਕੇ ਮੁਗਲ ਰਾਜ ਨੂੰ ਅਧੋਗਤੀ ਦੇ ਅੰਤ ਪੜਾ ਤਕ ਪੁਚਾ ਦਿੱਤਾ । ਸ਼ਾਹ ਆਲਮ ਪਹਿਲਾਂ ਮਰਹਟਿਆਂ ਦੇ ਹੱਥਾਂ ਦੀ ਕਠ-ਪੁਤਲੀ ਸੀ, ਫਿਰ ਉਹ ਅੰਗਰੇਜ਼ਾਂ ਦਾ ਪਿਸ਼ਨ-ਖੋਰ ਬਣ ਗਇਆ । ਉਸ ਦੇ ਵਾਰਿਸ ਅਕਬਰ ਸ਼ਾਹ (੧੮੦੬-੩੭) ਅਤੇ ਬਹਾਦਰ ਸ਼ਾਹ 'ਜ਼ਫ਼ਰ' ਕੇਵਲ ਨਾਮ ਮਾਤ ਦੇ ਹੀ ਹਨਸ਼ਾਹ ਸਨ । ਬਹਾਦਰ ਸ਼ਾਹ ਜ਼ਫ਼ਰ' ਨੇ ੧੮੫੭ ਦੇ ਸੁਤੰਤਾ-ਸੰਗਰਾਮ ਵਿਚ ਆਪਣੇ ਦੇਸ਼-ਵਾਸੀਆਂ ਦਾ ਸਾਥ ਦਿਤਾ, ਇਸ ਕਰ ਕੇ ਨਵੰਬਰ ੧੮੫੮ ਵਿਚ ਉਸ ਨੂੰ 4 ਉਤਾਰ ਕੇ ਰੰਗੂਨ ਵਿਚ ਜਲਾਵਤਨ ਕਰ ਦਿਤਾ ਗਇਆ ਅਤੇ ਉਥੇ ਉਹ ੧੮੬੨ ਵਿਚ ਬੜੀ ਬੇਕਸੀ ਦੀ ਹਾਲਤ ਵਿਚ ਸੰਸਾਰ ਤਿਆਗ ਗਇਆ । ਇਵ ਜਾਪਦਾ ਹੈ ਕਿ ਕੁਦਰਤ ਨੇ ਉਸ ਨੂੰ ਲੋਕਾਂ ਤੇ ਬਾਦਸ਼ਾਹਤ ਕਰਨ ਨਹੀਂ ਸਗੋਂ ਸਾਹਿਤ-ਰਸੀਆਵਾਂ ਦੇ ਮਨਾਂ ਨੂੰ ਮੋਹਣ , ਅਤੇ ਕੀਲਣ ਵਾਸਤੇ ਹੀ ੧੫